ਡੀਸੀ ਆਸ਼ਿਕਾ ਜੈਨ ਨੇ ਅਨੋਖੇ ਢੰਗ ਨਾਲ ਮਨਾਇਆ ਜਨਮ ਦਿਨ

ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ

ਮੁਹਾਲੀ, 21 ਨਵੰਬਰ:
ਕੁਦਰਤ ਅਤੇ ਪਸ਼ੂ ਪੰਛੀਆਂ ਪ੍ਰਤੀ ਮਾਨਵੀ ਸਨੇਹ ਦੀ ਮਿਸਾਲ ਕਾਇਮ ਕਰਦੇ ਹੋਏ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ, ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਆਪਣਾ ਜਨਮ ਦਿਨ ਵਿਲੱਖਣ ਢੰਗ ਨਾਲ ਮਨਾਉਂਦੇ ਹੋਏ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ।
ਡਿਪਟੀ ਕਮਿਸ਼ਨਰ ਨੇ ਆਪਣੇ ਪਤੀ ਹਿਮਾਂਸ਼ੂ ਜੈਨ ਨਾਲ ਦੁਪਹਿਰ ਵੇਲੇ ਚਿੜੀਆਘਰ ਦਾ ਦੌਰਾ ਕੀਤਾ ਅਤੇ 14400 ਰੁਪਏ ਦੀ ਸਾਲਾਨਾ ਫੀਸ ਜਮ੍ਹਾਂ ਕਰਵਾ ਕੇ ਹਿਰਨ ਨੂੰ ਗੋਦ ਲੈਣ ਦੀ ਰਸਮ ਪੂਰੀ ਕੀਤੀ। ਉਨ੍ਹਾਂ ਨੇ ਇਹ ਫੀਸ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਨੂੰ ਜਮ੍ਹਾਂ ਕਰਵਾਈ ਜੋ ਚਿੜੀਆਘਰ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਕੰਮ ਕਰ ਰਹੀ ਹੈ। ਇਸ ਨੂੰ ਸੁਖਾਵਾਂ ਅਤੇ ਬੇਹਤਰੀਨ ਅਨੁਭਵ ਦੱਸਦੇ ਹੋਏ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਕਾਰਜ ਤੋਂ ਬਾਅਦ ਹੁਣ ਉਹ ਹੋਰ ਸਰਗਰਮੀ ਨਾਲ ਲੋਕਾਂ ਨੂੰ ਇਸ ਕਾਰਜ ਪ੍ਰਤੀ ਯੋਗਦਾਨ ਪਾਉਣ ਲਈ ਪ੍ਰੇਰਨਗੇ।
     ਡੀਸੀ ਨੇ ਕਿਹਾ ਕਿ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੰਭਾਲ ਹਰੇਕ ਵਿਅਕਤੀ ਦਾ ਮੁੱਢਲਾ ਤੇ ਨੈਤਿਕ ਫਰਜ਼ ਹੈ ਅਤੇ ਉਨ੍ਹਾਂ ਇਹ ਕਦਮ ਇਸੇ ਮਕਸਦ ਨਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜਾਨਵਰਾਂ ਅਤੇ ਪੌਦਿਆਂ ਦੀਆਂ ਕੀਮਤੀ ਪ੍ਰਜਾਤੀਆਂ ਨੂੰ ਜਨਤਕ ਸਹਿਯੋਗ।ਨਾਲ ਸੁਰੱਖਿਅਤ ਰੱਖਿਆ ਜਾਵੇ।
     ਡਿਪਟੀ ਕਮਿਸ਼ਨਰ ਨੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਜਿਹੇ ਵਿਸ਼ੇਸ਼ ਦਿਨਾਂ ‘ਤੇ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਵਾਤਾਵਰਣ ਅਤੇ ਜੀਵ-ਜੰਤੂਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਲੋਕ ਲਹਿਰ ਬਣਾਉਣ ਵਿੱਚ ਸਹਾਈ ਹੋਵੇਗਾ।
ਸ੍ਰੀਮਤੀ ਆਸ਼ਿਕਾ ਜੈਨ ਨੇ ਉਮੀਦ ਪ੍ਰਗਟਾਈ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਹਿੱਸਾ ਬਣਨਗੇ ਅਤੇ ਚਿੜੀਆਘਰਾਂ ਵਿੱਚ ਵੱਧ ਤੋਂ ਵੱਧ ਜਾਨਵਰਾਂ ਨੂੰ ਗੋਦ ਲੈਣਗੇ।
    ਛੱਤਬੀੜ ਚਿੜੀਆਘਰ ਦੀ ਡਾਇਰੈਕਟਰ ਸ੍ਰੀਮਤੀ ਕਲਪਨਾ ਕੇ. ਨੇ ਇਸ ਨੇਕ ਕਰਜ਼ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੋਲਰ ਪੈਨਲ ਵੀ ਲਗਾਇਆ ਗਿਆ ਹੈ ਅਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ।
     ਉਸਨੇ ਵਿਦਿਅਕ ਸੰਸਥਾਵਾਂ ਅਤੇ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲ ਵਿੱਚ ਚਿੜੀਆਘਰ ਦੇ ਜੀਵ-ਜੰਤੂਆਂ ਨੂੰ ਗੋਦ ਲੈਣ ਦੀ ਲਹਿਰ ਚਲਾਉਣ।
     ਜ਼ਿਕਰਯੋਗ ਹੈ ਕਿ ਜੈਨ ਜੋੜਾ ਵਾਤਾਵਰਨ ਦੀ ਸੰਭਾਲ ਪ੍ਰਤੀ ਵੀ ਸਮਰਪਿਤ ਹੈ। ਹਿਮਾਂਸ਼ੂ ਜੈਨ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ, ਨੇ ਕਿਹਾ ਕਿ ਉਹ ਸੀਸਵਾਂ ਜੰਗਲੀ ਖੇਤਰ ਵਿੱਚ ਸ਼ਿਵਾਲਿਕ ਦੇ ਇਲਾਕੇ ਵਿੱਚ ਹਾਈਕਿੰਗ, ਟ੍ਰੇਲ ਵਾਕ ਵਰਗੀਆਂ ਵਾਤਾਵਰਣ ਜਾਗਰੂਕਤਾ ਗਤੀਵਿਧੀਆਂ ਵਿੱਚ ਅਕਸਰ ਹਿੱਸਾ ਲੈਂਦੇ ਹਨ। ਸੀਸਵਾਂ ਖੇਤਰ ਵਿੱਚ ਪਗਡੰਡੀਆਂ ‘ਤੇ ਇੱਕ ਕੌਫੀ ਟੇਬਲ ਬੁੱਕ ਦੇ ਪ੍ਰਕਾਸ਼ਨ ਲਈ ਵੀ ਉਨ੍ਹਾਂ ਦਾ ਕੰਮ ਜਾਰੀ ਹੈ। ਉਨ੍ਹਾਂ ਆਪਣੇ ਜੀਵਨ ਸਾਥੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕਦਮ ਦਾ ਉਦੇਸ਼ ਦੂਜਿਆਂ ਲਈ ਵੀ ਇੱਕ ਮਿਸਾਲ ਕਾਇਮ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…