ਖਰੜ ਦੇ ਐਸਡੀਐਮ ਦਫਤਰ ਦੀ ਇਮਾਰਤ ਵਿੱਚ ਪੈਣ ਲੱਗੀਆਂ ਤਰੇੜਾਂ

ਫਰਸ਼ੀ ਟਾਈਲਾਂ ਵੀ ਉਖੜਨੀਆਂ ਸ਼ੁਰੂ, ਕੰਪਲੈਕਸ ਵਿੱਚ ਗੰਦੇ ਪਾਣੀ ਦਾ ਨਿਕਾਸ ਕੋਈ ਨਾ ਪ੍ਰਬੰਧ ਨਹੀਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 3 ਅਕਤੂਬਰ:
ਐਸ.ਡੀ.ਐਮ.ਖਰੜ ਦੀ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਅਤੇ ਬੀ.ਐਡ.ਆਰ ਵਿਭਾਗ ਵੱਲੋਂ ਕਈ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਤਿਆਰ ਕੀਤੀ ਗਈ ਸੀ ਪਰ ਇਸ ਸਮੇਂ ਬਾਹਰੋ ਇਹ ਇਮਾਰਤ ਸਰਕਾਰੀ ਦਫਤਰ ਹੀ ਨਹੀਂ ਜਾਪਦਾ ਬਲਕਿ ਕਮਰਿਆਂ ਦੀਆਂ ਦੀਵਾਰਾਂ ਵਿਚ ਤਰੇੜਾਂ ਪੈ ਚੁੱਕੀਆਂ ਹਨ ਅਤੇ ਫਰਸ਼ ਤੇ ਜੋ ਫਰਸ਼ੀ ਟਾਈਲਾਂ ਲਗਾਈਆਂ ਗਈਆਂ ਸਨ ਉਹ ਵੀ ਥਾਂ ਥਾਂ ਤੇ ਉਖੱੜ ਚੁੱਕੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਡੀ.ਐਮ.ਖਰੜ ਦੇ ਦਫਤਰ ਦੀ ਇਸ ਇਮਾਰਤ ਵਿਚਅ ਐਸ.ਡੀ.ਐਮ. ਦਾ ਰੂਮ, ਰਿਟਾਇਰੰਗ ਕਮਰਾ, ਮੀਟਿੰਗ ਹਾਲ, ਅਦਾਲਤੀ ਕਮਰਾ, , ਰੀਡਰ, ਲੈਡ ਰਿਕਾਰਡ ਸਮੇਤ ਹੋਰ ਕਮਰੇ, ਗੈਲਰੀਆਂ, ਸੇਵਾ ਕੇਦਰ ਹਨ ਉਨ੍ਹਾਂ ਵਿਚੋ ਕਈ ਥਾਵਾਂ ਤੇ ਫਰਸ਼ੀ ਟਾਈਲਾਂ ਉਖੜ ਚੁੱਕੀਆਂ ਹਨ ਅਤੇ ਕਮਰਿਆਂ ਦੀਆਂ ਦੀਵਾਰਾਂ ਵਿਚ ਵੀ ਕਈ ਥਾਵਾਂ ਤੇ ਤਰੇੜਾਂ ਆ ਚੁੱਕੀਆਂ ਹਨ। ਐਸ.ਡੀ.ਐਮ. ਦਫਤਰ ਤੋਂ ਇਲਾਵਾ ਕੰਪਲੈਕਸ, ਰਿਹਾਇਸ਼ੀ ਕੰਪਲੈਕਸ ਵਿਚ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਥੋਹੜੀ ਬਾਰਸ਼ ਪੈਣ ਨਾਲ ਪਾਣੀ ਖੜ੍ਹ ਜਾਂਦਾ ਹੈ ਅਤੇ ਬਿਮਾਰੀ ਫੈਲਣ ਦਾ ਖੱਦਸ਼ਾ ਵੀ ਬਣਿਆ ਰਹਿੰਦਾ ਹੈ। ਰਿਹਾਇਸ਼ੀ ਕੰਪਲੈਕਸ ਵਿਚ ਐਸ.ਡੀ.ਐਮ., ਚਾਰ ਜੱਜਾਂ, ਡੀ.ਐਸ.ਪੀ.ਦੇ ਦਫਤਰ ਅਤੇ ਸਰਕਾਰੀ ਰਹਾਇਸ਼ ਹੈ ਜਿਥੇ ਕਿ ਪਾਣੀ ਜਮਾਂ ਹੋਣ ਕਾਰਨ ਆਉਣ ਜਾਣ ਮੁਸ਼ਕਿਲ ਹੋ ਜਾਂਦੀ ਹੈ ਇਸ ਪਾਸੇ ਅਵਾਰਾ ਕੁੱਤੇ, ਅਵਾਰਾ ਪਸ਼ੂ ਆਮ ਘੁੰਮਦੇ ਰਹਿੰਦੇ ਹਨ ਅਤੇ ਜੋ ਰਿਹਾਇਸੀ ਕੰਪਲੈਕਸ ਵਿਚ ਪਾਰਕ ਦੀ ਵੀ ਹਾਲਤ ਤਰਸਯੋਗ ਹੋਈ ਪਈ ਹੈ। ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਬਲਕਿ ਅਦਾਲਤੀ, ਐਸ.ਡੀ.ਐਮ. ਦਫਤਰ ਵਿਚ ਕੰਮ ਕਰਵਾਉਣ ਲਈ ਆਉਣ ਜਾਣ ਵਾਲੇ ਆਪਣੇ ਵਾਹਨ ਸੜਕਾਂ ਤੇ ਹੀ ਖੜ੍ਹੇ ਕਰ ਦਿੰਦੇ ਹਨ। ਐਸ.ਡੀ.ਐਮ. ਤੇ ਖਜਾਨਾ ਦਫਤਰ ਅਤੇ ਡੀ.ਐਸ.ਪੀ. ਦਫਤਰ ਤੇ ਰਹਾਇਸ਼ੀ ਕੋਠੀਆਂ ਦੇ ਨਾਲ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਹੈ ਅਤੇ ਇਸਦੀ ਕਦੇ ਵੀ ਸਬੰਧਤ ਵਿਭਾਗ ਵਲੋਂ ਸਫਾਈ ਨਹੀ ਕਰਵਾਈ ਜਾਂਦੀ ਅਤੇ ਇਸ ਟੋਭੇ ਵਿਚ ਜ਼ਹਿਰੀਲੇ ਸੱਪ ਅਤੇ ਹੋਰ ਕੀੜੇ ਮਕੌੜੇ ਇਕੱਠ ਹੋ ਰਹੇ ਹਨ।
ਜੇਈ ਭੇਜ ਕੇ ਇਮਾਰਤ ਦਾ ਜਾਇਜ਼ਾ ਲਿਆ ਜਾਏਗਾ: ਐਕਸੀਅਨ
ਦੂਜੇ ਪਾਸੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਲੋਕ ਨਿਰਮਾਣ ਵਿਭਾਗ ਅਤੇ ਬੀ.ਐਡ.ਆਰ. ਦੇ ਐਕਸੀਅਨ ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਵਿਭਾਗ ਦੇ ਸਬੰਧਤ ਜੇਈ ਨੂੰ ਮੌਕੇ ’ਤੇ ਭੇਜ ਕੇ ਐਸ.ਡੀ.ਐਮ.ਦਫਤਰ ਖਰੜ ਦੀ ਇਮਾਰਤ ਵਿਚ ਫਰਸ਼ੀ ਟਾਈਟਲਾਂ ਤੇ ਹੋਰ ਕੰਮਾਂ ਦਾ ਜਾਇਜ਼ਾ ਲਿਆ ਜਾਵੇਗਾ। ਉਹ ਕਰਵਾ ਦਿੱਤੀ ਜਾਵੇਗੀ। ਗੰਦੇ ਪਾਣੀ ਦਾ ਨਿਕਾਸ ਹੋਣ ਸਬੰਧੀ ਉਨ੍ਹਾਂ ਕਿਹਾ ਇਹ ਕੰਮ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵੱਲੋਂ ਕੀਤਾ ਜਾਣਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…