ਗਵਾਨ ਮਹਾਂਰਿਸ਼ੀ ਵਾਲਮੀਕ ਦੇ ਜਨਮ ਦਿਵਸ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਅਕਤੂਬਰ:
ਸਥਾਨਕ ਸ਼ਹਿਰ ਦੇ ਮੇਨ ਬਜ਼ਾਰ ਵਿਚ ਸਥਿਤ ਸਬਜ਼ੀ ਮੰਡੀ ਗਰਾਉਂਡ ਵਿਖੇ ਵਾਲਮੀਕ ਮੰਦਰ ਕਮੇਟੀ ਵਾਰਡ ਨੰਬਰ 13 ਵੱਲੋਂ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕੀਤਾ। ਮੇਲੇ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਜਿਸ ਤੋਂ ਸੇਧ ਲੈਕੇ ਅਸੀਂ ਆਪਣਾ ਜੀਵਨ ਜੀਅ ਸਕਦੇ ਹਾਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੇ ਭਤੀਜੇ ਜਗਜੀਤ ਸਿੰਘ ਗਿੱਲ ਨੇ ਵਿਸ਼ੇਸ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।
ਇਸ ਦੌਰਾਨ ਪੰਜਾਬ ਦੀ ਪ੍ਰਸ਼ਿੱਧ ਦੋਗਾਣਾ ਜੋੜੀ ਭੁਪਿੰਦਰ ਗਿੱਲ-ਜਸਵਿੰਦਰ ਜੀਤੂ, ਜਸ਼ਮੇਰ ਮੀਆਂਪੁਰੀ, ਰੰਮੀ ਕੁਰਾਲੀ, ਬਾਈ ਰਤਨ ਦੀਪ ਅਮਨ, ਰਵਿੰਦਰ ਬਿੱਲਾ, ਅਭਿਜੀਤ ਸਿੰਹੋਮਾਜਰਾ ਨੇ ਦੇਰ ਸ਼ਾਮ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਇਕਬਾਲ ਗੁਨੋਮਾਜਰਾ ਤ। ਤਰਿੰਦਰ ਤਾਰਾ ਨੇ ਮੰਚ ਸੰਚਾਲਨ ਕੀਤਾ। ਇਸ ਦੌਰਾਨ ਨਰਿੰਦਰ ਸਿੰਘ ਸ਼ੇਰਗਿੱਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਰਿੰਦਰ ਸਿੰਘ ਕੰਗ ਅਤੇ ਦਵਿੰਦਰ ਸਿੰਘ ਬਾਜਵਾ ਨੇ ਕਲਾਕਰਾਂ ਅਤੇ ਪਤਵੰਤਿਆਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਮੌਕੇ ਮੁਖ ਪ੍ਰਬੰਧਕ ਪ੍ਰਧਾਨ ਮੋਹਨ ਲਾਲ ਅਤੇ ਓਮਿੰਦਰ ਓਮਾ ਨੇ ਆਏ ਪਤਵੰਤਿਆਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ ਕਾਦੀਮਾਜਰਾ, ਰਾਣਾ ਕੁਸ਼ਲਪਾਲ ਪ੍ਰਧਾਨ ਯੂਥ ਕਾਂਗਰਸ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ ਨਗਰ ਕੌਂਸਲ, ਕੁਲਵੰਤ ਸਿੰਘ ਪੰਮਾ, ਰਾਹੁਲ ਵਾਲੀਆ, ਸੁਖਵਿੰਦਰ ਸਿੰਘ ਗਿੱਲ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਵਿਸ਼ੂ ਕੁਰਾਲੀ, ਪਰਮਜੀਤ ਪੰਮੀ, ਅਮ੍ਰਿਤਪਾਲ ਕੌਰ ਪਾਬਲਾ, ਪ੍ਰਿੰਸ ਸ਼ਰਮਾ ਕੁਰਾਲੀ, ਜੈ ਸਿੰਘ ਚੱਕਲਾਂ, ਸ਼ਿਵ ਵਰਮਾ, ਬਲਵਿੰਦਰ ਸਿੰਘ ਚੱਕਲਾਂ, ਸੁਖਜਿੰਦਰ ਸਿੰਘ ਮਾਵੀ, ਗੁਰਮੇਲ ਸਿੰਘ ਪਾਬਲਾ, ਮੇਜਰ ਸਿੰਘ ਝਿੰਗੜਾਂ, ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਹੈਪੀ ਧੀਮਾਨ, ਰਾਜਪਾਲ ਬੇਗੜਾ, ਅਮਨਵੀਰ ਰਿੱਕੀ, ਦੀਪਕ ਅਸ਼ੋਕਾ ਮੈਗਾ ਮਾਲ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ, ਬਲਵੰਤ ਸਿੰਘ ਸੋਨੂੰ, ਕੁਲਦੀਪ ਸਿੰਘ ਸਰਪੰਚ ਪਪਰਾਲੀ, ਰਜਿੰਦਰਪਾਲ, ਵਿਕਰਮ ਵਿੱਕੀ, ਬਿੰਦਰ, ਮੋਹਨ ਲਾਲ, ਵਿਸ਼ਨੂੰ ਭਗਤ, ਰਾਜ ਪਾਲ, ਲਲਿਤ ਕੁਮਾਰ ਸਮੇਤ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਇਲਾਕਾ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…