ਡੇਰਾ ਬਾਬਾ ਗੋਸਾਂਈਆਣਾ ਵਿੱਚ ਕਰਵਾਇਆ ਸਭਿਆਚਾਰਕ ਮੇਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਗਸਤ:
ਸਥਾਨਕ ਸ਼ਹਿਰ ਦੇ ਡੇਰਾ ਬਾਬਾ ਗੋਸਾਂਈਆਣਾ ਵਿਖੇ ਸਲਾਨਾ ਮੇਲੇ ਮੌਕੇ ਰੇਲਵੇ ਸਟੇਸ਼ਨ ਨੇੜੇ ਗੀਤਕਾਰ ਅਮਰਜੀਤ ਧੀਮਾਨ ਦੀ ਦੇਖ ਰੇਖ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਿਸ ਦਾ ਉਦਘਾਟਨ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਕੀਤਾ। ਇਸ ਮੇਲੇ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕੀਤੀ ਅਤੇ ਵਿਸ਼ੇਸ ਮਹਿਮਾਨਾਂ ਵੱਜੋਂ ਬੀਬੀ ਲਖਵਿੰਦਰ ਕੌਰ ਗਰਚਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ, ਨਗਰ ਕੌਂਸਲ ਮੀਤ ਪ੍ਰਧਾਨ ਗੁਰਚਰਨ ਸਿੰਘ ਰਾਣਾ, ਸੁਰਿੰਦਰ ਕੌਰ ਸ਼ੇਰਗਿੱਲ, ਬਹਾਦਰ ਸਿੰਘ ਓ.ਕੇ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।
ਇਸ ਸਭਿਆਚਾਰਕ ਮੇਲੇ ਦਾ ਆਗਾਜ਼ ਪੰਜਾਬੀ ਲੋਕ ਗਾਇਕ ਜਸ਼ਮਰ ਮੀਆਂਪੁਰੀ ਨੇ ਧਾਰਮਿਕ ਗੀਤ ਰਾਂਹੀ ਕੀਤਾ ਉਪਰੰਤ ਕਰਨੈਲ ਸਿਬੀਆ-ਮਨਜੀਤ ਮਾਨ, ਆਰ.ਐਸ ਭੰਗਾਣੀਆਂ-ਕੁਲਵੀਰ ਬੈਂਸ, ਹਨੀ ਬਡਵਾਲ, ਮਿਸ ਸਿੰਮੀ, ਕੁਲਜੀਤ ਮੀਆਂਪੁਰ, ਰਾਹੀਂ ਮਾਣਕਪੁਰ ਸ਼ਰੀਫ, ਸੋਨੀ ਬੈਰੋਪੁਰੀਆਂ, ਵਰਿੰਦਰ ਵਿਕੀ, ਸਾਬਰ ਚੌਹਾਨ, ਲਖਵੀਰ ਰਿੰਕੂ, ਨੀਟਾ ਜੱਸਲ, ਹਰਸਿਮਰਨ, ਸਰਬਜੀਤ ਮੱਟੂ, ਬੱਬਲ ਕੌਰ, ਦੀਪ ਅਮਨ, ਭੁਪਿੰਦਰ ਸਿੱਧੂ, ਜਗਤਾਰ ਰਾਈਵਾਲਾ, ਜੱਗੀ ਰੰਗੀਲਾ ਆਦਿ ਨੇ ਦੇਰ ਰਾਤ ਤੱਕ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਅਤੇ ਗਾਇਕਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਜੈ ਸਿੰਘ ਚੱਕਲਾਂ, ਗੌਰਵ ਗੁਪਤਾ ਵਿਸ਼ੂ, ਦਵਿੰਦਰ ਠਾਕੁਰ, ਭੁਪਿੰਦਰ ਕਾਲਾ, ਰਣਧੀਰ ਸਿੰਘ ਧੀਰਾ, ਕੁਲਵੰਤ ਪੰਮਾ, ਸਰਬਜੀਤ ਸਿੰਘ ਕਾਦੀਮਾਜਰਾ, ਕੁਲਵੰਤ ਕੌਰ ਪਾਬਲਾ, ਪਰਮਜੀਤ ਪੰਮੀ, ਤਰਲੋਕ ਚੰਦ ਧੀਮਾਨ, ਪ੍ਰਿੰਸ ਕੁਰਾਲੀ, ਬਲਵਿੰਦਰ ਕੌਰ ਧਨੌੜਾਂ, ਬਲਵੰਤ ਸਿੰਘ ਸੋਨੂੰ, ਮੇਜਰ ਸਿੰਘ ਝਿੰਗੜਾਂ, ਹਰੀਸ਼ ਕੌਂਸਲ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ, ਪ੍ਰਬੋਧ ਜੋਸ਼ੀ, ਕੁਲਜੀਤ ਬੇਦੀ, ਵਿਪਨ ਕੁਮਾਰ, ਹਰਮਿੰਦਰ ਬਹਿਰਾਮਪੁਰ, ਭਗਵਾਨ ਸਿੰਘ ਪ੍ਰਧਾਨ, ਰਜਿੰਦਰ ਸਿੰਘ, ਨਰਿੰਦਰ ਸਿੰਘ, ਡਾ. ਸੋਢੀ ਸਿੰਘ, ਸੁਰਿੰਦਰ ਸਿੰਘ ਖਾਲਸਾ, ਮਲਕੀਤ ਸਿੰਘ ਢਕੋਰਾਂ, ਸਤਨਾਮ ਧੀਮਾਨ, ਮਨਜੀਤ ਸਿੰਘ ਮਹਿਤੋਂ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…