Share on Facebook Share on Twitter Share on Google+ Share on Pinterest Share on Linkedin ਡੀਸੀ ਵੱਲੋਂ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਵਿੱਚ ਸਹਿਯੋਗ ਤੇ ਫੰਡ ’ਚ ਦਾਨ ਕਰਨ ਦੀ ਅਪੀਲ ਸੀਐਸਆਰ ਭਾਈਵਾਲਾਂ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਲਈ ਖੁੱਲ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਸਰਸਵਤੀ ਐਗਰੋ ਕੈਮੀਕਲਜ਼ ਐਸਡੀਐਚ ਖਰੜ ਲਈ 100 ਐਲਪੀਐਮ ਆਕਸੀਜਨ ਪਲਾਂਟ ਕਰਵਾਏਗੀ ਸਥਾਪਤ ਸੀਆਰਈਡੀਏਈ ਨੇ ਜ਼ਿਲ੍ਹੇ ਲਈ 1000 ਐਲਪੀਐਮ ਆਕਸੀਜਨ ਪਲਾਂਟ ਦਾ ਦਿੱਤਾ ਆਰਡਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ: ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਉਦਯੋਗਾਂ ਨੂੰ ਕੀਤੀ ਅਪੀਲ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਦੋ ਆਕਸੀਜਨ ਪਲਾਂਟਾਂ ਦੇ ਸਪੁਰਦਗੀ ਆਰਡਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਚਲਾਈਆਂ ਜਾ ਰਹੀਆਂ ਕੋਵਿਡ ਰਾਹਤ ਗਤੀਵਿਧੀਆਂ ਲਈ 10 ਲੱਖ ਰੁਪਏ ਦਾ ਸਹਿਯੋਗ ਮਿਲਿਆ। ਇਸ ਤੋਂ ਪਹਿਲਾਂ ਡੀਸੀ ਨੇ ਉਦਯੋਗਿਕ ਐਸੋਸੀਏਸ਼ਨਾਂ, ਆਈਟੀ ਅਤੇ ਰੀਅਲ ਅਸਟੇਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੋਵਿਡ ਵਿਰੁੱਧ ਲੜਾਈ ਵਿੱਚ ਹੁਣ ਤੱਕ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕਰਦਿਆਂ ਇਸ ਲੜਾਈ ਵਿੱਚ ਖੁੱਲ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਵਿਰੁੱਧ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ ਇਸ ਲਈ ਲੋੜੀਂਦੀਆਂ ਕੋਵਿਡ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਾਈਵੇਟ ਸੈਕਟਰ, ਕਾਰੋਬਾਰੀਆਂ, ਉਦਯੋਗਾਂ, ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਸਮਾਜ ਸੇਵੀਆਂ ਨੂੰ ਸਰਕਾਰ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਡੀਸੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਸਾਰੇ ਤਰੀਕਿਆਂ ਨਾਲ ਸਾਨੂੰ ਸਾਰਿਆਂ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਇਹ ਪਹਿਲੇ ਨਾਲੋਂ ਬੇਹੱਦ ਖਤਰਨਾਕ ਹੈ। ਇਸ ਦਾ ਇਕ ਵੱਡਾ ਪ੍ਰਭਾਵ ਸਾਡੀ ਸਿਹਤ ਸੰਭਾਲ ਪ੍ਰਣਾਲੀ ਉੱਤੇ ਤਣਾਅ ਨੂੰ ਵਧਾਉਣਾ ਹੈ। ਅਜਿਹੇ ਹਾਲਾਤ ਵਿੱਚ, ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਸਟੇਟ ਕੋਵਿਡ ਟੀਕਾਕਰਨ ਫੰਡ ਵਿੱਚ 430 ਰੁਪਏ ਪ੍ਰਤੀ ਕੋ-ਵੈਕਸੀਨ ਦੀ ਖੁਰਾਕ ਦੇ ਹਿਸਾਬ ਨਾਲ ਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਟੀਕਾ ਦਾਨ ਕਰਨਾ ਜੀਵਨ ਦਾਨ ਕਰਨ ਦੇ ਬਰਾਬਰ ਹੈ। ਉਦਯੋਗਾਂ ਦੇ ਨੁਮਾਇੰਦਿਆਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਅਧੀਨ ਵੱਧ ਤੋਂ ਵੱਧ ਸਹਾਇਤਾ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਸਰਸਵਤੀ ਐਗਰੋ ਕੈਮੀਕਲਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਨੇ ਖਰੜ ਸਬ-ਡਵੀਜ਼ਨਲ ਹਸਪਤਾਲ ਲਈ 100 ਐਲਪੀਐਮ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਵਾਅਦਾ ਕੀਤਾ ਹੈ। ਸਰਸਵਤੀ ਐਗਰੋ ਤੋਂ ਲਲਿਤ ਬਾਂਸਲ ਨੇ ਖਰੜ ਹਸਪਤਾਲ ਲਈ ਖਰੀਦਿਆ ਹੋਇਆ ਆਰਡਰ ਸੌਂਪਦਿਆਂ ਭਰੋਸਾ ਦਿੱਤਾ ਕਿ ਪਲਾਂਟ ਲਗਾਉਣ ਦਾ ਕੰਮ ਚਾਰ ਹਫ਼ਤਿਆਂ ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਸਵ. ਕਰਮ ਚੰਦ ਬਾਂਸਲ ਅਤੇ ਸਵਰਗੀ ਸ੍ਰੀਮਤੀ ਜਮੁਨਾ ਦੇਵੀ ਦੀ ਯਾਦ ਵਿਚ ਕੋਵਿਡ ਰਾਹਤ ਕਾਰਜਾਂ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ 10 ਲੱਖ ਰੁਪਏ ਵੀ ਦਾਨ ਕੀਤੇ। ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀਆਰਈਡੀਏਈ) ਨੇ ਇਸ ਮੌਕੇ ਜ਼ਿਲ੍ਹੇ ਲਈ 1000 ਐੱਲਪੀਐਮ ਆਕਸੀਜਨ ਪਲਾਂਟ ਲਗਾਉਣ ਸਬੰਧੀ ਆਰਡਰ ਦਸਤਾਵੇਜ਼ ਸੌਂਪੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ