ਡੀਸੀ ਵੱਲੋਂ ਲੋੜ ਸਮੇਂ ਸੁਸਾਇਟੀ ਲਈ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਲੋਕਾਂ ਦੀ ਸ਼ਲਾਘਾ

ਆਈਐਸਬੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਸਕ, ਪੀਪੀਈ ਕਿੱਟਾਂ ਅਤੇ ਨਿੱਜੀ ਜਾਂਚ ਦਸਤਾਨੇ ਸੌਂਪੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਕਰੋਨਾਵਾਇਰਸ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਸਮਾਜ ਸੇਵੀ ਲੋਕ ਨਵੇਂ ਤਰੀਕਿਆਂ ਨਾਲ ਅੱਗੇ ਆ ਕੇ ਮਹੱਤਵਪੂਰਨ ਸੇਵਾ ਨਿਭਾ ਰਹੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਦੀ ਇਕ ਟੀਮ ਨਾਲ ਮੁਲਾਕਾਤ ਕਰਨ ਮੌਕੇ ਕੀਤਾ। ਆਈਐਸਬੀ ਨੇ ਸਰਕਾਰੀ ਹਸਪਤਾਲ ਲਈ ਮੈਡੀਕਲ ਉਪਕਰਨ ਦਾਨ ਕੀਤੇ ਹਨ। ਜਿਨ੍ਹਾਂ ਵਿੱਚ 1200 ਐਨ-95 ਮਾਸਕ, 150 ਪੀਪੀਈ ਕਿੱਟਾਂ ਅਤੇ 12 ਹਜ਼ਾਰ ਨਿੱਜੀ ਜਾਂਚ ਦਸਤਾਨੇ ਸ਼ਾਮਲ ਹਨ। ਡੀਸੀ ਨੇ ਕੌਮੀ ਸੰਕਟ ਦੌਰਾਨ ਸੰਸਥਾ ਦੇ ਅੱਗੇ ਆਉਣ ਅਤੇ ਸਮਾਜ ਲਈ ਪਾਏ ਯੋਗਦਾਨ ਲਈ ਸੰਸਥਾ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਰਵਿੰਦਰ ਹਰਲੇਕਰ, ਕਰਨਲ ਅੰਮ੍ਰਿਤ ਘੋਤੜਾ, ਮੰਜੇਸ ਸ਼ਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…