Nabaz-e-punjab.com

ਦਸਮੇਸ਼ ਵੈਲਫੇਅਰ ਕੌਂਸਲ ਨੇ ਲੋੜਵੰਦ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਦਸਮੇਸ਼ ਵੈਲਫੇਅਰ ਕੌਂਸਲ ਮੁਹਾਲੀ ਵੱਲੋਂ ਲੋੜਵੰਦ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਵੈਲਫੇਅਰ ਕੌਂਸਲ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਪਲਹੇੜੀ ਦੀ ਗੁਰਜੀਤ ਕੌਰ, ਹਰਜਿੰਦਰ ਕੌਰ, ਅਮਰਜੀਤ ਕੌਰ, ਸੈਕਟਰ-56 ਤੋਂ ਰੇਖਾ ਰਾਣੀ ਅਤੇ ਪਿੰਡ ਧਨਾਸ ਦੀ ਕਾਜਲ ਨੂੰ ਆਪਣੇ ਪੈਰਾਂ ’ਤੇ ਖੜੇ ਹੋਣ ਲਈ ਸਿਲਾਈ ਦਾ ਕੰਮ ਕਰਨ ਲਈ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਲੋੜਵੰਦ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਕੂਲੀ ਬੱਚਿਆਂ ਨੂੰ ਮੁਫ਼ਤ ਵਰਦੀਆਂ ਅਤੇ ਪੈਨ ਤੇ ਪੈਨਸਿੱਲ ਆਦਿ ਦਿੱਤੇ ਜਾਣਗੇ।
ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ, ਸਲਾਹਕਾਰ ਪ੍ਰਦੀਪ ਸਿੰਘ ਭਾਰਜ, ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਭੰਵਰਾ, ਕੈਸ਼ੀਅਰ ਕੰਵਰਦੀਪ ਸਿੰਘ ਮਣਕੂ, ਸਕੱਤਰ ਸਰਵਣ ਸਿੰਘ ਕਲਸੀ, ਗੁਰਪ੍ਰੀਤ ਸਿੰਘ ਗਾਹਲਾ, ਆਡੀਟਰ ਮਨਫੂਲ, ਸੰਤ ਕਰਤਾਰ ਸਿੰਘ, ਲਖਵੀਰ ਸਿੰਘ ਮਣਕੂ, ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ ਮਾਨ, ਬਿਕਰਮ ਸਿੰਘ ਅਤੇ ਜਸਵਿੰਦਰ ਸਿੰਘ ਭੰਵਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…