ਦਲਿਤ ਪਰਿਵਾਰਾਂ ਨਾਲ ਧੱਕੇਸ਼ਾਹੀਆਂ ਖ਼ਿਲਾਫ਼ ਪੀੜਤ ਪਰਿਵਾਰਾਂ ਦਾ ਐਸਸੀ\ਐਸਟੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਲਿਤ ਪਰਿਵਾਰਾਂ ਨਾਲ ਪੁਲੀਸ ਵਧੀਕੀਆਂ ਅਤੇ ਸਰਕਾਰੀ ਧੱਕੇਸ਼ਾਹੀਆਂ ਸਬੰਧੀ ਅੱਜ ਪੀੜਤਾਂ ਦਾ ਇੱਕ ਵਫ਼ਦ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਨੈਸ਼ਨਲ ਐਸਸੀ, ਐਸਟੀ ਕਮਿਸ਼ਨ ਦੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੂੰ ਚੰਡੀਗੜ੍ਹ ਵਿੱਚ ਮਿਲਿਆ ਅਤੇ ਇੱਕ ਲੰਮਾ ਚੌੜਾ ਸ਼ਿਕਾਇਤ ਪੱਤਰ ਸੌਂਪਦਿਆਂ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਮੰਗੀ।
ਕਮਿਸ਼ਨ ਦੇ ਚੇਅਰਮੈਨ ਨੂੰ ਮਿਲਣ ਉਪਰੰਤ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਇਸ ਮੌਕੇ ਵਫਦ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ 15 ਸਾਲਾਂ ਤੋੱ ਦਲਿਤ ਪਰਿਵਾਰਾਂ ਤੇ ਹੋ ਰਹੇ ਕਥਿਤ ਅਤਿਆਚਾਰਾਂ ਅਤੇ ਧੱਕੇਸ਼ਾਹੀਆਂ, ਗਰੀਬ ਪਰਿਵਾਰਾਂ ਦੇ ਨਾਮ ਤੇ ਆ ਰਹੀ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਪੈਸੇ ਵਿੱਚ ਕਥਿਤ ਘਪਲੇਬਾਜੀਆਂ ਦੇ ਸਬੰਧ ਵਿੱਚ ਚੇਅਰਮੈਨ ਪੰਜਾਬ ਅਤੇ ਡਾਇਰੈਕਟਰ ਅਨੁਸੂਚਿਤ ਜਾਤੀ ਸੈਕਟਰ 9 ਚੰਡੀਗੜ੍ਹ ਨੂੰ ਬਹੁਤ ਵਾਰੀ ਮਿਲ ਚੁਕੇ ਹਨ ਇਸ ਵਿੱਚ ਉਹਨਾਂ ਦਾ ਇਕ ਕੇਸ 2 ਪੀਬੀ 216 ਸਾਲ 2015 ਤਿੰਨ ਸਾਲ ਤੋਂ ਪੈਡਿੰਗ ਪਿਆ ਹੈ। ਪਰ ਇਸ ਕੇਸ ਵਿੱਚ ਅਜੇ ਤੱਕ ਲੋੜੀਂਦੀ ਕਾਰਵਾਈ ਨਹੀਂ ਹੋਈ।
ਉਹਨਾਂ ਕਿਹਾ ਕਿ ਖਰੜ ਬਲਾਕ ਵਿੱਚ ਆਏ ਇੰਦਰਾ ਅਵਾਸ ਯੋਜਨਾ ਕੇੱਦਰ ਸਰਕਾਰ ਤੋਂ ਸੰਨ 2009 ਅਤੇ 2010 ਵਿੱਚ ਗਰੀਬ ਲਾਭਪਾਤਰੀਆਂ ਦੇ ਨਾਮ ਦੀ ਕਥਿਤ ਜਾਅਲੀ ਲਿਸਟਾਂ ਤਿਆਰ ਕੇਰਕੇ ਰਾਸ਼ੀ ਦੀਆਂ ਦੋ ਦੋ ਕਿਸ਼ਤਾਂ ਵੀ ਦਿਖਾਈਆਂ ਗਈਆਂ ਪਰ ਲਾਭਪਾਤਰੀਆਂ ਨੂੰ ਕੋਈ ਲਾਭ ਨਹੀਂ ਮਿਲਿਆ, ਜਿਸ ਸਬੰਧੀ ਅਨੇਕਾਂ ਹੀ ਦਰਖਾਸਤਾਂ ਦਿੱਤੀਆਂ ਗਈਆਂ ਪਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਖਰੜ ਬਲਾਕ ਵਿੱਚ ਆਏ ਨਰੇਗਾ ਅਤੇ ਮਨਰੇਗਾ ਸਕੀਮਾਂ ਵਿੱਚ ਵੱਡੇ ਪੱਧਰ ਉਪਰ ਕਥਿਤ ਘਪਲੇਬਾਜੀ ਹੋੋਈ, ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਦਲਿਤ ਲੜਕੀਆਂ ਨਾਲ ਹੋਏ ਬਲਾਤਕਾਰ ਦੇ ਮਾਮਲਿਆਂ ਵਿੱਚ ਪੀੜਤਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਜਿਲ੍ਹਾ ਐਸ ਏ ਐਸ ਨਗਰ ਵਿੱਚ ਦਲਿਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਹੋਰ ਕੇਸਾਂ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਵਫਦ ਵਿੱਚ ਯੂਨੀਅਨ ਦੇ ਆਗੂ ਬਚਨ ਸਿੰਘ, ਸੁਰਿੰਦਰ ਸਿੰਘ, ਬਹਾਦਰ ਸਿੰਘ ਪੰਚ ਬਲੌਂਗੀ, ਅਵਤਾਰ ਸਿੰਘ ਮਕੜਿਆਂ, ਬਲਵਿੰਦਰ ਸਿੰਘ ਮਾਣਕਪੁਰ ਕੱਲਰ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …