ਖ਼ਤਰਾ: ਬਿਜਲੀ ਦੀਆਂ 65 ਹਜ਼ਾਰ ਕਿੱਲੋਵਾਟ ਹਾਈਟੈਂਸ਼ਨ ਤਾਰਾਂ ਟੁੱਟ ਕੇ ਘਰਾਂ ਉੱਤੇ ਡਿੱਗੀਆਂ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਮਾਰਚ:
ਖਰੜ ਦੇ ਰੰਧਾਵਾ ਰੋਡ ’ਤੇ ਗੁਰੂ ਅੰਗਦ ਦੇਵ ਸਕੂਲ ਨੇੜੇ ਬਿਜਲੀ ਦੀਆਂ 65 ਹਜ਼ਾਰ ਕਿੱਲੋਵਾਟ ਦੀਆਂ ਹਾਈਟੈਂਸ਼ਨ ਤਾਰਾਂ ਟੁੱਟ ਕੇ ਘਰਾਂ ਦੀਆਂ ਛੱਤਾਂ ਅਤੇ ਖਾਲੀ ਪਲਾਟਾਂ ਵਿੱਚ ਡਿੱਗ ਗਈਆਂ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਜਾਂ ਦੁਖਾਂਤ ਵਾਪਰ ਸਕਦਾ ਹੈ। ਰਿਹਾਇਸ਼ੀ ਦੇ ਲੋਕ ਸ਼ੁਰੂ ਤੋਂ ਉਕਤ ਸਮੱਸਿਆ ਨਾਲ ਜੂਝ ਰਹੇ ਹਨ, ਹਾਲਾਂਕਿ ਜਦੋਂ ਉਨ੍ਹਾਂ ਨੇ ਇੱਥੇ ਪਲਾਟ ਖਰੀਦੇ ਸਨ ਤਾਂ ਖਰੀਦਦਾਰਾਂ ਨੂੰ ਇਾਂਹ ਭਰੋਸਾ ਦਿੱਤਾ ਗਿਆ ਸੀ ਕਿ ਹਾਈ ਟੈਸ਼ਨ ਤਾਰਾਂ ਜਲਦੀ ਹੀ ਇੱਥੋਂ ਸ਼ਿਫ਼ਟ ਹੋਣ ਵਾਲੀਆਂ ਹਨ ਪ੍ਰੰਤੂ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਇਨ੍ਹਾਂ ਤਾਰਾਂ ਨੂੰ ਨਹੀਂ ਬਦਲਿਆ ਗਿਆ।
ਇਸ ਸਬੰਧੀ ਪੀੜਤ ਪਰਿਵਾਰਾਂ ਸੋਸ਼ਲ ਵਰਕਰ ਦਰਸ਼ਨ ਸਿੰਘ ਸੋਢੀ, ਰਣਧੀਰ ਸਿੰਘ ਭੱਟੀ, ਪਰਵਿੰਦਰ ਕੌਰ ਉਰਫ਼ ਸਿੰਮੀ, ਗੁੱਡੀ ਦੇਵੀ, ਰੀਨਾ ਦੇਵੀ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਸਥਾਨਕ ਲੋਕਾਂ ਉੱਤੇ ਮੌਤ ਮੰਡਰਾ ਰਹੀ ਹੈ। ਤਾਰਾਂ ਟੁੱਟ ਕੇ ਡਿੱਗਣ ਦਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਤਾਰਾਂ ਅਚਾਨਕ ਟੁੱਟ ਗਈਆਂ ਹਨ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਸਥਾਨਕ ਰੰਧਾਵਾ ਰੋਡ ਤੇ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਦੀਆਂ 65 ਕਿੱਲੋਵਾਟ ਵਾਲੀਆਂ ਤਿੰਨ ਹਾਈਟੈਂਸ਼ਨ ਤਾਰਾਂ ਪਿਛਲੇ ਕਾਫ਼ੀ ਸਮੇਂ ਤੋਂ ਢਿੱਲੀਆਂ ਹੋ ਕੇ ਲਮਕ ਰਹੀਆਂ ਸਨ, ਇਹ ਤਾਰਾਂ ਕਈ ਘਰਾਂ ਦੀਆਂ ਛੱਤਾਂ ਤੇ ਬਨੇਰਿਆਂ ਨਾਲ ਛੂਹ ਰਹੀਆਂ ਸਨ, ਅੱਜ ਇਹ ਤਾਰਾਂ ਅਚਾਨਕ ਟੁੱਟ ਕੇ ਹੇਠਾਂ ਡਿੱਗ ਪਈਆਂ, ਜਿਸ ਕਾਰਨ ਕਿਸੇ ਵੱਡੇ ਹਾਦਸੇ ਦਾ ਖਤਰਾ ਪੈਦਾ ਹੋ ਗਿਆ। ਉਨ੍ਹਾਂ ਦੱਸਿਆ ਕਿ ਵਸਨੀਕਾਂ ਨੇ ਇਸ ਸਬੰਧੀ ਖਰੜ ਦੇ ਐਸਡੀਐਮ ਅਵਿਕੇਸ਼ ਗੁਪਤਾ ਨੂੰ ਜਾਣਕਾਰੀ ਅਤੇ ਸ਼ਿਕਾਇਤ ਭੇਜ ਕੇ ਤਾਰਾਂ ਹਟਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਐਸਡੀਐਮ ਨੇ ਪੀੜਤਾਂ ਨੂੰ ਜਲਦੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…