nabaz-e-punjab.com

ਸਕੂਲੀ ਬੱਚਿਆਂ ਨੂੰ ਸਾਈਬਰ ਟੈਕਨਾਲੋਜ਼ੀ ਸਬੰਧੀ ਜਾਗਰੂਕ ਕਰਨ ਲਈ ‘ਸਾਇਬਰ ਵਰਕਸ਼ਾਪ’ ਦਾ ਆਯੋਜਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਅਗਸਤ:
ਸਾਈਬਰ ਟੈਕਨਾਲੋਜ਼ੀ ਸਬੰਧੀ ਸਕੂਲ ਦੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਮਾਇੰਡ ਟ੍ਰੀ ਸਕੂਲ ਖਰੜ ਵਿੱਚ ‘ਸਾਇਬਰ ਵਰਕਸ਼ਾਪ’ ਕਰਵਾਈ ਗਈ ਇਸ ਵਰਕਸ਼ਾਪ ਵਿਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਵਰਕਸ਼ਾਪ ਦਾ ਪ੍ਰਬੰਧ ਕਾਉਂਸਿਲ ਆਫ਼ ਇਨਫਾਰਮੇਸ਼ਨ ਸਕਿਊਰਟੀ ਐਂਡ ਸਾਇਬਰ ਸਕਿਊਰਟੀ ਦੇ ਕਾਰਜਕਾਰੀ ਡਾਇਰੈਕਟਰ ਰਕਸ਼ਿਤ ਟੰਡਨ ਨੇ ਕੀਤਾ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਸਲਾਇਡਸ ਅਤੇ ਇੰਟਰੇਕਟਿਵ ਵੀਡਿਓ ਦੇ ਜ਼ਰੀਏ ਦੱਸਿਆ ਕਿ ਸਾਨੂੰ ਟੈਕਨਾਲੋਜ਼ੀ ਦਾ ਇਸਤੇਮਾਲ ਕਰਨ ਤੋਂ ਬੱਚਿਆਂ ਨੂੰ ਦੂਰ ਜਾਂ ਇਸਤੇਮਾਲ ਤੋਂ ਡਰਨਾ ਨਹੀਂ ਚਾਹੀਦਾ ਹੈ ਕਿਉਂਕਿ ਇਸਦੇ ਨਾਲ ਰਿਸਕ ਜੁੜਿਆ ਹੋਇਆ ਹੈ, ਸਗੋਂ ਸਾਨੂੰ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀ ਇਸ ਰਿਸਕ ਨੂੰ ਕਿੰਨਾ ਘੱਟ ਕਰ ਸੱਕਦੇ ਹਾਂ। ਸਾਇਬਰ ਟੈਕਨਾਲੋਜ਼ੀ ਦੀ ਵਰਤੋ ਅਤੇ ਉਸਦੇ ਸਾਇਬਰ ਕਰਾਇਮ ਦੇ ਖਤਰਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੇ ਵਿਕਾਸ ਵਿੱਚ ਉਹ ਆਪਣੀ ਭੂਮਿਕਾ ਨੂੰ ਕਿਸ ਤਰ੍ਹਾਂ ਨਿਭਾ ਸਕਦੇ ਹੋਣ। ਉਨ੍ਹਾਂ ਕਿਹਾ ਕਿ ਅਸੀ ਗਲਤੀਆਂ ਨਾਲ ਹੀ ਸਿੱਖਦੇ ਹਾਂ। ਇਸ ਵਰਕਸ਼ਾਪ ਵਿੱਚ ਇੰਟਰਨੇਟ ਦੀ ਸੁਰੱਖਿਅਤ ਵਰਤੋ ਕਰਨ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੋਕੇ ਸਕੂਲ ਦੇ ਸਟਾਫ ਮੈਂਬਰ, ਬੱਚੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…