
ਪੁਲੀਸ ਦੀ ਸਖਤੀ ਦੇ ਬਾਵਜੂਦ ਖਰੜ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 10 ਜੂਨ:
ਤਿੰਨ ਜਿਲਿਆਂ ਦੀ ਪੁਲੀਸ ਵੱਲੋਂ ਬੀਤੇ ਕੱਲ੍ਹ ਮੁਹਾਲੀ ਅਤੇ ਖਰੜ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਸਰਚ ਅਪਰੇਸ਼ਨ ਚਲਾਏ ਜਾਣ ਦੇ ਬਾਵਜੂਦ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ। ਅੱਜ ਦਿਨ ਦਿਹਾੜੇ ਮੁੰਡੀ ਖਰੜ ਵਿੱਚ ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨ ਮੁੰਡੀ ਖਰੜ ਦੇ ਇੱਕ ਘਰ ਵਿੱਚ ਆਏ ਅਤੇ ਬਜੁਰਗ ਅੌਰਤ ਤੋਂ ਸ਼ਿਵਾਲਿਕ ਵਿਹਾਰ ਦਾ ਰਸਤਾ ਪੁੱਛਣ ਲੱਗੇ। ਪੀੜਤ ਅੌਰਤ ਸੰਤੋਸ਼ ਰਿਣੀ (65) ਆਪਣੇ ਗੁਆਂਢੀਆਂ ਦੇ ਘਰ ਬੈਠੀ ਸੀ।
ਜਿਵੇਂ ਹੀ ਬਜੁਰਗ ਅੌਰਤ ਗੇਟ ਦੇ ਬਾਹਰ ਕੇ ਰਸਤਾ ਸਮਝਾਉਣ ਲੱਗੀ ਤਾਂ ਅੈਨੇ ਵਿੱਚ ਇੱਕ ਲੁਟੇਰਾ ਅੌਰਤ ਦੇ ਗਲੇ ‘ਚੋਂ ਸੋਨੇ ਦੀ ਚੈਨੀ ਖਿੱਚ ਕੇ ਫਰਾਰ ਹੋ ਗਏ।
ਪੀੜਤ ਅੌਰਤ ਦੇ ਜਵਾਈ ਹਰੁਸ਼ ਕੁਮਾਰ ਨੇ ਸੜਕ ‘ਤੇ ਡਿੱਗਣ ਕਾਰਨ ਉਸ ਦੀ ਸੱਸ ਜ਼ਖਮੀ ਹੋ ਗਈ। ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ।
ਹਰੀਸ਼ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਅਜਿਹੀਆਂਸ਼ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਲੇਕਿਨ ਪੁਲੀਸ ਗੂੜੀ ਨੀਂਦ ਵਿੱਚ ਸੁੱਤੀ ਪਈ ਹੈ। ਉਸ ਨੇ ਦੋਸ਼ ਲਾਇਆ ਕਿ ਜਦੋਂ ਸ਼ਿਕਾਇਤ ਦਰਜ ਕਰਵਾਉਣ ਥਿਣੇ ਗਏ ਤਾਂ ਉਹਨਾਂ ਨੂੰ ਬਾਜ਼ਾਰ ‘ਚੋਂ ਟਾਈਪ ਕੀਤੀ ਸ਼ਿਕਾਇਤ ਲੈ ਕੇ ਆਉਣ ਲਈ ਕਿਹਾ ਗਿਆ। ਕਾਗਜ ‘ਤੇ ਸ਼ਿਕਾਇਤ ਲਿਖਣ ਦੇ ਉਹਨਾਂ ਕੋਲੋਂ 100 ਰੁਪਏ ਲਏ ਗਏ। ਉਹਨਾਂ ਕਿਹਾ ਕਿ ਪੁਲੀਸ ਦਰਖਾਸਤ ਟਾਈਪ ਕਰਨ ਵਾਲਿਆਂ ਨਾਲ ਮਿਲੀ ਹੋਈ ਹੈ।
ਪੁਲੀਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।