Share on Facebook Share on Twitter Share on Google+ Share on Pinterest Share on Linkedin ਪਿੰਡ ਚਟੌਲੀ ਵਿੱਚ ਦੋ ਰੋਜਾ ਕਬੱਡੀ ਕੱਪ ਮੌਕੇ ਕਰਵਾਇਆ ਸਭਿਆਚਾਰਕ ਪ੍ਰੋਗਰਾਮ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਮਾਰਚ: ਇੱਥੋਂ ਦੇ ਨੇੜਲੇ ਪਿੰਡ ਚਟੌਲੀ ਵਿਖੇ ਸ.ਹਰੀ ਸਿੰਘ ਨਲੂਆ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇੰਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਦੋ ਰੋਜ਼ਾ ਕਬੱਡੀ ਕੱਪ ਉਪਰੰਤ ਸਰਪ੍ਰਸਤ ਗੁਰਪ੍ਰੀਤ ਸਿੰਘ ਸਰਪੰਚ ਚਟੌਲੀ ਦੀ ਅਗਵਾਈ ਵਿਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿਚ ਨਾਮਵਰ ਗਾਇਕ ਇੰਦਰਾ ਢਿੱਲੋਂ ਨੇ ‘ਖੰਡੇ ਵਾਲਾ ਬਾਪੂ’ ਤੇ ‘ਖੁੱਲੇ ਸ਼ੇਰ’ ਨਾਲ ਹਾਜ਼ਰੀ ਲਗਵਾਈ ਉਪਰੰਤ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਦੀਪ ਢਿਲੋਂ-ਜੈਸਮੀਨ ਜੱਸੀ ਨੇ ‘ਰੇਡਰ ਸੁੱਕਾ ਜਾਵੇ ਨਾ’, ‘ਸਤਿਕਾਰ ਬਜ਼ੁਰਗਾਂ ਦਾ’, ‘ਪਾਣੀ ਦੀ ਵਾਰੀ’, ‘ਫੋਹੜ ਟਰੈਕਟਰ’ ਸਮੇਤ ਆਪਣੇ ਪ੍ਰਸ਼ਿੱਧ ਦਰਜਨਾਂ ਗਾਣਿਆਂ ਨਾਲ ਸਰੋਤਿਆਂ ਦਾ ਦੇਰ ਰਾਤ ਤੱਕ ਮਨੋਰੰਜਨ ਕੀਤਾ। ਇਸ ਮੌਕੇ ਪ੍ਰਧਾਨ ਜੱਗੀ ਧਨੋਆ, ਚੇਅਰਮੈਨ ਬੱਬੂ ਮੁਹਾਲੀ, ਯੂਥ ਆਗੂ ਰਿੰਕੂ ਟੰਡਨ, ਗੋਲਡੀ ਹੁੰਦਲ, ਲਾਲੀ ਟਿਵਾਣਾ, ਗੁਰਪ੍ਰੀਤ ਸਿੰਘ ਜਿੰਮੀ, ਹੇਮਰਾਜ ਸ਼ਰਮਾ, ਓਮਿੰਦਰ ਓਮਾ, ਬਿੱਟੂ ਬਾਜਵਾ, ਬੰਟੀ ਟੰਡਨ, ਲੱਕੀ ਕਲਸੀ, ਸਤਨਾਮ ਧੀਮਾਨ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਚੱਕਲ, ਰਣਜੀਤ ਸਿੰਘ ਕਾਕਾ, ਦਲਵਾਰਾ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਦੁਸਾਰਨਾ, ਗੁਰਆਰਮਨ ਸਿੰਘ ਸੈਕਟਰੀ ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਖੇਡ ਪ੍ਰੇਮੀ ਹਾਜਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ