Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵਿੱਚ ਵਿਦਿਆਰਥੀਆਂ ਦੇ ਪਾਕ ਕਲਾ ਮੁਕਾਬਲੇ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 17 ਦਸੰਬਰ: ਚੰਡੀਗੜ੍ਹ ਕਾਲਜ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੇ ਲਾਂਡਰਾਂ ਕੈਂਪਸ ਵਿਖੇ ਵਿਸ਼ੇਸ਼ ਪਾਕ ਕਲਾ (ਕਲੀਨਰੀ ਸਕਿੱਲ) ਕੇਂਦਰਿਤ ਪ੍ਰਤੀਯੋਗਤਾ ‘ਤਲਾਸ਼’ ਕਰਵਾਈ ਗਈ। ਜਿਸ ਵਿੱਚ ਟ੍ਰਾਈਸਿਟੀ ਦੇ 16 ਸਕੂਲਾਂ ’ਚੋਂ ਚੁਣੇ ਗਏ 300 ਤੋਂ ਵੱਧ ਉੱਚ ਸੈਕੰਡਰੀ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਪਾਕ ਕਲਾ, ਰਸੋਈ ਕਲਾ, ਖਾਣਾ ਬਣਾਉਣ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਤਾਜ ਚੰਡੀਗੜ੍ਹ ਅਤੇ ਹਯਾਤ ਰੀਜੈਂਸੀ ਚੰਡੀਗੜ੍ਹ ਹੋਟਲਾਂ ਤੋਂ ਉਦਯੋਗਿਕ ਮਾਹਰਾਂ ਦੇ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਇੱਕ ਸੰਪੂਰਨ ਕਰੀਅਰ ਵਿੱਚ ਬਦਲਣ ਬਾਰੇ ਹੋਰ ਚੰਗੀ ਤਰ੍ਹਾਂ ਜਾਣਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕੇਕ ਦੀ ਸਜਾਵਟ, ਮਾਸਟਰ ਸ਼ੈੱਫ ਰਸੋਈ ਚੁਨੌਤੀ, ਪੌਸ਼ਟਿਕ ਨਿੰਜਾ ਪੋਸ਼ਣ ਸਬੰਧੀ ਕੁਇਜ਼, ਥੀਮ ਆਧਾਰਿਤ ਫੁੱਲਾਂ ਦੀ ਸਜਾਵਟ, ਮਾਸਟਰ ਬਲੈਂਡਰ ਮੋਕਟੇਲ ਮੇਕਿੰਗ ਅਤੇ ਕਲੀਨ ਐਂਡ ਗਰੀਨ ਟੂਰਿਜ਼ਮ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਰੇ ਮੁਕਾਬਲੇ ਵਰਗਾਂ ’ਚੋਂ ਵਿਦਿਆਰਥੀ ਕੋਈ ਵੀ ਆਪਣਾ ਪਸੰਦੀਦਾ ਮੁਕਾਬਲਾ ਚੁਣ ਸਕਦੇ ਸਨ। ਇਸ ਦੌਰਾਨ ਸ਼ੈੱਫ ਅਨੁਜ ਕੁਮਾਰ ਸਿੰਘ ਐਗਜ਼ੀਕਿਊਟਿਵ ਸ਼ੈੱਫ ਤਾਜ ਚੰਡੀਗੜ੍ਹ, ਰਾਕੇਸ਼ ਕੁਮਾਰ, ਅਸਿਸਟੈਂਟ ਐਚਆਰ ਮੈਨੇਜਰ, ਤਾਜ ਚੰਡੀਗੜ੍ਹ ਅਤੇ ਸਚਿਨ ਕੁਮਾਰ, ਸੂਪਸ ਸ਼ੈੱਫ, ਹਯਾਤ ਰੀਜੈਂਸੀ ਨੇ ਬਤੌਰ ਜੱਜ ਵਜੋਂ ਭੂਮਿਕਾ ਨਿਭਾਈ। ਸਾਰੇ ਮੁਕਾਬਲੇ ਸਵੇਰ ਅਤੇ ਦੁਪਹਿਰ ਦੇ ਸੈਸ਼ਨਾਂ ਵਿੱਚ ਕਰਵਾਏ ਗਏ। ਨਿਊਟਰੀ ਨਿੰਜਾ ਕਵਿਜ਼ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਲਾਹੌਰਾ ਚੰਡੀਗੜ੍ਹ ਤੋਂ ਵਿਕਾਸ ਸਿੰਘ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਤੋਂ ਰਾਧੇ ਅਤੇ ਅੰਕਿਤ ਅਤੇ ਕ੍ਰਿਸਚੀਅਨ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਹਿਤੇਸ਼ ਨੇ ਮਾਸਟਰ ਸ਼ੈੱਫ ਕੁਲਿਨਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ, ਮੁਹਾਲੀ ਤੋਂ ਹਰਪ੍ਰੀਤ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44-ਬੀ, ਚੰਡੀਗੜ੍ਹ ਤੋਂ ਅਬਦੁਲ ਨੇ ਥੀਮ ਆਧਾਰਿਤ ਫੁੱਲਾਂ ਦੀ ਸਜਾਵਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇੰਜ ਹੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ ਤੋਂ ਅਲੀਸ਼ਾ ਤੇ ਭਵਨਸ਼, ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37-ਡੀ ਦੇ ਸਕਸ਼ਮ ਅਤੇ ਪ੍ਰਿਅੰਕਾ ਨੇ ਮਾਸਟਰ ਬਲੈਂਡਰ ਮੋਕਟੇਲ ਮੇਕਿੰਗ ਮੁਕਾਬਲੇ ਵਿੱਚ ਉੱਚ ਸਥਾਨ ਹਾਸਲ ਕੀਤਾ। ਕੇਕ ਸਜਾਉਣ ਦੇ ਮੁਕਾਬਲੇ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਹਰਸ਼ਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਅਤੇ ਕ੍ਰਿਸਚੀਅਨ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਗੁਡੀਆ ਅਤੇ ਵੰਸ਼ਿਕਾ ਜੇਤੂ ਰਹੀਆਂ। ਅੰਤ ਵਿੱਚ ਜੇਤੂ ਵਿਦਿਆਰਥੀਆਂ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੈਸ਼ਨ ਉਪਰੰਤ ਸਾਰੇ ਪ੍ਰਤੀਯੋਗੀਆਂ ਲਈ ਸ਼ਾਨਦਾਰ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ