nabaz-e-punjab.com

ਸਬਜ਼ੀ ਮੰਡੀ ਖਰੜ ਵਿੱਚ ਗੰਦਗੀ ਫੈਲੀ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਜੁਲਾਈ
ਸਬਜ਼ੀ ਮੰਡੀ ਖਰੜ ਜਿਥੇ ਰੋਜ਼ਾਨਾ ਹੀ ਸਬਜ਼ੀਆਂ ਅਤੇ ਫਲਾਂ ਦੀ ਖਰੀਦੋ ਫਰੋਖਤ ਵੱਡੇ ਪੱਧਰ ’ਤੇ ਹੁੰਦੀ ਹੈ ਦੀ ਸਫਾਈ ਪੱਖੋ ਹਾਲਤ ਖ਼ਰਾਬ ਹੋਣ ਕਾਰਨ ਇੱਥੇ ਬਾਹਰੋ ਆਉਣ ਵਾਲੇ ਵਿਕਰੇਤਾ, ਖਰੀਦਦਾਰਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਕਿਉਕਿ ਮੰਡੀ ਵਿਚ ਗਲੇ ਸੜੇ ਫਲ, ਸਬਜ਼ੀਆਂ ਮੰਡੀ ਵਿੱਚ ਥਾਂ-ਥਾਂ ਸੁੱਟੀਆਂ ਜਾਂਦੀਆਂ ਹਨ ਤੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਸਬਜ਼ੀ ਮੰਡੀ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ ਵੱਲੋਂ ਸਬਜੀ ਮੰਡੀ ਤੇ ਅਨਾਜ ਮੰਡੀ ਵਿੱਚ ਅਚਨਚੇਤ ਛਾਪਾ ਮਾਰ ਕੇ ਚੈਕਿੰਗ ਕੀਤੀ ਗਈ ਜਿਥੇ ਕਿ ਸਫਾਈ ਪੱਖੋ ਸਮੇਤ ਹੋਰ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਚੈਕਿੰਗ ਦੌਰਾਨ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਐਸ.ਡੀ.ਐਮ.ਖਰੜ ਦੇ ਧਿਆਨ ਵਿਚ ਲਿਆਦਾ ਕਿ ਸਬਜੀ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਮੰਡੀ ਦੀ ਮੁੱਖ ਸੜਕ ਤੇ ਇੱਕ ਗਟਰ ਦੇ ਢੱਕਣਾ ਟੁੱਟਣ ਦੇ ਬਾਵਜੂਦ ਉਹ ਪੂਰਾ ਗੰਦਗੀ ਨਾਲ ਭਰਿਆ ਹੋਇਆ ਜਿਸ ਵਿਚ ਕਿਸੇ ਸਮੇਂ ਕਿਸੇ ਦੇ ਡਿੱਗਣ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖੱਦਸ਼ਾ ਬਣਿਆ ਰਹਿੰਦਾ ਹੈ। ਮੰਡੀ ਵਿਚ ਜੋ ਫਸਲਾਂ ਦੀ ਆਮਦ ਸਮੇਂ ਬੋਲੀ ਲਈ ਫੜ੍ਹ ਬਣੇ ਹੋਏ ਹਨ ਉਨ੍ਹਾਂ ਦੀ ਸਫਾਈ ਦਾ ਵੀ ਬੂਰਾ ਹਾਲ ਸੀ ਅਤੇ ਇੰਝ ਜਾਪਦਾ ਸੀ ਕਿ ਕਣਕ ਦੇ ਸੀਜ਼ਨ ਤੋਂ ਬਾਅਦ ਕਦੇ ਸਫਾਈ ਹੀ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦਾ ਦਫਤਰ ਦੇ ਤੋਂ 10-15 ਮੀਟਰ ਦੀ ਦੂਰੀ ਤੇ ਵੀ ਕੂੜੇ ਦਾ ਵੱਡਾ ਢੇਰ ਲੱਗਿਆ ਸੀ।
ਸ੍ਰੀਮਤੀ ਬਰਾੜ ਨੇ ਮਾਰਕੀਟ ਕਮੇਟੀ ਖਰੜ ਦੇ ਸਕੱਤਰ ਨੂੰ ਸਖ਼ਤ ਹਦਾਇਤ ਕੀਤੀ ਕਿ ਦੋਵੇ ਮੰਡੀਆਂ ਦੀ ਸਵੇਰੇ ਰੋਜ਼ਾਨਾ ਸਫਾਈ ਯਕੀਨੀ ਬਣਾਈ ਜਾਵੇ ਅਗਰ ਸਫਾਈ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ। ਐਸਡੀਐਮ ਨੇ ਦੱਸਿਆ ਕਿ ਖਰੜ ਦੀਆਂ ਦੋਵੇਂ ਮੰਡੀਆਂ ਦੀ ਚੈਕਿੰਗ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ, ਜਿਲ੍ਹਾ ਮੰਡੀ ਅਫਸਰ, ਐਸ ਏ ਐਸ.ਨਗਰ ਨੂੰ ਵੀ ਭੇਜ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…