Share on Facebook Share on Twitter Share on Google+ Share on Pinterest Share on Linkedin ਗਊ ਮਾਤਾ ਨੂੰ ਰਾਸ਼ਟਰੀ ਪਸ਼ੁੂ ਘੋਸ਼ਿਤ ਕੀਤਾ ਜਾਵੇ: ਚੌਧਰੀ ਅੌਰੰਗਜ਼ੇਬ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ: ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇ ਦਿੱਤਾ ਜਾਣਾ ਚਾਹੀਦਾ ਹੈ। ਗਊ ਮਾਤਾ ਹਮੇਸ਼ਾ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਅਤੇ ਸਾਰਿਆਂ ਨੂੰ ਗਊ ਮਾਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹ ਗੱਲ ਹਰਿਆਣਾ ਪ੍ਰਦੇਸ਼ ਹੱਜ ਕਮੇਟੀ ਦੇ ਚੇਅਰਮੈਨ ਚੌਧਰੀ ਅੌਰੰਗਜ਼ੇਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਚੌਧਰੀ ਅੌਰੰਗਜ਼ੇਬ ਫੇਜ਼ 9 ਵਿੱਚ ਘੱਟ ਗਿਣਤੀ ਮੋਰਚਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਜਾਵੇਦ ਅਸਲਮ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਚੌਧਰੀ ਅੌਰੰਗਜ਼ੇਬ ਨੇ ਕਿਹਾ ਕਿ ਹਰਿਆਣਾ ਵਿਚ ਪਿਛਲੇ ਦਿਨੀਂ ਡੇਰਾ ਸਿਰਸਾ ਮੁਖੀ ਨੂੰ ਸਜਾ ਸੁਣਾਏ ਜਾਣ ਦੌਰਾਨ ਹਰਿਆਣਾ ਦੀ ਖੱਟਰ ਸਰਕਾਰ ਨੇ ਬਹੁਤ ਸੂਝ ਬੂਝ ਨਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਪਰਾਧੀ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਤਾਂ ਵੀ ਉਹ ਬਖਸਿਆ ਨਹੀਂ ਜਾਂਦਾ। ਜਦੋਂ ਹਾਈਕੋਰਟ ਵਲੋੱ ਹਰਿਆਣਾ ਸਰਕਾਰ ਸਬੰਧੀ ਟਿੱਪਣੀ ਬਾਰੇ ਉਹਨਾਂ ਨੂੰ ਪੁਛਿਆ ਤਾਂ ਉਹਨਾਂ ਕਿਹਾ ਕਿ ਹਾਈਕੋਰਟ ਦੇ ਸਵਾਲਾਂ ਦਾ ਸੰਤੋਸ਼ਜਨਕ ਜਵਾਬ ਦੇ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਜਰੂਰ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਿੰਦੁਸਤਾਨ ਵਿੱਚ ਹਿੰਦੂਆਂ ਦੀ ਗਿਣਤੀ ਮੁਸਲਮਾਨਾਂ ਨਾਲੋਂ ਜ਼ਿਆਦਾ ਹੈ। ਇਸ ਲਈ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਉਹ ਹਿੰਦੂਆਂ ਨੁੰ ਆਪਣਾ ਵੱਡਾ ਭਰਾ ਮੰਨਣ ਅਤੇ ਭਾਈਚਾਰਕ ਸਾਂਝ ਪੈਦਾ ਕਰਨ। ਉਹਨਾਂ ਕਿਹਾ ਕਿ ਪਿਛਲੇ ਸਾਲ ਹਰਿਆਣਾ ਵਿਚੋੱ 1400 ਬੰਦੇ ਹੱਜ ਕਰਨ ਗਏ ਸਨ। ਉਹਨਾਂ ਮੁੱਖ ਮੰਤਰੀ ਤੋੱ ਮੰਗ ਕੀਤੀ ਹੈ ਕਿ ਇਹ ਕੋਟਾ 5 ਹਜਾਰ ਹਾਜੀਆਂ ਦਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਹੱਜ ਕਰਵਾਉਣ ਲਈ ਹੱਜ ਕਮੇਟੀ ਪੌਣੇ ਦੋ ਲੱਖ ਪ੍ਰਤੀ ਹਾਜੀ ਲੈਂਦੀ ਹੈ ਅਤੇ ਹਾਜੀਆਂ ਦੇ ਆਉਣ ਜਾਣ ਦੀ ਟਿਕਟ ਤੋੱ ਇਲਾਵਾ ਉਹਨਾਂ ਦੇ ਰਹਿਣ ਸਹਿਣ ਦਾ ਪੂਰਾ ਇੰਤਜਾਮ ਹਜ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਕੌਂਸਲਰ ਅਰੁਨ ਸ਼ਰਮਾ, ਪੰਡਿਤ ਦਿਨੇਸ਼ ਸ਼ਰਮਾ ਅਤੇ ਘੱਟ ਗਿਣਤੀ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਜਾਵੇਦ ਅਸਲਮ ਵੱਲੋਂ ਚੌਧਰੀ ਅੌਰੰਗਜ਼ੇਬ ਦਾ ਸਨਮਾਨ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ