ਡੇਅਰੀ ਵਿਭਾਗ ਵੱਲੋਂ ਘਰਾਂ ’ਚ ਸਪਲਾਈ ਹੁੰਦੇ ਦੁੱਧ ਦੀ ਪਰਖ ਲਈ ਜਾਂਚ ਦਾ ਕੈਂਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਕਤੂਬਰ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਦੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਥਾਨਕ ਸਹਿਰ ਦੇ ਸਮਾਜ ਸੇਵੀ ਅਨਿਲ ਕੁਮਾਰ ਵਰਮਾ (ਬੋਬੀ) ਨੇ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਬੋਰਡ ਦੇ ਟੈਕਨਾਲੋਜਿਸਟ ਦਰਸਨ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਮੋਬਾਇਲ ਲਬੋਰਟਰੀ ਕੈਂਪ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦੁੱਧ ਦੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਜਾਗਰੂਕ ਕਰਨ ਲਈ ਇਹ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਡੇਅਰੀ ਬੋਰਡ ਵੱਲੋਂ ਆਏ ਮਾਹਿਰ ਬੁਲਾਰਿਆਂ ਨੇ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਹੋਣ ਵਾਲੀ ਸੰਭਾਵਿਤ ਮਿਲਾਵਟਾਂ ਬਾਰੇ ਜਾਣਕਾਰੀ ਦਿਤੀ।
ਇਸ ਮੌਕੇ ਡੇਅਰੀ ਟੇਕਨੌਲੋਜਿਸਟ ਦਰਸਨ ਸਿੰਘ ਨੇ ਮੌਕੇ ਤੇ ਹੀ ਦੁੱਧ ਦੇ ਸੈਂਪਲ ਲੈਕੇ ਉਨਾਂ ਦਾ ਟੈਸਟ ਕੀਤਾ ਤੇ ਟੈਸਟ ਰਿਪੋਰਟ ਦੇ ਆਧਾਰ ਤੇ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਦੁੱਧ ਦੀ ਜੋ ਕੀਮਤ ਖਪਤਕਾਰ ਦੇ ਰਿਹਾ ਹੈ ਕਿ ਇਹ ਦੁੱਧ ਉਸ ਕੀਮਤ ਨੂੰ ਮੋੜਦਾ ਹੈ ਕਿ ਨਹੀਂ। ਇਸ ਮੌਕੇ ਦੁੱਧ ਦੇ 33 ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਸੈਂਪਲਾਂ ’ਚੋਂ 13 ਸੈਂਪਲ ਸਹੀ ਪਾਏ ਗਏ ਤੇ 20 ਸੈਂਪਲਾਂ ਵਿੱਚ 12 ਤੋਂ ਲੈ ਕੇ 30 ਫੀਸਦੀ ਤੱਕ ਪਾਣੀ ਦੀ ਮਿਲਾਵਟ ਪਾਈ ਗਈ। ਇਸ ਮੌਕੇ ਸ਼ੀਲਾ ਦੇਵੀ, ਹੈਪੀ, ਪਰਮਿੰਦਰ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਕੁਮਾਰ ਗੋਇਲ, ਕਸ਼ਮੀਰ ਸਿੰਘ ਡੇਅਰੀ ਇੰਸਪੈਕਟਰ, ਹਰਦੇਵ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…