ਕ੍ਰਿਕਟ ਖਿਡਾਰਨ ਹਰਲੀਨ ਕੌਰ ਮੁਹਾਲੀ ਦਾ ਸੁਖਬੀਰ ਬਾਦਲ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਵੂਮੈਨ ਇੰਡੀਆ ਏ ਕ੍ਰਿਕਟ ਟੀਮ ਦੀ ਮੈਂਬਰ ਚੁਣੀ ਗਈ ਸੈਕਟਰ-80 ਦੀ ਵਸਨੀਕ 19 ਸਾਲ ਦੀ ਕ੍ਰਿਕਟ ਖਿਡਾਰਨ ਹਰਲੀਨ ਕੌਰ ਦਿਓਲ ਨੂੰ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਉਸ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਹਰਲੀਨ ਕੌਰ ਦੇ ਵੂਮੈਨ ਇੰਡੀਆ ਏ ਕ੍ਰਿਕਟ ਟੀਮ ਲਈ ਚੁਣੇ ਜਾਣਾਂ ਸਾਡੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿਚ ਹੀ ਤਰੱਕੀ ਕਰ ਰਹੀਆਂ ਹਨ ਅਤੇ ਹਰਲੀਨ ਕੌਰ ਨੇ ਵੀ ਤਰੱਕੀ ਪ੍ਰਾਪਤ ਕਰਕੇ ਦੱਸ ਦਿਤਾ ਹੈ ਕਿ ਖੇਡਾਂ ਦੇ ਖੇਤਰ ਵਿੱਚ ਵੀ ਕੁੜੀਆਂ ਕਿਸੇ ਤੋੱ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਹਰਲੀਨ ਤੋਂ ਪ੍ਰੇਰਨਾ ਲੈ ਕੇ ਸ਼ਹਿਰ ਦੀਆਂ ਹੋਰਨਾਂ ਕੁੜੀਆਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਆਪਣਾ, ਆਪਣੇ ਮਾਪਿਆਂ ਦੇ ਨਾਲ ਨਾਲ ਇਸ ਸ਼ਹਿਰ ਦਾ ਨਾਮ ਵੀ ਰੌਸ਼ਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਸ ਹੈ ਕਿ ਹਰਲੀਨ ਜਲਦੀ ਹੀ ਕ੍ਰਿਕਟ ਦੀ ਟੀਮ ਇੰਡੀਆ ਵਿੱਚ ਵੀ ਖੇਡੇਗੀ।
ਇਸ ਮੌਕੇ ਹਰਲੀਨ ਕੌਰ ਦਿਓਲ ਨੇ ਕਿਹਾ ਕਿ ਉਸ ਦੀ ਖੇਡ ਕਲਾ ਨਿਖਾਰਨ ਵਿੱਚ ਉਸਦੇ ਮਾਪਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਅਤੇ ਹਰ ਪੱਧਰ ਉੱਪਰ ਉਸਦਾ ਹੱੌਸਲਾ ਵਧਾਇਆ ਹੈ। ਉਹਨਾਂ ਕਿਹਾ ਕਿ ਹੁਣ ਕੁੜੀਆਂ ਕਿਸੇ ਵੀ ਖੇਤਰ ਵਿੱਚ ਕਿਸੇ ਤੋੱ ਘਟ ਨਹੀਂ ਅਤੇ ਕੁੜੀਆਂ ਨੂੰ ਵੀ ਤਰੱਕੀ ਕਰਨ ਦੇ ਪੂਰੇ ਮੌਕੇ ਮਿਲਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੁੜੀਆਂ ਨੂੰ ਆਪਣੀ ਝਿਜਕ ਛੱਡ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਸਨੇ ਕਿਹਾ ਕਿ ਜਦੋੱ ਉਹ ਤੀਜੀ ਕਲਾਸ ਵਿੱਚ ਪੜਦੀ ਸੀ ਉਦੋੱ ਪਹਿਲੀ ਵਾਰ ਬੈਟ ਫੜਿਆ ਸੀ। ਇਸ ਦੇ ਬਾਅਦ 9 ਸਾਲ ਦੀ ਉਮਰ ਵਿਚ ਨੈਸ਼ਨਲ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਹ ਚਾਰ ਸਾਲ ਸਕੂਲ ਦੀ ਬੈਸਟ ਅਥਲੀਟ ਵੀ ਰਹੀ ਹੈ। ਉਸਨੇ 11 ਸਾਲ ਦੀ ਉਮਰ ਵਿੱਚ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਾਲ 2010 ਅਤੇ 2011 ਵਿੱਚ ਪੰਜਾਬ ਵੂਮੈਨ ਕ੍ਰਿਕਟ ਟੀਮ ਵਲੋੱ ਕ੍ਰਿਕਟ ਖੇਡੀ। ਫੇਰ ਉਹ ਹਿਮਾਚਲ ਕ੍ਰਿਕਟ ਐਸੋਸੀਏੰਸ਼ਨ ਨਾਲ ਜੁੜ ਗਈ ਅਤੇ ਹੁਣ ਵੀ ਉਥੋੱ ਹੀ ਖੇਡ ਰਹੀ ਹੈ। ਉਹ ਦੋ ਵਾਰ ਨੌਰਥ ਜੋਨ ਟੀਮ ਦੀ ਕਪਤਾਨ ਰਹਿ ਚੁਕੀ ਹੈ।
ਜਿਕਰਯੋਗ ਹੈ ਕਿ ਹਰਲੀਨ ਦੇ ਪਿਤਾ ਬੀ ਐਸ ਦਿਓਲ ਇਕ ਵਾਹਨ ਕੰਪਨੀ ਵਿੱਚ ਜੀ ਐਮ ਹਨ ਅਤੇ ਮਾਤਾ ਚਰਨਜੀਤ ਕੌਰ ਗਮਾਡਾ ਵਿੱਚ ਤਾਇਨਾਤ ਹਨ ਅਤੇ ਉਹ ਮੁਲਾਜ਼ਮ ਜਕੇਬੰਦੀ ਦੀ ਸੀਨੀਅਰ ਆਗੂ ਵੀ ਹਨ। ਹਰਲੀਨ ਕੌਰ ਵਾਈਪੀਐਸ ਸਕੂਲ ਮੁਹਾਲੀ ਦੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਇਸ ਵੇਲੇ ਐਮ ਸੀ ਐਮ ਕਾਲੇਜ ਚੰਡੀਗੜ੍ਹ ਦੀ ਵਿਦਿਆਰਣ ਹੈ। ਉਸਦੇ ਮਾਪਿਆਂ ਨੂੰ ਉਸ ਉਪਰ ਬਹੁਤ ਮਾਣ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬਲਜਿੰਦਰ ਕੌਰ ਸੈਦਪੁਰ, ਅਸਵਨੀ ਸੰਭਾਲਕੀ ਵੀ ਮੌਜੂਦ ਸਨ।
ਇਸੇ ਦੌਰਾਨ ਅਕਾਲੀ ਦਲ ਦੇ ਦਫ਼ਤਰ ਚੰਡੀਗੜ੍ਹ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਕ੍ਰਿਕਟ ਖਿਡਾਰਨ ਹਰਲੀਨ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਅਤੇ ਅਸ਼ਵਨੀ ਸੰਭਾਲਕੀ ਵੀ ਮੌਜੂਦ ਸਨ। ਇਸ ਦੌਰਾਨ ਹਰਲੀਨ ਕੌਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਉਹਨਾਂ ਦੇ ਪਰਿਵਾਰਕ ਮਿੱਤਰਾਂ, ਸਨੇਹੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ।
ਵਿਧਾਇਕ ਬਲਬੀਰ ਸਿੱਧੂ ਨੇ ਵੀ ਹਰਲੀਨ ਨੂੰ ਦਿੱਤੀ ਵਧਾਈ
ਇਸੇ ਦੌਰਾਨ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਹਰਲੀਨ ਕੌਰ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਹਰਲੀਨ ਕੌਰ ਦੇ ਵੂਮੈਨ ਇੰਡੀਆ ਏ ਕ੍ਰਿਕਟ ਟੀਮ ਲਈ ਚੁਣੇ ਜਾਣ ਲਈ ਹਰਲੀਨ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਹਰਲੀਨ ਕੌਰ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸ਼ਹਿਰ ਦਾ ਮਾਣ ਵੀ ਵਧਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…