ਦਲਿਤ ਸੰਘਰਸ਼ ਮੋਰਚਾ ਵੱਲੋਂ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਦਲਿਤ ਮਹਾਂ ਪੰਚਾਇਤ ਕਰਨ ਦਾ ਫੈਸਲਾ: ਕੈਂਥ

ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਗਰੁੱਪ ਆਫ਼ ਮਨਿਸਟਰ ਖਾਮੋਸ਼

ਰਾਜ ਸਰਕਾਰ ਵਿਰੁੱਧ ਧਰਨਾ ਤੇ ਸੰਕੇਤਕ ਭੁੱਖ ਹੜਤਾਲ ਸੀਤ ਲਹਿਰ ਦੇ ਬਾਵਜੂਦ 26ਵੇਂ ਦਿਨ ’ਚ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜਨਵਰੀ:
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਵੱਲੋਂ ਕੈਪਟਨ ਸਰਕਾਰ ਦੇ ਵਿਰੁੱਧ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ ਸੀਤ ਲਹਿਰ ਦੇ ਬਾਵਜੂਦ 26ਵੇਂ ਦਿਨ ਵਿੱਚ ਵੀ ਜਾਰੀ ਹੈ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ 25 ਜਨਵਰੀ ਨੂੰ ਦਲਿਤ ਮਹਾਂ ਪੰਚਾਇਤ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਗਲੀ ਰਣਨੀਤੀ ਤਹਿ ਕਰਨ ਲਈ ਆਗੂਆਂ ਦੀ ਵਿਸ਼ੇਸ਼ ਮੀਟਿੰਗ ਧਰਨਾ ਸਥਾਨ ਤੇ ਕੀਤੀ ਗਈ।
ਸ੍ਰੀ ਕੈਂਥ ਨੇ ਕਿਹਾ ਕਿ ਕਿ ਕੈਪਟਨ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨਾਲ ਰਜਨੀਤਿਕ ਚਾਲਬਾਜ਼ੀ ਕਰਨਾ ਬੰਦ ਕਰੇ ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਮਸਲਿਆਂ ਨੂੰ ਨਜਿੱਠਣ ਲਈ ਗਰੁੱਪ ਆਫ ਮਨਿਸਟਰ ਦੀ ਕਾਰਵਾਈ ਨੂੰ ਜਨਤਕ ਤੌਰ ਉਤੇ ਵੇਰਵਿਆਂ ਨੂੰ ਦੱਸਿਆ ਜਾਵੇ, ਕਿਉਂਕਿ ਗਰੁੱਪ ਆਫ਼ ਮਨਿਸਟਰ ਖਾਮੋਸ਼ ਹਨ। ਕੇਂਦਰ ਸਰਕਾਰ ਦੇ 60-40 ਦੇ ਫਾਰਮੂਲੇ ਨੂੰ ਨੀਤੀਗਤ ਫੈਸਲਿਆਂ ਦੀ ਕਾਰਵਾਈ ਤਹਿਤ ਕੈਪਟਨ ਸਰਕਾਰ ਆਪਣਾ ਹਿੱਸਾ ਤੁਰੰਤ ਜਾਰੀ ਕਰੇ ਅਤੇ ਪਿਛਲੇ ਸਾਲਾਂ ਦੇ ਬਕਾਇਆ ‘ਚ 309 ਕਰੋੜ ਰੁਪਏ ਕਾਲਜ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਨੂੰ ਬਿਨਾਂ ਕਿਸੇ ਦੇਰੀ ਦੇ ਰੁਪਿਆ ਰਲੀਜ਼ ਕੀਤਾ ਜਾਵੇ।
ਸ੍ਰੀ ਕੈਂਥ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਲੱਖਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਡਿਗਰੀਆਂ ਅਤੇ ਦਾਖਲੇ ਪ੍ਰਤੀ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਨੂੰ ਹੋਰ ਮਜ਼ਬੂਤ ਅਤੇ ਕੈਪਟਨ ਸਰਕਾਰ ਉੱਤੇ ਦਬਾਅ ਨੂੰ ਵਧਾਉਣ ਲਈ ਦਲਿਤ ਮਹਾਂ ਪੰਚਾਇਤ ਕਰਨ ਦਾ ਫੈਸਲਾ, 25 ਜਨਵਰੀ 2021ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਰੈਲੀ ਗਰਾਉਂਡ 25 ਸੈਕਟਰ ਚੰਡੀਗੜ੍ਹ ਵਿਖੇ ਪੁਹੰਚਣ ਲਈ ਆਪ ਸਭ ਨੂੰ ਖੁਲ੍ਹਾ ਸੱਦਾ ਪੱਤਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਦੀ ਜਾਂਚ ਸੀਬੀਆਈ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੁਆਰਾ 63 ਕਰੋੜ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਹਨ, ਸਰਕਾਰ ਵੱਲੋਂ ਕਰਵਾਏ ਗਏ ਤੀਜੀ ਧਿਰ ਦੇ ਤਹਿਤ ਆਡਿਟ ਵਿੱਚ ਇਹ ਪਾਇਆ ਗਿਆ ਕਿ ਇਸ ਯੋਜਨਾ ਵਿੱਚ 500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਅਤੇ ਕੈਗ ਆਡਿਟ ਰਿਪੋਰਟ 2018 ਵਿੱਚ ਜ਼ਿੰਮੇਵਾਰ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਫੰਡਾਂ ਅਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਉਨ੍ਹਾਂ ਕਾਲਜਾਂ ਨੂੰ ਫੰਡ ਮੁਹੱਈਆ ਕਰਾਉਣ ਲਈ ਰਾਜ ਸਰਕਾਰ ਦੀ ਵੀ ਅਲੋਚਨਾ ਕੀਤੀ ਜੋ ਕੈਗ ਦੀ ਰਿਪੋਰਟ ਵਿੱਚ ਜ਼ਿੰਮੇਵਾਰ ਸਨ।
ਇਸ ਮੌਕੇ ਗੁਰਪਾਲ ਸਿੰਘ ਭੱਟੀ ਸਾਬਕਾ ਆਈਏਐਸ, ਰਾਜੇਸ਼ ਬਾਘਾ, ਕੇਵਲ ਕ੍ਰਿਸ਼ਨ ਆਦੀਵਾਲ, ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕ੍ਰਿਪਾਲ ਸਿੰਘ ਮੁੰਡੀ ਖਰੜ, ਐਮ.ਐਸ, ਰੋਹਟਾ, ਲਛਮਣ ਦਾਸ ਜੱਤੀ, ਦਲੀਪ ਸਿੰਘ ਬੁਚੜੇ, ਜਸਵਿੰਦਰ ਸਿੰਘ ਰਾਹੀਂ, ਬੱਗਾ ਸਿੰਘ ਫਿਰੋਜ਼ਪੁਰ, ਪ੍ਰਦੀਪ ਅੰਬੇਡਕਰੀ, ਧਰਮ ਸਿੰਘ ਕਲੋੜ, ਗਰੀਬ ਸਿੰਘ, ਪ੍ਰੀਤਮ ਸਿੰਘ ਰਾਠੀ, ਜਰਨੈਲ ਸਿੰਘ ਖੋਖਰ, ਗੁਰਸੇਵਕ ਸਿੰਘ ਮੈਣਮਾਜਰੀ, ਰਾਜਵਿੰਦਰ ਸਿੰਘ ਗੱਡੂ, ਰਾਂਝਾ ਬਖਸ਼ੀ, ਹਰਭਜਨ ਦਾਸ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…