Nabaz-e-punjab.com

ਮੁਹਾਲੀ ਵਿੱਚ ਤਿੰਨ ਦਿਨਾਂ ਸਬ ਜੂਨੀਅਨ ਤੇ ਜੂਨੀਅਰ ਬੈਡਮਿੰਟਨ ਮੁਕਾਬਲੇ ਕਰਵਾਏ

ਅੰਡਰ-11 (ਲੜਕੇ ਡਬਲ) ਮੁਕਾਬਲੇ ਵਿੱਚ ਚਿਤਰਾਂਸ਼ੂ ਧਵਨ ਤੇ ਹੇਮੰਤ ਧਵਨ ਦੀ ਜੋੜੀ ਨੇ ਮਾਰੀ ਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਮੁਹਾਲੀ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਤਿੰਨ ਦਿਨਾਂ ਸਬ ਜੂਨੀਅਰ ਅਤੇ ਜੂਨੀਅਰ ਮੁਹਾਲੀ ਡਿਸਟ੍ਰਿਕਟ ਬੈਡਮਿੰਟਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਖਿਡਾਰੀਆਂ ਨੂੰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਸਰੀਰ ਨੂੰ ਵੀ ਤੰਦਰੁਸਤ ਤੇ ਨਰੋਆ ਰੱਖਦੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਜਿੱਥੇ ਖਿਡਾਰੀਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਉਥੇ ਐਸੋਸੀਏਸ਼ਨ ਦੇ ਸਕੱਤਰ ਪਰਮਿੰਦਰ ਸ਼ਰਮਾ ਨੇ ਬੈਡਮਿੰਟਨ ਖੇਡ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਹੋਏ ਅੰਡਰ-11 (ਲੜਕੇ ਡਬਲ) ਮੁਕਾਬਲੇ ਵਿੱਚ ਚਿਤਰਾਂਸ਼ੂ ਧਵਨ ਤੇ ਹੇਮੰਤ ਧਵਨ ਨੇ ਪਹਿਲਾ ਅਤੇ ਪਰਥ ਸ਼ਰਮਾ ਤੇ ਅਯਾਨ ਮਰਵਾਹਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-13 (ਲੜਕੇ ਡਬਲਜ਼) ਮੁਕਾਬਲੇ ਵਿੱਚ ਚਿਤਰਾਂਸ਼ੂ ਧਵਨ ਤੇ ਹੇਮੰਤ ਧਵਨ ਨੇ ਪਹਿਲਾ ਅਤੇ ਅਭਿਮਨਿਊ ਤੇ ਪ੍ਰਭਅਸੀਸ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਦੋਂਕਿ ਅੰਡਰ-13 (ਲੜਕੀਆਂ ਡਬਲਜ਼) ਮੁਕਾਬਲੇ ਵਿੱਚ ਗੁਨਿਕਾ ਥਿੰਦ ਅਤੇ ਆਸਥਾ ਦੀ ਜੋੜੀ ਨੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਅੰਡਰ-15 (ਲੜਕੇ ਡਬਲਜ਼) ਮੁਕਾਬਲੇ ਵਿੱਚ ਪਾਸਵਾਨ ਸਿੰਘ ਅਤੇ ਏਕਮਜੋਤ ਸੈਣੀ ਨੇ ਪਹਿਲਾ ਅਤੇ ਦਿਪਤਾਂਸ਼ੂ ਧਵਨ ਅਤੇ ਹੇਮੰਤ ਧਵਨ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮਗਰੋਂ ਮੁੱਖ ਮਹਿਮਾਨ ਐਸ.ਡੀ.ਐਮ. ਸ੍ਰੀ ਸਹਿਗਲ ਨੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ, ਟੀ-ਸ਼ਰਟਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਸਟੇਟ ਰੈਂਕਿੰਗ ਅੰਡਰ-19 (ਲੜਕੀਆਂ ਸਿੰਗਲਜ਼) ਵਿੱਚ ਪੰਜਾਬ ਵਿੱਚ ਪਹਿਲੇ ਨੰਬਰ ਉਤੇ ਆਉਣ ਵਾਲੀ ਮੁਹਾਲੀ ਦੀ ਮਹਿਨੂਰ ਕੌਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਐਡਵੋਕੇਟ ਰਾਕੇਸ਼ ਸ਼ਰਮਾ, ਪ੍ਰਬੋਧ ਜੋਸ਼ੀ, ਨਰਿੰਦਰ ਸਿੰਘ ਅਤੇ ਦਲਜਿੰਦਰਪਾਲ ਸਿੰਘ, ਸਤਨਾਮ ਸਿੰਘ, ਕੋਚ ਤਰਨ ਅਰੋੜਾ ਤੇ ਸੂਰਜ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…