ਵਿਧਾਇਕ ਬਲਬੀਰ ਸਿੱਧੂ ਦੇ ਸਮਰਥਨ ਵਿੱਚ ਸਾਈਕਲ ਰੈਲੀ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਸਥਾਨਕ ਕਾਂਗਰਸ ਸਮਰਥਕਾਂ ਨੇ ਅੱਜ ਉਦਯੋਗਪਤੀਆਂ ਦੇ ਨਾਲ ਮਿਲ ਕੇ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਸਮਰਥਨ ਵਿੱਚ ਮੁਹਾਲੀ ਵਿੱਚ ਸਾਈਕਲ ਰੈਲੀ ਆਯੋਜਿਤ ਕੀਤੀ। ਸਾਈਕਲ ਰੈਲੀ ਦੀ ਅਗਵਾਈ ਵਿਧਾਇਕ ਸਿੱਧੂ ਦੇ ਸਪੁੱਤਰ ਤੇ ਨੌਜਵਾਨ ਆਗੂ ਕੰਵਰਬੀਰ ਸਿੰਘ ਸਿੱਧੂ ਕਰ ਰਹੇ ਸੀ। ਇੱਥੋਂ ਦੇ ਫੇਜ਼-7 ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਸ਼ਹਿਰ ਦੇ ਸਾਰੇ ਵੱਖ-ਵੱਖ ਹਿੱਸਿਆਂ ’ਚੋਂ ਲੰਘੀ ਅਤੇ ਆਮ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਅਕਾਲੀ ਦਲ ਤੇ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਕਾਂਗਰਸ ਦੀਆਂ ਵਿਕਾਸ ਮੁਖੀ ਅਤੇ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਕਾਂਗਰਸ ਲਈ ਵੋਟ ਮੰਗੇ।
ਰੈਲੀ ਵਿੱਚ ਸ਼ਾਮਲ ਸਾਈਕਲਾਂ ’ਤੇ ਸਵਾਰ ਬਲਬੀਰ ਸਿੱਧੂ ਦੇ ਸਮਰਥਨ ਅਤੇ ਕਾਂਗਰਸ ਲਈ ਵੋਟ ਮੰਗਣ ਲਈ ਪਲੇਸਕਾਰਡ ਅਤੇ ਕਾਂਗਰਸ ਦੇ ਝੰਡੇ ਵੀ ਲੱਗੇ ਹੋਏ ਸਨ। ਸਾਈਕਲ ਸਵਾਰਾਂ ਨੇ ਇਸ ਦੌਰਾਨ ਲੋਕਾਂ ਨੂੰ ਬਲਬੀਰ ਸਿੱਧੂ ਨੂੰ ਫਿਰ ਤੋਂ ਆਪਣਾ ਨੁਮਾਇੰਦਾ ਚੁਣਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਮੁਹਾਲੀ ਦੇ ਸੰਪੂਰਨ ਵਿਕਾਸ ਅਤੇ ਬਿਹਤਰੀ ਦੇ ਲਈ ਵਿਧਾਇਕ ਸਿੱਧੂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਦਿਓ। ਰੈਲੀ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਮੁਹਾਲੀ ਇੰਡਸਟਰੀ ਐਸੋਸਿਏਸ਼ਨ ਦੇ ਸਾਬਕਾ ਚੇਅਰਮੈਨ ਅਨੁਰਾਗ ਅਗਰਵਾਲ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…