ਦਸਮੇਸ਼ ਹਿਉਮੈਨਿਟੀ ਟਰੱਸਟ ਤੇ ਸੋਹਾਣਾ ਗੁਰਦੁਆਰਾ ਕਮੇਟੀ ਨੇ 500 ਪੌਦੇ ਵੰਡੇ

ਅੰਗਹੀਣ ਵਿਅਕਤੀ ਨੂੰ ਇਲਾਜ ਉਪਰੰਤ ਟਰਾਈ ਸਾਈਕਲ ਦਿੱਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਅਤੇ ਦਸਮੇਸ਼ ਹਿਉਮੈਨਿਟੀ ਟਰੱਸਟ ਨੇ ਸਾਂਝੇ ਤੌਰ ’ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਕੁਦਰਤ ਦੇ ਅਨੂਕੁਲ ਸ਼ੁੱਧ ਰੱਖਣ ਦਾ ਹੋਕਾ ਦਿੰਦਿਆਂ ਅੱਜ ਸੰਗਤਾਂ ਨੂੰ 500 ਪੌਦੇ ਵੰਡੇ ਗਏ। ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਰਬੱਤ ਦੇ ਭੱਲੇ ਲਈ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗਏ। ਇਸ ਉਪਰੰਤ ਪ੍ਰਸਾਦ ਦੇ ਰੂਪ ਵਿੱਚ ਸੰਗਤਾਂ ਨੂੰ 500 ਪੌਦੇ ਵੰਡੇ ਅਤੇ ਰੇਲ ਹਾਦਸੇ ਵਿੱਚ ਦੋਵੇਂ ਲੱਤਾਂ ਗਵਾਉਣ ਅੰਗਹੀਣ ਵਿਅਕਤੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਟਰਾਈ ਸਾਈਕਲ ਦਿੱਤੀ ਗਈ।

ਬੁਲਾਰੇ ਨੇ ਦੱਸਿਆ ਕਿ ਦਸਮੇਸ਼ ਹਿਉਮੈਨਿਟੀ ਟਰੱਸਟ ਦਾ ਮੁੱਖ ਮੰਤਵ ਸਰਵਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨਾ, ਲੋੜਵੰਦਾਂ ਲਈ ਖੂਨਦਾਨ, ਪਲੇਟਲੈਟਸ ਦੇਣਾ, ਬੋਨ ਮੈਰੋ ਦੇ ਕੈਂਪ ਲਗਾਉਣਾ, ਸੜਕ ਦੁਰਘਟਨਾਵਾਂ ਵਿੱਚ ਫੌਰੀ ਤੌਰ ’ਤੇ ਮਦਦ ਪਹੁੰਚਾਉਣੀ, ਲੋੜਵੰਦ ਮਰੀਜ਼ਾਂ ਦੀ ਘਰ ਜਾ ਕੇ ਮਲ੍ਹਮ ਪੱਟੀ ਕਰਨਾ, ਅਪਾਹਜ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਜਿਊਣ ਦੇ ਯੋਗ ਬਣਾਉਣਾ ਹੈ। ਇਸ ਮੌਕੇ ਰਾਜਦਵਿੰਦਰ ਸਿੰਘ, ਤੇਜਵੰਤ ਸਿੰਘ, ਹਰਕਮਲਪ੍ਰੀਤ ਸਿੰਘ, ਟਰੱਸਟ ਦੇ ਸਮੂਹ ਮੈਂਬਰ ਅਤੇ ਕਈ ਪਤਵੰਤੇ ਸੱਜਣ ਹਾਜ਼ਰ ਸਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਖੂਨਦਾਨ ਕਰਨ ਲਈ ਟਰੱਸਟ ਦੇ ਸੰਪਰਕ ਨੰਬਰ 99159-91990 ਅਤੇ 99156-61660 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …