Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਡਾਕਟਰਾਂ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨਰ ਦੇ ਵਿਰੋਧ ਵਿੱਚ ਸਾਇਕਲ ਰੈਲੀ ਕੱਢੀ ਡਾਕਟਰਾਂ ਦੇ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਵਾਗਾਂ: ਕੰਵਰ ਸੰਧੂ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਮਾਰਚ: ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਜੋ ਸਰਕਾਰ ਮੈਡੀਕਲ ਕੌਸਲ ਆਫ ਇੰਡੀਆਂ ਦੀ ਥਾਂ ਤੇ ਨਵਾਂ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਗਠਨ ਕਰਨ ਜਾ ਰਹੀ ਹੈ ਇਸਦੇ ਖ਼ਿਲਾਫ਼ ਡਾਕਟਰ ਵੀ ਹਨ ਅਤੇ ਅਸੀ ਇਨ੍ਹਾਂ ਦਾ ਡਾਕਟਰਾਂ ਦਾ ਸਮਰੱਥਨ ਕਰਦੇ ਹਾਂ ਤੇ ਮੈ ਇਹ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਉਠਾਵਾਂਗਾ। ਉਹ ਅੱਜ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੋਧ ਵਿਚ ਖਰੜ ਵਿਖੇ ਡਾਕਟਰਾਂ ਵਲੋਂ ਕੱਢੀ ਗਈ ਸਾਇਕਲ ਰੋਸ ਰੈਲੀ ਨੂੰ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਡਾਕਟਰਾਂ ਵਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਦੇ ਪੇਸ਼ੇ ਦੇ ਵਿਚ ਗਿਰਾਵਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਗਲਤ ਹੈ ਅਗਰ ਸਰਕਾਰ ਨੇ ਇਹ ਬਿਲ ਪਾਸ ਕਰਨਾ ਹੈ ਤਾਂ ਉਹ ਪਹਿਲਾਂ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਪੰਜ-ਛੇ ਸਾਲ ਦੀ ਪੜਾਈ ਅਤੇ ਪ੍ਰੈਕਟਿਸ ਕਰਨ ਤੋਂ ਬਾਅਦ ਪੇਸ਼ੇ ਵਿਚ ਆਉਂਦੇ ਹਨ ਪਰੰਤੂ ਇਸ ਬਿਲ ਵਿਚ 6 ਮਹੀਨੇ ਦਾ ਬ੍ਰਿਜ ਕੋਰਸ ਕਰਕੇ ਮੈਡੀਕਲ ਪੈ੍ਰਕਟਿਸ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ ਜੋ ਕਿ ਮੈਡੀਕਲ ਪੇਸੇ ਨਾਲ ਖਿਲਵਾੜ ਹੈ। ਬ੍ਰਿਜ ਕੋਰਸ ਦਾ ਵਿਰੋਧ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਉਹ ਅਣਥੱਕ ਮਿਹਨਤ ਕਰਕੇ ਸਾਢੇ ਪੰਜ ਸਾਲਾਂ ਵਿਚ ਮਸਾਂ ਐਲੋਪੈਥੀ ਸਿੱਖਦੇ ਹਨ ਅਤੇ ਜਿਹੜੇ ਡਾਕਰਾਂ ਨੇ ਕੇਵਲ ਆਯੂਰਵੈਦਿਕ ਸਿੱਖਿਆ ਲਈ ਹੈ ਉਹ ਛੇ ਮਹੀਨੇ ਵਿਚ ਐਲੋਪੈਥੀ ਕਿਵੇਂ ਸਿੱਖ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਦੇ ਸੱਦੇ ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਡਾਕਟਰ ਯਾਤਰਾਂ ਦੇ ਰੂਪ ਵਿਚ 25 ਮਾਰਚ ਨੂੰ ਨਵੀਂ ਦਿੱਲੀ ਵਿਖੇ ਜਾ ਰੋਸ ਰੈਲੀ ਵਿਚ ਸ਼ਾਮਲ ਹੋਣਗੇ ਅਤੇ ਅਗਲਾ ਸੰਘਰਸ਼ ਵਿਢਿਆ ਜਾਵੇਗਾ। ਇਹ ਰੈਲੀ ਝੂੰਗੀਆਂ ਰੋਡ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚ ਗਈ ਅਤੇ ਸਰਕਾਰ ਦੇ ਇਸ ਬਿਲ ਦੇ ਵਿਰੋਧ ਵਿਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਾ. ਸੁਮਰਿੰਦਰ ਸਿੰਘ, ਡਾ. ਸੁਨੀਲ ਮਹਿਤਾ, ਡਾ. ਅਮਨਦੀਪ ਸਿੰਘ, ਡਾ. ਐਚ.ਐਚ.ਕਾਲਰਾ, ਡਾ.ਅਨਿਲ ਸ਼ਰਮਾ ਅਤੇ ਹੋਰ ਡਾਕਟਰ ਤੇ ਸਟਾਫ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ