nabaz-e-punjab.com

ਦਲਿਤਾਂ ਦਾ ਬਾਈਕਾਟ: ਸੰਗਰੂਰ ਦੇ ਡੀਸੀ ਅਤੇ ਐਸਐਸਪੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਾਹਮਣੇ ਪੇਸ਼

ਕਮਿਸ਼ਨਰ ਵੱਲੋਂ ਮਜਦੂਰਾਂ ਤੇ ਦਿਹਾੜਦਾਰੀ ਦੀ ਮਜ਼ਦੂਰੀ ਸਰਕਾਰੀ ਰੇਟਾਂ ਮੁਤਾਬਕ ਦੇਣਾ ਯਕੀਨੀ ਬਣਾਉਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਅਗਸਤ:
ਅੱਜ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਧੰਦੀਵਾਲ ਦੇ ਜ਼ਿੰਮੀਦਾਰਾਂ ਵੱਲੋਂ ਦਲਿਤਾਂ ਦਾ ਬਾਈਕਾਟ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਹਮਣੇ ਨਿੱਜੀ ਪੱਧਰ ‘ਤੇ ਪੇਸ਼ ਹੋਏ ਅਤੇ ਸਾਰੇ ਸਥਿਤੀ ਬਾਰੇ ਕਮਿਸਨ ਨੂੰ ਜਾਣੂੰ ਕਰਵਾਇਆ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਡਿਪਟੀ ਕਮਿਸਨਰ ਵਲੋਂ ਦੱਸਿਆ ਗਿਆ ਕਿ ਧੰਦੀਵਾਲ ਦਾ ਮਾਮਲਾ ਕਿਸਾਨਾਂ ਅਤੇ ਮਜਦੂਰਾਂ ਦਾ ਮਾਮਲਾ ਸੀ ਨਾ ਕਿ ਕੋਈ ਜਾਤਵਾਦ ਦਾ। ਦੋਹਾਂ ਧਿਰਾਂ ਨੂੰ ਵਿਚਕਾਰ ਸਮਝੌਤਾ ਹੋ ਗਿਆ ਹੈ।
ਐਸ.ਐਸ.ਪੀ. ਸੰਗਰੂਰ ਨੇ ਕਮਿਸਨ ਨੂੰ ਦੱਸਿਆ ਕਿ ਧੰਦੀਵਾਲ ਵਿਖੇ ਕੰਮ ਕਾਜ ਆਮ ਦਿਨਾਂ ਵਾਂਗ ਚਲ ਰਿਹਾ ਹੈ ਅਤੇ ਕੋਈ ਵੀ ਤਨਾਅ ਪੂਰਨ ਸਥਿਤੀ ਨਹੀਂ ਹੈ। ਸ੍ਰੀ ਬਾਘਾ ਨੇ ਡਿਪਟੀ ਕਮਿਸਨਰ ਨੂੰ ਆਖਿਆ ਕਿ ਮਜਦੂਰਾਂ ਅਤੇ ਦਿਹਾੜਦਾਰੀ ਦੀ ਮਜਦੂਰੀ ਸਰਕਾਰੀ ਰੇਟਾਂ ਮੁਤਾਬਿਕ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਕਮਿਸਨ ਨੇ ਆਪਣੇ ਪੱਧਰ ਤੇ ਇੱਕਕਮੇਟੀ ਗਠਿਤ ਕੀਤੀ ਹੈ ਜਿਸ ਦੇ ਸ੍ਰੀ ਰਾਜ ਸਿੰਘ, ਸੀਨੀਅਰ ਵਾਇਸ ਚੇਅਰਮੈਨ, ਸ੍ਰੀ ਦਰਸਨ ਸਿੰਘ ਅਤੇ ਸ੍ਰੀ ਤਰਸੇਮ ਸਿੰਘ ਸਿਆਲਕਾ ਮੈਂਬਰ ਹਨ। ਇਹ ਕਮੇਟੀ ਮੌਕਾ ਦੇਖ ਚੁੱਕੀ ਅਤੇ ਰਿਪੋਰਟ ਲਈ ਸਮਾਂ ਮੰਗਿਆ ਹੈ। ਰਿਪੋਰਟ ਆਉਣ ਉਪਰੰਤ ਹੀ ਇਸ ਤੇ ਕਮਿਸਨ ਕੋਈ ਫੈਸਲਾ ਕਰੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…