ਗੰਦਗੀ ਦੀ ਸਮੱਸਿਆ: ਮੁਹਾਲੀ ਨਗਰ ਨਿਗਮ ਦਫ਼ਤਰ ਦੇ ਬਾਹਰ 3 ਜੁਲਾਈ ਨੂੰ ਭੁੱਖ ਹੜਤਾਲ ਕਰਨਗੇ ਕੌਂਸਲਰ ਬੌਬੀ ਕੰਬੋਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਥਾਨਕ ਸੈਕਟਰ-68 ਦੇ ਕੌਂਸਲਰ ਬੌਬੀ ਕੰਬੋਜ ਵੱਲੋਂ 3 ਜੁਲਾਈ ਤੋਂ ਨਗਰ ਨਿਗਮ ਦੇ ਦਫ਼ਤਰ ਅੱਗੇ ਸੈਕਟਰ-68 ਦੇ ਵਸਨੀਕਾਂ ਸਮੇਤ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੌਬੀ ਕੰਬੋਜ ਨੇ ਕਿਹਾ ਕਿ ਸੈਕਟਰ-68 ਵਿੱਚ ਕੂੜੇ ਦਾ ਸੈਕੰਡਰੀ ਪੁਆਇੰਟ ਬਣਿਆ ਹੋਇਆ ਹੈ, ਜੋ ਕਿ ਇਲਾਕੇ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੈਕੰਡਰੀ ਪੁਆਇੰਟ ਨੂੰ ਇੱਥੋਂ ਤਬਦੀਲ ਕਰਵਾਉਣ ਲਈ ਉਹਨਾਂ ਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਪੱਤਰ ਵੀ ਦਿੱਤਾ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਕਿਹਾ ਕਿ ਇਸ ਸੈਕੰਡਰੀ ਪੁਆਇੰਟ ਉੱਤੇ ਸਵੱਛ ਭਾਰਤ ਮਿਸ਼ਨ ਦਾ ਪੈਸਾ ਖ਼ਰਚਿਆ ਜਾ ਰਿਹਾ ਹੈ ਪਰ ਇਸ ਪੁਆਇੰਟ ਨਾਲ ਇਲਾਕੇ ਵਿੱਚ ਗੰਦਗੀ ਦੀ ਭਰਮਾਰ ਹੋ ਗਈ ਹੈ। ਇਹ ਗੰਦਗੀ ਇਸ ਇਲਾਕੇ ਦੀ ਖੂਬਸੂਰਤੀ ਉੱਤੇ ਧੱਬਾ ਹੈ। ਇਸ ਗੰਦਗੀ ਕਾਰਨ ਕਈ ਤਰ੍ਹਾਂ ਬਿਮਾਰੀਆਂ ਫੈਲ ਰਹੀਆਂ ਹਨ। ਇਸ ਗੰਦਗੀ ਨੂੰ ਆਵਾਰਾ ਡੰਗਰ ਫਰੋਲ ਕੇ ਹੋਰ ਵੀ ਗੰਦਗੀ ਫੈਲਾ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸੈਕੰਡਰੀ ਪੁਆਇਟ ਨੂੰ ਇਸ ਇਲਾਕੇ ’ਚੋਂ ਤਬਦੀਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…