nabaz-e-punjab.com

ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਵਿੱਚ ਸਾਲਾਨਾ ਜੋੜ ਮੇਲੇ ਤੇ ਵਿਸ਼ਾਲ ਸਭਿਆਚਾਰਕ ਮੇਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਗਸਤ:
ਸ਼ਹਿਰ ਦੇ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲੇ ਮੌਕੇ ਡੇਰੇ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਅਗਵਾਈ ਹੇਠ ਵਿਸ਼ਾਲ ਸੱਭਿਆਚਾਰਕ ਮੇਲਾ ਓਮਿੰਦਰ ਓਮਾ ਦੇ ਸੰਗੀਤਕ ਪਰਿਵਾਰ ਵੱਲੋਂ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਦਵਿੰਦਰ ਸਿੰਘ ਬਾਜਵਾ ਅਤੇ ਉਘੇ ਸਮਾਜ ਸੇਵੀ ਨਰਿੰਦਰ ਸਿੰਘ ਸ਼ੇਰਗਿੱਲ ਨੇ ਕੀਤਾ, ਸਭਿਆਚਾਰਕ ਮੇਲੇ ਦੀ ਪ੍ਰਧਾਨਗੀ ਹਲਕਾ ਖਰੜ ਤੋਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਜੰਗ ਸਿੰਘ ਸੋਲਖੀਆਂ ਅਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸਾਂਝੇ ਰੂਪ ਵਿੱਚ ਕੀਤੀ। ਇਸ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਰਤਨ ਕੁਮਾਰ, ਰੰਮੀ ਕੁਰਾਲੀ, ਰਮਨ ਕੁਮਾਰ ਟੋਨੀ ਨੇ ਆਪੋ ਆਪਣੇ ਧਾਰਮਿਕ ਗੀਤ ਪੇਸ਼ ਕਰਕੇ ਕੇ ਕੀਤੀ ਉਪਰੰਤ ਹਰਵਿੰਦਰ ਨੂਰਪੁਰੀ, ਉਮਿਦਰ ਓਮ, ਸਰਬਜੀਤ ਮੱਟੂ, ਲੋਪੋਕੇ ਬ੍ਰਦਰਜ, ਰਾਹੀ ਮਾਣਕਪੁਰ ਸ਼ਰੀਫ, ਜਸਪ੍ਰੀਤ ਜੱਸੀ, ਗੁਰਪ੍ਰੀਤ ਸੋਨੀ, ਬਾਂਕਾ ਗੌਤਮ, ਅਭੀਜੀਤ ਸ਼ੀਹੋਮਾਜਰਾ, ਦੀਪੀ ਦਿਲਪ੍ਰੀਤ ਅਤੇ ਪੂਜਾ ਢਿੱਲੋਂ ਆਦਿ ਨੇ ਗੀਤਾਂ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾਈ। ਅੰਤ ਵਿੱਚ ਦੋਗਾਣਾ ਜੋੜੀ ਭੁਪਿੰਦਰ ਗਿੱਲ-ਮਿਸ ਜਸਵਿੰਦਰ ਜੀਤੂ ਨੇ ਦਰਜਨਾਂ ਗੀਤ ਤੇ ਦੋਗਾਣੇ ਗਾ ਕੇ ਮੇਲਾ ਲੁੱਟ ਲਿਆ।
ਇਸ ਮੌਕੇ ਭੁਰਾ ਯੂ.ਐਸ.ਏ, ਰਾਜਿੰਦਰ ਸਿੰਘ ਬੈਂਸ, ਰਣਜੀਤ ਸਿੰਘ ਕਾਕਾ, ਸੁਰਿੰਦਰ ਸਿੰਘ ਚਡੇਰਾਂ, ਕੁਲਦੀਪ ਸਿੰਘ ਪਪਰਾਲੀ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਇਕਬਾਲ ਗੁੰਨੋਮਾਜਰਾ ਤੇ ਤਰਿੰਦਰ ਤਾਰਾ ਨੇ ਬਾਖੂਬੀ ਨਿਭਾਈ। ਇਸ ਦੌਰਾਨ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਪਹੁੰਚੇ ਇਲਾਕਾ ਵਾਸੀਆਂ ਦਾ ਠਾਂਠਾ ਮਾਰਦਾ ਇਕੱਠ ਜਿੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਉਥੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸਮੱੁਚੇ ਅਕਾਲੀ ਵੀ ਇੱਕਜੁਟ ਹੋਕੇ ਮੇਲੇ ਵਿਚ ਭਰਵੀਂ ਹਾਜ਼ਰੀ ਲਗਵਾਉਂਦੇ ਵਿਖਾਈ ਦਿੱਤੇ। ਇਸ ਮੌਕੇ ਬੰਨੀ ਕੰਗ, ਰਾਕੇਸ਼ ਕਾਲੀਆ, ਚੈਅਰਮੈਨ ਬਲਕਾਰ ਸਿੰਘ ਭੰਗੂ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਸਰਬਜੀਤ ਸਿੰਘ ਕਾਦੀਮਾਜਰਾ, ਰਣਧੀਰ ਸਿੰਘ ਧੀਰਾ, ਜੀ.ਐਸ ਕਾਹਲੋਂ, ਮਨਜੀਤ ਘੁੰਮਣ, ਹਰਮਨ ਹੁੰਦਲ, ਸਮਾਜ ਸੇਵੀ ਬਹਾਦਰ ਸਿੰਘ ਓ.ਕੇ, ਰਵਿੰਦਰ ਸਿੰਘ ਬਿੱਲਾ, ਰਮਾਕਾਂਤ ਕਾਲੀਆ, ਕੁਲਵੰਤ ਸਿੰਘ ਪੰਮਾ, ਦਵਿੰਦਰ ਸਿੰਘ ਠਾਕੁਰ, ਜਰਨੈਲ ਸਿੰਘ ਰਕੌਲੀ, ਸਰਬਜੀਤ ਸਿੰਘ ਚੈੜੀਆਂ, ਹਰਿੰਦਰ ਸਿੰਘ ਧਨੋਆ, ਜੈ ਸਿੰਘ ਚੱਕਲਾਂ, ਹੈਪੀ ਧੀਮਾਨ, ਲਖਵੀਰ ਸਿੰਘ ਬਿੱਟੂ, ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਪ੍ਰਧਾਨ, ਹਰੀਸ਼ ਕੌਸਲ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ ਨਗਰ ਕੌਸਲ, ਕੁਲਵੰਤ ਕੌਰ ਪਾਬਲਾ, ਸੁਰਿੰਦਰ ਕੌਰ ਸ਼ੇਰਗਿੱਲ, ਬਲਵਿੰਦਰ ਕੌਰ ਧਨੌੜਾਂ, ਰਾਜਦੀਪ ਸਿੰੰਘ ਹੈਪੀ, ਬਿੱਟੂ ਰਾਜੇਮਾਜਰਾ, ਵਿਸ਼ੂ ਅਗਰਵਾਲ, ਪਰਮਜੀਤ ਪੰਮੀ, ਬਲਵਿੰਦਰ ਸਿੰਘ ਚੱਕਲਾਂ, ਬਿੱਟੂ ਬਾਜਵਾ, ਸੁਖਜਿੰਦਰ ਸਿੰਘ ਸੋਢੀ, ਬਿੱਟੂ ਬਾਜਵਾ, ਅਮਨਦੀਪ ਗੋਲਡੀ, ਰਾਹੁਲ ਵਾਲੀਆ, ਪ੍ਰਿੰਸ ਕੁਰਾਲੀ, ਮਨਜੀਤ ਸਿੰਘ ਮਹਿਤੋਂ, ਨੱਥਾ ਸਿੰਘ, ਰਾਜਪਾਲ ਬੇਗੜਾ, ਚਮਨ ਲਾਲ, ਮੇਜਰ ਸਿੰਘ ਸ਼ੇਰਗਿੱਲ, ਓਮਰਾਓ ਸਿੰਘ ਚੱਕਲਾਂ, ਜਸਵੀਰ ਰਾਠੌਰ, ਡਾ.ਅਸ਼ਵਨੀ ਸ਼ਰਮਾ, ਨੰਦੀਪਾਲ ਬਾਂਸਲ, ਜੱਸਾ ਚੱਕਲ, ਤਰਲੋਕ ਚੰਦ ਧੀਮਾਨ ਨੇ ਹਾਜ਼ਰੀ ਭਰੀ।
(ਬਾਕਸ ਆਈਟਮ)
ਇਸ ਮੇਲੇ ਦੌਰਾਨ ਉਘੇ ਸਮਾਜ ਸੇਵੀ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਪਹੁੰਚੇ ਇਕੱਠ ਨੂੰ ਲੋਕ ਖੜ ਖੜ ਵੇਖ ਰਹੇ ਸਨ ਅਤੇ ਸ਼ੇਰਗਿੱਲ ਨੇ ਹਰੇਕ ਵਿਆਕਤੀ ਨੂੰ ਮਿਲਕੇ ਅਪਣੱਤ ਜਾਹਰ ਕੀਤੀ ਜਿਸ ਕਾਰਨ ਪਹਿਲਾਂ ਹੀ ਇਲਾਕਾ ਵਾਸੀਆਂ ਦੇ ਮਨਾਂ ਵਿੱਚ ਸਮਾਜ ਸੇਵੀ ਸ਼ਖ਼ਸੀਅਤ ਵਿੱਚ ਵਸੇ ਨਰਿੰਦਰ ਸ਼ੇਰਗਿੱਲ ਦੀ ਹਰਮਨ ਪਿਆਰਤਾ ਵਿਚ ਬੇਹਤਾਸ਼ਾ ਵਾਧਾ ਹੋਇਆ। ਸੱਭਿਆਚਾਰਕ ਮੇਲੇ ਵਿੱਚ ਪਹੁੰਚਣ ਤੇ ਪੰਡਾਲ ਵਿੱਚ ਬੈਠੇ ਲੋਕਾਂ ਨੇ ਖੜੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…