Share on Facebook Share on Twitter Share on Google+ Share on Pinterest Share on Linkedin ਦਲਿਤ ਆਗੁੂ ਤੇ ਉਘੇ ਸਮਾਜ ਸੇਵੀ ਸ਼ਮਸ਼ੇਰ ਪੁਰਖਾਲਵੀ ਵਿਜੀਲੈਂਸ ਕੇਸ ਵਿੱੱਚੋਂ ਬਰੀ ਅਕਾਲੀਆਂ ਨੇ ਆਪਣੇ ਗੁਨਾਹ ਛਪਾਉਣ ਲਈ ਹਮੇਸ਼ਾ ਸੱਚ ਦੀ ਬਾਂਹ ਮਰੋੜੀ : ਪੁਰਖਾਲਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ: ਬੇਵੱਸੀ ਅਤੇ ਪੀੜਾਂ ਦੀਆਂ ਪੰਡਾਂ ਦਾ ਭਾਰ ਢੋ ਰਹੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਲੜਾਈ ਲੜਦਿਆਂ ਅਕਾਲੀ ਹਕੂਮਤ ਦੀ ਨਜ਼ਰੀਂ ਚੜੇ ਉਘੇ ਸਮਾਜ ਸੇਵੀ ਅਤੇ ਦਲਿਤ ਚੇਤਨਾ ਮੰਚ ਪੰੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਵਿਜੀਲੈਂਸ ਵੱਲੋਂ 5 ਸਾਲ ਪਹਿਲਾਂ ਦਰਜ ਕੀਤੇ ਇੱਕ ਕੇਸ ਵਿੱਚੋਂ ਬਰੀ ਹੋ ਗਏ ਹਨ। ਅੱਜ ਸਥਾਨਕ ਪੱਤਰਕਾਰਾਂ ਨੂੰ ਇਸ ਕੇਸ ਬਾਰੇ ਵਿਸਥਾਰਿਤ ਜਾਣਕਾਰੀ ਦਿੰਦਿਆਂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਉਹ ਪਿਛਲੇ ਕਰੀਬ 17 ਸਾਲਾਂ ਤੋਂ ਸਮਾਜ ਦੇ ਦਬੇ ਕੁਚਲੇ ਅਤੇ ਪੀੜਤ ਪਰਿਵਾਰਾਂ ਲਈ ਸਮੁੱਚੇ ਰਾਜਨੀਤਕ, ਸਿਵਲ ਤੇ ਪੁਲੀਸ ਪ੍ਰਸ਼ਾਸ਼ਨਿਕ, ਅਤੇ ਸਮਾਜਿਕ ਢਾਂਚੇ ਨਾਲ ਆਢਾ ਲਾਉਂਦੇ ਆ ਰਹੇ ਹਨ ਤਾਂ ਜੋ ਸਦੀਆਂ ਤੋਂ ਪੱਖਪਾਤ ਅਤੇ ਜਿੱਲਤ ਦਾ ਦਰਦ ਹੰਢਾ ਰਹੇ ਪਰਿਵਾਰਾਂ ਨੂੰ ਇਨਸਾਫ਼ ਪਰੋਸਿਆ ਜਾ ਸਕੇ। ਦਲਿਤ ਚੇਤਨਾ ਮੰਚ ਪੰਜਾਬ ਦੇ ਪਲੇਟਫ਼ਾਰਮ ਤੋਂ ਬਿਪਤਾ ਮਾਰੇ ਇਨ੍ਹਾਂ ਪਰਿਵਾਰਾਂ ਲਈ ਨਿਕਲਦੀ ਆਵਾਜ਼ ਨੂੰ ਕੁੱਜੇ ਪਾਉਣ ਦੀ ਨੀਯਤ ਨਾਲ ਅਕਾਲੀ ਹਕੂਮਤ ਨੇ ਬੇਵਜ੍ਹਾ ਅਤੇ ਬੇਬੁਨਿਆਦ ਇੱਕ ਝੂਠਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਜਿਸ ਵਿੱਚ ਤੱਤਕਾਲੀ ਹਕੂਮਤ ਦੇ ਚੋਣਵੇਂ ਤੇ ਖਾਸ ਅਕਾਲੀਆਂ ਵੱਲੋਂ ਉਨ੍ਹਾਂ ਵਿਰੁੱਧ ਵਿਜੀਲੈਂਸ ਨੂੰ ਇੱਕ ਟੂਲ ਵੱਜੋਂ ਵਰਤਿਆਂ ਗਿਆ ਸੀ। ਦਲਿਤ ਆਗੂ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਅਗਸਤ 2012 ਵਿੱਚ ਵਿਜੀਲੈਂਸ ਪਟਿਆਲਾ ਵੱਲੋਂ ਹਕੂਮਤ ਦੇ ਇਸ਼ਾਰੇ ਤੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ ਇਸ ਪਰਚੇ ਨੂੰ ਪੂਰ ਚੜਾਉਣ ਲਈ ਪੁਲੀਸ ਦੇ ਆਲ੍ਹਾ ਅਧਿਕਾਰੀਆਂ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਸੀ ਕਿਉਂਕਿ ਉਨ੍ਹਾਂ ਨੂੰ ਵੀ ਆਪਣੇ ਕੁਕਰਮਾਂ ਵਿਰੁੱਧ ਬੋਲਣ ਵਾਲੇ ਇਸ ਆਗੂ ਕੋਲੋਂ ਬਦਲਾ ਲੈਣ ਦੀ ਇੱਛਾ ਸੀ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਮਿਤੀ 21 ਨਵੰਬਰ 2012 ਨੂੰ ਮੁਹਾਲੀ ਪੁਲੀਸ ਦੇ ਗੁਪਤ ਸਹਿਯੋਗ ਨਾਲ 6 ਫ਼ੇਜ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਬਲੇ ਗੌਰ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਆਗੂ ਦੀ ਜੇਬ ਵਿੱਚੋਂ ਵਿਜੀਲੈਂਸ ਵੱਲੋਂ ਸਿਰਫ 365 ਰੁਪਏ ਦੀ ਬਰਾਮਦਗੀ ਦਿਖਾਈ ਗਈ ਹੈ ਜਿਹੜੀ ਕਿ ਉਨ੍ਹਾਂ ਦੇ ਮੰੂਹ ਤੇ ਚਪੇੜ ਹੈ. ਸ਼੍ਰੀ ਪੁਰਖਾਲਵੀ ਨੇ ਵਿਜੀਲੈਂਸ ਦੇ ਤੱਤਕਾਲੀ ਮੁੱਖੀ ਅਤੇ ਮੌਜ਼ੂਦਾ ਡਾਇਰੈਕਟਰ ਜਨਰਲ ਆਫ਼ ਪੁਲੀਸ ਸ਼੍ਰੀ ਸੁਰੇਸ਼ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਚ ਨੂੰ ਕੁੱਝ ਸਮੇਂ ਲਈ ਦਬਾਇਆ ਤਾਂ ਜਾ ਸਕਦਾ ਹੈ ਪ੍ਰੰਤੂ ਛੁਪਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੱਬ ਅਤੇ ਕਾਨੂੰਨ ਉਤੇ ਪੂਰਾ ਭਰੋਸਾ ਸੀ ਜਿਸ ਦੀ ਬਦੌਲਤ ਹੀ ਉਨ੍ਹਾਂ ਨੂੰ ਇਨਸਾਫ਼ ਹਾਸਲ ਹੋਇਆ ਹੈ ਭਾਵੇਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਮਲੇ ਵਿੱਚ ਕੁੱਝ ਸਮੇਂ ਦੀ ਖੱਜਲ ਖੁਆਰੀ ਜਰੂਰ ਹੰਢਾਉਣੀ ਪਈ ਹੈ ਜਿਸ ਦਾ ਉਨ੍ਹਾਂ ਕੋਈ ਵੀ ਝੋਰਾ ਨਹੀਂ ਹੈ ਕਿਉਂਕਿ ਤਾਨਾਸ਼ਾਹ ਅਤੇ ਕੁਲਿਹਣੀਆਂ ਹਕੂਮਤਾਂ ਵਿਰੁੱਧ ਬੋਲਣ ਦਾ ਇਨਾਮ ਤਾਂ ਮਿਲਣਾ ਲਾਜ਼ਮੀ ਹੁੰਦਾ ਹੈ ਜਿਸ ਦਾ ਉਨ੍ਹਾਂ ਨੂੰ ਪਹਿਲਾਂ ਹੀ ਇਲਮ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਲਈ ਜਿੰਮੇਵਾਰ ਵਿਜੀਲੈਂਸ ਅਧਿਕਾਰੀਆਂ ਅਤੇ ਮੁਖਬਰਾਂ ਨੂੰ ਇਸ ਧੱਕੇਸ਼ਾਹੀ ਦਾ ਮੁੱਲ ਮੋੜਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਸ਼ੇਰ ਤੋਂ ਬੱਬਰ ਸ਼ੇਰ ਬਣੇ ਇਸ ਆਗੂ ਵੱਲੋਂ ਇਨ੍ਹਾਂ ਵਿਰੁੱਧ ਕਈ ਤਰ੍ਹਾਂ ਦੇ ਕੇਸ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਉਹ ਜਲਦੀ ਹੀ ਜਥੇਬੰਦੀ ਦੀ ਇੱਕ ਮੀਟਿੰਗ ਬੁਲਾਕੇ ਅਗਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨਗੇ ਤਾਂ ਜੋ ਗੁਲਾਮੀ ਤੋਂ ਅਜਾਦੀ ਤੀਕ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਦੇ ਕਈ ਹੋਰ ਆਗੂ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ