ਨਵਜੰਮੀਆਂ ਲੜਕੀਆਂ ਨੂੰ ‘ਲੋਹੜੀ ਮੌਕੇ’ ਡਿਪਟੀ ਕਮਿਸ਼ਨਰ ਤੇ ਐਸਡੀਐਮ ਨੇ ਵੰਡੇ ਤੋਹਫੇ

ਸਿਵਲ ਹਸਪਤਾਲ ਖਰੜ ਵਿੱਚ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜਨਵਰੀ:
ਸਿਵਲ ਹਸਪਤਾਲ ਖਰੜ ਤੇ ਲਾਇਨਜ਼ ਕਲੱਬ ਖਰੜ ਸਿਟੀ ਅਤੇ ਹਸਪਤਾਲ ਦੇ ਸਮੂਹ ਵੱਲੋਂ ਸਾਂਝੇ ਤੌਰ ’ਤੇ ‘ਧੀਆਂ ਦੀ ਲੋਹੜੀ’ ਮਨਾਈ ਗਈ। ਜਿਸ ਵਿੱਚ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ ਅਤੇ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ, ਸਿਵਲ ਸਰਜਨ ਡਾ.ਰੀਟਾ ਭਾਰਦਵਾਜ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਲੋਹੜੀ ਬਾਲ ਕੇ ਤਿਲ ਅਗਨਭੇਂਟ ਕਰਕੇ ਕੀਤਾ ਗਿਆ। ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਡਿਪਟੀ ਕਮਿਸ਼ਨਰ, ਐਸ.ਡੀ.ਐਮ ਖਰੜ, ਸਿਵਲ ਸਰਜਨ ਦੇ ਕਰ-ਕਮਲਾਂ ਤੋਂ ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਤਕਸੀਮ ਕਰਵਾਏ ਗਏ।
ਸਮਾਗਮ ਵਿਚ ਵੱਖ ਵੱਖ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਲੋਕ ਗੀਤ ਤੇ ਸਭਿਆਚਾਰਕ ਪੇਸ਼ਕਾਰੀਆਂ ਦੇ ਕੇ ਜਿੱਥੇ ਸ਼੍ਰੋਤਿਆਂ ਦਾ ਮਨੋਰੰਜਨ ਕੀਤਾ ਗਿਆ ਉੱਥੇ ਹੀ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਦਾ ਹੌਕਾ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਲੋਹੜੀ ਪੰਜਾਬ ਦਾ ਇੱਕ ਪਰਾਤਨ ਅਤੇ ਮਹੱਤਵਪੂਰਨ ਤਿਓਹਾਰ ਹੈ ਅਤੇ ਇਸ ਨੂੰ ਕੇਵਲ ਧੀਆਂ ਜਾਂ ਪੁੱਤਰਾਂ ਦੇ ਜਨਮ ਨਾਲ ਜੋੜ ਕੇ ਨਹੀਂ ਮਨਾਉਣਾ ਚਾਹੀਦਾ ਬਲਕਿ ਧੀਆਂ ਅਤੇ ਪੁੱਤਰਾਂ ਨੂੰ ਇੱਕ ਸਮਾਨ ਮੰਨ ਕੇ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਸਿਵਲ ਹਸਪਤਾਲ ਖਰੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਤਰਸੇਮ ਸਿੰਘ, ਡਾ. ਸੀ.ਪੀ. ਸਿੰਘ ਅਤੇ ਡਾ. ਨੇਹਾ, ਕਲੱਬ ਪ੍ਰਧਾਨ ਗੁਰਮੁੱਖ ਸਿੰਘ ਮਾਨ, ਸਕੱਤਰ ਹਰਬੰਸ ਸਿੰਘ, ਪ੍ਰਿਤਪਾਲ ਸਿੰਘ, ਸੁਭਾਸ਼ ਅਗਰਵਾਲ, ਪਰਮਪ੍ਰੀਤ ਲਾਖਿਆਣ, ਕੁਲਵਿੰਦਰ ਸਿੰਘ, ਪੰਕਜ ਚੱਢਾ, ਵਿਨੋਦ ਕੁਮਾਰ, ਡਾ. ਰਘਬੀਰ ਸਿੰਘ ਬੰਗੜ, ਮੈਡੀਕਲ ਲੈਬ ਇੰਚਾਰਜ ਹਰਮਿੰਦਰ ਸਿੰਘ ਸਮੇਤ ਹਸਪਤਾਲ ਦਾ ਸਮੂਹ ਸਟਾਫ਼ ਅਤੇ ਵੱਖ ਵੱਖ ਨਰਸਿੰਗ ਕਾਲਜਾਂ ਤੋਂ ਆਈਆਂ ਵਿਦਿਆਰਥਣਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…