ਡੀਸੀ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਖੇ ਕਰੈਚ ਸੁਵਿਧਾ ਦਾ ਉਦਘਾਟਨ

ਲੋੜ ਅਨੁਸਾਰ ਹੋਰ ਘੰਟਿਆਂ ਤੱਕ ਖੋਲ੍ਹਣ ਲਈ ਦਿੱਤੀ ਜਾਵੇਗੀ ਇਜਾਜ਼ਤ: ਗਿਰੀਸ਼ ਦਿਆਲਨ

ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਕਰੈਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਮੁਹਾਲੀ ਵਿਖੇ ਸਰਕਾਰੀ ਪੱਧਰ ’ਤੇ ਕਰੈਚ ਖੋਲ੍ਹਿਆ ਗਿਆ ਹੈ। ਜਿਸ ਦਾ ਉਦਘਾਟਨ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਗਭਗ 30 ਫੀਸਦੀ ਅੌਰਤਾਂ ਕੰਮ ਕਰ ਰਹੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਹਾਤੇ ਵਿੱਚ ਇੱਕ ਕਰੈਚ ਸੁਵਿਧਾ ਸਥਾਪਿਤ ਕਰਨ ਦੀ ਲੋੜ ਮਹਿਸੂਸ ਹੋਈ। ਉਹ ਸਾਰੇ ਕਰਮਚਾਰੀ ਜੋ ਪੇਸ਼ੇਵਰ ਅਤੇ ਨਿੱਜੀ ਪ੍ਰਤੀਬੱਧਤਾਵਾਂ ਨੂੰ ਸੰਤੁਲਿਤ ਕਰਨ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ੍ਰੀਮਤੀ ਮਨੀਸ਼ਾ ਰਾਣਾ, ਆਈਏਐਸ (ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ) ਨਾਲ ਪ੍ਰਿਆ ਸਿੰਘ (ਜ਼ਿਲ੍ਹਾ ਵਿਕਾਸ ਫੈਲੋ) ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਸਲਾਹ ਮਸ਼ਵਰਾ ਕਰਕੇ ਇਕ ਪਲੇਅ ਰੂਮ ਸਥਾਪਿਤ ਕਰਨ ਦਾ ਵਿਚਾਰ ਪੇਸ਼ ਕੀਤਾ। ਜਿਸ ਦਾ ਮੁੱਖ ਉਦੇਸ਼ ਬੱਚਿਆਂ ਲਈ ਖੇਡਣ, ਅਨੰਦ ਲੈਣ, ਸਿੱਖਣ ਅਤੇ ਵਧਣ ਲਈ ਇਕ ਸੁਰੱਖਿਅਤ ਥਾਂ ਪ੍ਰਦਾਨ ਕਰਨਾ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਦੇ ਮਾਪੇ ਆਪਣੀ ਅਧਿਕਾਰਤ ਜ਼ਿੰਮੇਵਾਰੀ ਨਿਭਾਅ ਰਹੇ ਹੁੰਦੇ ਹਨ। ਇਸ ਸਹੂਲਤ ਵਿੱਚ ਕਈ ਤਰ੍ਹਾਂ ਦੇ ਖਿਡੌਣੇ, ਸੰਗੀਤ, ਬੁਝਾਰਤਾਂ, ਖੇਡਾਂ, ਬਿਲਡਿੰਗ ਬਲਾਕ, ਐਲਫਾਬੈਟਸ, ਪੇਂਟਿੰਗ ਅਤੇ ਥ੍ਰੈਡਿੰਗ ਉਪਕਰਨ, ਬੱਚਿਆਂ ਲਈ ਬਾਸਕਟ ਬਾਲਸ, ਸਲੀਪਿੰਗ ਕੋਟ ਆਦਿ ਦੇ ਨਾਲ-ਨਾਲ ਐਲਈਡੀ, ਇੰਟਰਨੈੱਟ ਦੀ ਸਹੂਲਤ ਵਾਲੇ ਕੰਪਿਊਟਰ ਸ਼ਾਮਲ ਹਨ। ਇਸ ਖੇਤਰ ਵਿੱਚ ਖੇਡ ਰਹੇ ਬੱਚਿਆਂ ਲਈ ਕਿਸੇ ਵੀ ਜੋਖ਼ਮ ਨੂੰ ਘੱਟ ਕਰਨ ਲਈ ਵਿਉਂਤਬੰਦੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਜਿਸ ਵਿੱਚ 1 ਸਮਰਪਿਤ ਦੇਖਭਾਲ ਕਰਨ ਲਈ ਸਟਾਫ਼ ਦੀ ਤਾਇਨਾਤੀ ਅਤੇ ਹਰ ਸਮੇਂ ਸੀਸੀਟੀਵੀ ਨਿਗਰਾਨੀ ਸ਼ਾਮਲ ਹੈ। ਇਹ ਸਹੂਲਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ, ਲੋੜ ਅਨੁਸਾਰ ਹੋਰ ਘੰਟਿਆਂ ਲਈ ਆਗਿਆ ਦਿੱਤੀ ਜਾਵੇਗੀ। ਇਹ ਸੁਵਿਧਾ ਉਨ੍ਹਾਂ ਸਾਰੀਆਂ ਮਹਿਲਾ ਮੁਲਾਜ਼ਮਾਂ ਲਈ ਬਹੁਤ ਸਹਾਇਕ ਹੈ। ਜਿਨ੍ਹਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਦੀ ਲੋੜ ਹੈ।
ਡਾਟਾ ਐਂਟਰੀ ਅਪਰੇਟਰ ਓਮਿੰਦਰ ਕੌਰ ਨੇ ਕਿਹਾ ਕਿ ‘‘ਮੈਂ ਆਪਣੇ ਬੱਚਿਆਂ ਨੂੰ ਘਰ ਇਕੱਲੇ ਛੱਡਣ ਬਾਰੇ ਚਿੰਤਤ ਹਾਂ, ਖ਼ਾਸਕਰ ਹਫ਼ਤੇ ਦੇ ਅੰਤ ਵਿੱਚ ਜਦੋਂ ਉਨ੍ਹਾਂ ਦੇ ਸਕੂਲ ਬੰਦ ਹੁੰਦੇ ਹਨ ਪਰ ਸਾਨੂੰ ਕੋਵਿਡ ਰਿਪੋਰਟਿੰਗ ਲਈ ਦਫ਼ਤਰ ਜਾਣਾ ਪੈਂਦਾ ਹੈ। ਹੁਣ ਦਫ਼ਤਰ ਵਿੱਚ ਇਸ ਸਹੂਲਤ ਨਾਲ ਮੈਨੂੰ ਬਹੁਤ ਆਰਾਮ ਮਹਿਸੂਸ ਹੁੰਦਾ ਹੈ ਕਿ ਮੇਰੇ ਬੱਚੇ ਸੁਰੱਖਿਅਤ ਹਨ ਅਤੇ ਜਦੋਂ ਮੈਂ ਚਾਹਵਾਂ, ਉਨ੍ਹਾਂ ਨੂੰ ਜਾ ਕੇ ਦੇਖ ਸਕਦੀ ਹਾਂ।’’
ਐਸਐਸਪੀ ਦਫ਼ਤਰ ਵਿੱਚ ਤਾਇਨਾਤ ਸਿਪਾਹੀ ਸੁਖਦੀਪ ਕੌਰ ਨੇ ਕਿਹਾ ਕਿ ਉਸ ਕੋਲ 2 ਬੱਚੇ ਹਨ, ਇੱਕ ਦੀ ਉਮਰ ਇੱਕ ਸਾਲ ਤੋਂ ਘੱਟ ਹੈ, ਮੈਂ ਦਫ਼ਤਰੀ ਸਮੇਂ ਦੌਰਾਨ ਆਪਣੇ ਬੱਚਿਆਂ ਬਾਰੇ ਸੱਚਮੁੱਚ ਚਿੰਤਤ ਸੀ, ਕਈ ਵਾਰ ਜਦੋਂ ਮੇਰੇ ਬੱਚਿਆਂ ਦੀ ਦੇਖਭਾਲ ਲਈ ਘਰ ਕੋਈ ਨਹੀਂ ਹੁੰਦਾ ਸੀ, ਤਾਂ ਮੈਨੂੰ ਛੁੱਟੀ ਲੈਣੀ ਪੈਂਦੀ ਸੀ ਜਾਂ ਬੱਚਿਆਂ ਨੂੰ ਦਫ਼ਤਰ ਲਿਜਾਣਾ ਪੈਂਦਾ ਸੀ, ਪ੍ਰੰਤੂ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਤੋਂ ਮੈਂ ਸੱਚਮੁੱਚ ਬਹੁਤ ਖ਼ੁਸ਼ ਹਾਂ।’’

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …