nabaz-e-punjab.com

ਡੇਅਰੀ ਵਿਕਾਸ ਬੋਰਡ ਵੱਲੋਂ ਜਨਤਾ ਨਗਰ ਖਰੜ ਵਿੱਚ ਦੁੱਧ ਦੀ ਜਾਂਚ ਦਾ ਕੈਂਪ ਲਾਇਆ

ਘਰਾਂ ਵਿੱਚ ਸਪਲਾਈ ਹੁੰਦੇ 43 ਦੁੱਧ ਦੇ ਸੈਪਲਾਂ ਦੀ ਜਾਂਚ ਦੌਰਾਨ 19 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 3 ਜੁਲਾਈ
ਖਰੜ ਸ਼ਹਿਰ ਦੇ ਜਨਤਾ ਨਗਰ ਵਿਚ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਦੁੱਧ ਦੀ ਪਰਖ ਕਰਨ ਲਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਨਤਾ ਨਗਰ ਰੈਜ਼ੀਡੈਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਸ਼ ਸਿੰਘ ਨੇ ਕੀਤਾ। Îਮੋਬਾਇਲ ਲੈਬਾਰਟਰੀ ਦੇ ਇੰਚਾਰਜ਼ ਦਰਸਨ ਸਿੰਘ ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਕੈਂਪ ਵਿਚ 43 ਖਪਤਕਾਰਾਂ ਵਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ ਜਿਨ੍ਹਾਂ ਵਿਚੋ 24 ਨਮੂਨੇ ਸਹੀ ਪਾਏ ਗਏ ਜਦ ਕਿ 19 ਵਿਚ ਪਾਣੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 14 ਤੋਂ 30 ਪ੍ਰਤੀਸ਼ਤ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀਂ ਪਾਇਆ ਗਿਆ। ਵਿਚ ਪਹਿਲਾਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦੀ ਮਹੱਤਤਾ ਅਤੇ ਇਸ ਵਿਚ ਸੰਭਾਵਿਤ ਮਿਲਾਵਟਾਂ ਬਾਰੇ ਦੱਸਿਆ ਗਿਆ। ਇਸ ਮੌਕੇ ਇੰਦਰਜੀਤ ਕੌਰ, ਰੇਨੂੰ, ਰਵਿੰਦਰ, ਰਣਜੀਤ ਸਿੰਘ, ਕੁਲਦੀਪ ਸਿੰਘ, ਪ੍ਰਦੀਪ ਸਹਿਗਲ, ਹਰਜੀਤ ਸਿੰਘ, ਰਜਿੰਦਰ ਸ਼ਰਮਾ, ਸੁਭਾਸ ਗਰਗ, ਵੀਨਾ, ਕਸਮੀਰ ਸਿੰਘ ਡੇਅਰੀ ਇੰਸਪੈਕਟਰ, ਹਰਦੇਵ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਕਰਮਚਾਰੀ, ਕਲੋਨੀ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…