
ਸੀਪੀਆਈ ਵੱਲੋਂ ਕਿਸਾਨਾਂ ਅਤੇ ਹੋਰ ਮੰਗਾਂ ਲਈ ਰੋਸ ਮਾਰਚ ਕਰਕੇ ਡੀਸੀ ਦਫ਼ਤਰ ਵਿੱਚ ਗ੍ਰਿਫ਼ਤਾਰੀ ਲਈ ਪੇਸ਼ ਕੀਤਾ
ਜ਼ਿਲ੍ਹਾ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕਰਨ ’ਤੇ ਸਪੀਕਰ ਲਗਾ ਕੇ ਡੀਸੀ ਦਫ਼ਤਰ ਦੇ ਅੰਦਰ ਦਿੱਤਾ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੁਹਾਲੀ ਅਤੇ ਚੰਡੀਗੜ੍ਹ ਵੱਲੋਂ ਸਾਂਝੇ ਤੌਰਤੇ ਸੂੁਬਾ ਕਾਰਜਕਾਰਨੀ ਮੈਂਬਰੀ ਕਾਮਰੇਡ ਕਸਮੀਰ ਸਿੰਘ ਅਤੇ ਜਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੈਕੜੇ ਕਿਸਾਨਾਂ , ਮਜਦੁਰਾਂ ਅਤੇ ਸਹਿਰੀਆਂ ਨੇ ਸਿੰਘ ਸ਼ਹੀਦਾ ਸੋਹਾਣਾ ਤੋਂ ਡੀਸੀ ਮੋਹਾਲੀ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਅਤੇ ਪੁਲਿਸ ਵੱਲੋਂ ਨਾ ਰੋਕੇ ਜਾਣ ਤੇ ਮੁਜਾਹਰਾ ਕਾਰੀਆਂ ਨੇ ਡੀਸੀ ਦਫਤਰ ਅੰਦਰ ਵੜਕੇ ਗ੍ਰਿਫਤਰੀ ਲਈ ਪੇਸ਼ ਕੀਤਾ ਅਤੇ ਦਫਤਰ ਦੀਆਂ ਪੌੜੀਆਂ ਤੇ ਬੈਠਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਰਿਵਰੁਧ ਜੋਰਦਾਰ ਵਿਖਾਵਾ ਕੀਤਾ ਗਿਆ। ਗ੍ਰਿਫਤਾਰ ਕਰਨ ਦੀ ਸੂਰਤ ਵਿੱਚ ਅਫੀਸ਼ਨ ਡਿਪਟੀ ਕਮਿਸ਼ਨਰ ਵੱਲੋਂ ਧਰਨੇ ਵਾਲੀ ਥਾਂ ਤੋਂ ਆਕੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ।
ਕਮਿਊਨਿਸਟ ਪਾਰਟੀ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਮਹਿੰਦਰਪਾਲ ਨੇ ਦੱਸਿਆ ਕਿ ਭਾਰਤ ’ਚ ਦਿਨੋਂ ਦਿਨ ਖੇਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਦੇਸ਼ ਦੀ ਖੇਤੀ ਅਰਥ ਚਾਰਾ ਸਭ ਤੋਂ ਗਰੀਬ ਸਥਿਤੀ ’ਚੋਂ ਗੁਜਰ ਰਿਹਾ ਹੈ। ਦੇਸ਼ ਦੇ 6 ਕਰੋੜ ਦੇ ਕਰੀਬ ਖੇਤੀ ’ਤੇ ਨਿਰਭਰ ਪਰਿਵਾਰ ਕਈ ਲੱਖ ਕਰੋੜ ਰੁਪਏ ਦੇ ਕਰਜੇ ’ਚ ਦਬੇ ਹੋਏ ਹਨ ਜਿਸਦੇ ਨਤੀਜੇ ਵਜੋਂ 35 ਦੇ ਕਰੀਬ ਰੋਜ਼ਾਨਾ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਨਾਲ ਵਿਸ਼ਵਾਸਘਾ ਕੀਤਾ ਹੈ ਹਰ ਤਰ੍ਹਾਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਕੇਵਲ 80 ਹਜ਼ਾਰ ਕਰੋੜ ਦੇ ਕਰਜ਼ਿਆਂ ’ਚੋਂ ਕੇਵਲ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਕਾਮਰੇਡ ਕਸ਼ਮੀਰ ਸਿੰਘ ਨੇ ਕਿਹਾ ਕਿ ਸੀਪੀਆਈ ਕਿਸਾਨਾਂ ਤੇ ਮਜ਼ਦੂਰਾਂ ਦੇ ਹਰ ਤਰ੍ਹਾਂ ਦੇ ਕਰਜੇ ਨੂੰ ਖਤਮ ਕਰਵਾਉਣ ਲਈ ਤਿੰਨ ਦਿਨਾਂ ਜੇਲ੍ਹ ਭਰੋ ਅੰਦੋਲਨ ਕਰ ਰਹੀ ਹੈ, ਜਿਸ ਦੇ ਲੜੀ ਤਹਿਤ ਚੰਡੀਗੜ੍ਹ ਤੇ ਮੋਹਾਲੀ ਦੇ ਵਰਕਰ ਡੀਸੀ ਦਫ਼ਤਰ ਮੋਹਾਲੀ ਅੱਗੇ ਗ੍ਰਿਫਤਾਰੀ ਦੇ ਕੇ ਜੇਲ੍ਹ ਭਰੋ ਅੰਦੋਲਨ ’ਚ ਹਿੱਸਾ ਲੈਦੇ ਹੋਏ ਅਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਉਨ੍ਹਾਂ ਮੰਗ ਕੀਤੀ ਕਿ ਖੇਤੀ ਉਤਪਾਦਨ ਨਾਲ ਸਬੰਧਤ ਸਭ ਤਰ੍ਹਾਂ ਦੀਆਂ ਵਸਤਾਂ ਨੂੰ ਟੈਕਸ ਮੁਕਤ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਜਾਵੇ, 60 ਸਾਲ ਦੀ ਉਮਰ ਦੇ ਕਿਸਾਨਾਂ, ਦਸਤਕਾਰਾਂ, ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਅਤੇ ਬੇਘਰਾਂ ਲੋਕਾਂ ਲਈ ਚਾਰ ਸੌ ਵਰਗ ਗਜ਼ ਦਾ ਮੁਫ਼ਤ ਪਲਾਟ ਅਤੇ ਮਕਾਨ ਉਸਾਰੀ ਲਈ 3 ਲੱਖ ਰੁਪਏ ਬਿਨ੍ਹਾਂ ਵਿਆਜ਼ ਕਰਜ਼ਾ ਦਿੱਤਾ ਜਾਵੇ।
ਇਸ ਮੌਕੇ ਜਸਪਾਲ ਸਿੰਘ ਦੱਪਰ, ਕਰਨੈਲ ਸਿੰਘ ਦਾੳਂ ਮਾਜਰਾ, ਦਿਲਦਾਰ ਸਿੰਘ, ਜਸਵੰਤ ਸਿੰਘ ਮਟੌਰ, ਮੋਹਾਲੀ ਸ਼ਹਿਰੀ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਜਸਵੰਤ ਸਿੰਘ ਮਟੌਰ, ਕਰਨੈਲ ਸਿੰਘ ਅਤੇ ਕਾਮਰੇਡ ਮੋਹਨ ਸਿੰਘ , ਕਾਮਰੇਡ ਦੇਵੀ ਦਿਆਲ, ਕਾ.ਪ੍ਰੀਤਮ ਸਿੰਘ ਹੁੰਦਲ, ਕਾਮਰੇਡ ਰਾਜ ਕੁਮਾਰ, ਮਨਜੀਤ ਸਿੰਘ ਟਿਵਾਣਾ, ਜੋਗਿੰਦਰ ਸਿੰਘ ਐਡਵੋਕੇਟ, ਕਾ ਰਘਬੀਰ ਸਿੰਘ ਸੰਧੂ, ਕਾ ਵਿਨੋਦ ਚੁਘ, ਅਵਤਾਰ ਸਿੰਘ ਦੱਪਰ, ਕਾ ਭਾਗ ਸਿੰਘ, ਕਾਮਰੇਡ ਬ੍ਰਿਜ ਮੋਹਨ ਸਰਮਾਂ, ਕਾ. ਗੁਰਦਿਆਲ ਸਿੰਘ ਵਿਰਕ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।