ਦਵਿੰਦਰ ਬਾਜਵਾ ਤੇ ਸਾਥੀਆਂ ਵੱਲੋਂ 12 ਤੇ 13 ਫਰਵਰੀ ਨੂੰ ਦੋ ਰੋਜ਼ਾ ਖੇਡ ਮੇਲਾ ਕਰਵਾਉਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਨਵੰਬਰ:
ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਬਚਾਉਣ ਦੇ ਨਿਮਾਣੇ ਜਹੇ ਉਪਰਾਲੇ ਦੇ ਤਹਿਤ ਨੇੜਲੇ ਪਿੰਡ ਰੋਡਮਾਜਰਾ-ਚੱਕਲਾਂ ਵਿੱਚ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਖੇਡ ਮੇਲੇ ਨੂੰ ਐਤਕੀਂ ਵੀ ਵੱਡੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਇਸ ਦੋ ਰੋਜ਼ਾ ਖੇਡ ਮੇਲੇ ਦੀਆਂ ਤਿਆਰੀਆਂ ਹੁਣੇ ਤੋਂ ਆਰੰਭ ਕਰ ਦਿੱਤੀਆਂ ਹਨ। ਬਾਬਾ ਗਾਜੀ ਦਾਸ ਕਲੱਬ (ਰਜਿ) ਵੱਲੋਂ ਇਹ ਖੇਡ ਮੇਲਾ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ 12 ਅਤੇ 13 ਫਰਵਰੀ ਨੂੰ ਕਰਵਾਇਆ ਜਾਵੇਗਾ।
ਅੱਜ ਇੱਥੇ ਗੁਰਦੁਆਰਾ ਸਾਹਿਬ ਰੋਡਮਾਜਰਾ-ਚੱਕਲਾਂ ਵਿੱਚ ਖੇਡ ਮੇਲਾ ਕਰਵਾਉਣ ਦਾ ਐਲਾਨ ਕਰਦਿਆਂ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ, ਮੁੱਖ ਸਲਾਹਕਾਰ ਨਰਿੰਦਰ ਸਿੰਘ ਕੰਗ, ਉਮਰਾਓ ਸਿੰਘ ਨੰਬਰਦਾਰ ਸਿੰਘ, ਜੈ ਸਿੰਘ ਚੱਕਲਾਂ, ਸਰਪੰਚ ਬਿੱਟੂ ਬਾਜਵਾ ਰੋਡਮਾਜਰਾ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਮੇਜਰ ਸਿੰਘ ਰੋਡਮਾਜਰਾ, ਬਲਦੇਵ ਚੱਕਲ, ਜਸਵੀਰ ਸਿੰਘ ਰੋਡਮਾਜਰਾ, ਗੁਰਦੀਪ ਸਿੰਘ ਦੀਪੂ, ਮਨਮੋਹਣ ਸਿੰਘ, ਜੱਸਾ ਚੱਕਲਾਂ, ਤਰਨ ਮਾਹਲ, ਸਵਰਨ ਸਿੰਘ, ਜੱਸ ਮਾਹਲ, ਉਮਿੰਦਰ ਓਮਾ, ਮਾਸਟਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਵਿਸ਼ੇਸ਼ ਸੱਦਾ ਦੇ ਕੇ ਬੁਲਾਈਆਂ ਨਾਮਵਰ ਕਬੱਡੀ ਅਕੈਡਮੀਆਂ ਦੀਆਂ ਟੀਮਾਂ ਤੋ ਇਲਾਵਾ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਕਤ ਪ੍ਰਬੰਧਕਾਂ ਨੇ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਹੁੰਮ ਹੁਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਜ਼ਰੂਰੀ ਸ਼ਰਤਾਂ ਦਾ ਕੁਝ ਦਿਨਾਂ ਮਗਰੋਂ ਐਲਾਨ ਕੀਤਾ ਜਾਵੇਗਾ। ਦਰਸ਼ਕਾਂ ਅਤੇ ਖਿਡਾਰੀਆਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…