
ਡੀਸੀ ਮੁਹਾਲੀ ਨੇ ਮਜਾਤੜੀ ਸਕੂਲ ਨੂੰ ਦਿੱਤਾ ਸਵੱਛ ਵਿਦਿਆਲਿਆ ਪੁਰਸਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਇੱਥੋਂ ਦੇ ਨਜ਼ਦੀਕੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਨੂੰ ਸਵੱਛ ਵਿਦਿਆਲਿਆ ਪੁਰਸਕਾਰ 2016 ਨਾਲ ਸਨਮਾਨਿਤ ਕੀਤਾ ਗਿਆਂ ਹੈ। ਇਹ ਪੁਰਸਕਾਰ ਡਿਪਟੀ ਕਮਿਸਨਰ ਐਸ.ਏ.ਐਸ.ਨਗਰ (ਮੋਹਾਲੀ) ਵੱਲੋ ਸਕੂਲ ਦੀ ਪ੍ਰਿੰਸੀਪਲ ਕਸਮੀਰ ਕੌਰ ਨੂੰ ਦਿੱਤਾ ਗਿਆਂ ਅਤੇ ਡਿਪਟੀ ਕਮਿਸਨਰ ਵੱਲੋਂ ਸਕੂਲ ਦੇ ਕਾਰਜਾਂ ਦੀ ਸਲਾਘਾ ਵੀ ਕੀਤੀ ਗਈ। ਇਸ ਸਬੰਧ ਵਿੱਚ ਸਮਾਜਸੇਵੀ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ) ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਸਾਬਕਾ ਚੇਅਰਮੈਨ ਜਥੇਦਾਰ ਤਾਰਾ ਸਿੰਘ, ਧਾਰਮਿਕ ਵਿੰਗ ਦੇ ਇੰਚਾਰਜ ਨਾਇਬ ਸਿੰਘ ਦਾਊਮਾਜਰਾ, ਪੰਜਾਬ ਸਕੱਤਰੇਤ ਇੰਪਲਾਈਜ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਮੀਤ ਚੇਅਰਮੈਨ ਸਤਵਿੰਦਰ ਸਿੰਘ ਟੌਹੜਾ ਤੇ ਭਗਵੰਤ ਸਿੰਘ ਬਦੇਸਾ, ਮੁੱਖ ਸਲਾਹਕਾਰ ਨੇਤਰ ਸਿੰਘ ਸਾਂਤਪੁਰ, ਹਰਜਿੰਦਰ ਲਾਲ ਸਮਾਜ ਸੇਵੀ ਰਾਮ ਸਿੰਘ ਪ੍ਰਿੰਸ ਨੇ ਕਿਹਾ ਕਿ ਪ੍ਰਿੰਸੀਪਲ ਕਸਮੀਰ ਕੌਰ ਸਕੂਲ ਦੇ ਵਿਕਾਸ ਅਤੇ ਤਰੱਕੀ ਲਈ ਹਮੇਸਾ ਹੀ ਤਤਪੱਰ ਰਹਿੰਦੇ ਹਨ।
ਉਨ੍ਹਾਂ ਨੇ ਇਸ ਸਕੂਲ ਵਿੱਚ ਤਾਇਨਾਤੀ ਉਪਰੰਤ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਹੈ। ਉਨ੍ਹਾਂ ਵੱਲੋਂ ਸਕੂਲ ਦੇ ਲੋੜਵੰਦ ਬੱਚਿਆਂ ਦਾ ਵੀ ਵਿਸੇਸ ਤੋਰ ਤੇ ਧਿਆਨ ਰੱਖਿਆ ਜਾਦਾ ਹੈ ਅਤੇ ਬੱਚਿਆਂ ਦੀ ਪੜਾਈ ਲਿਖਾਈ ਵਿੱਚ ਕੰਮ ਆਉਣ ਵਾਲੀ ਸਟੇਸ਼ਨਰੀ, ਵਰਦੀਆਂ, ਬੱਟ ਜੁਆਬਾ ਅਤੇ ਜਰਸੀਆਂ ਆਦਿ ਵੱਲੋ ਵੱਖ-ਵੱਖ ਸਮਾਜਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਮੁਹੱਇਆ ਕਰਵਾਇਆਂ ਜਾਦੀਆਂ ਹਨ। ਉਨ੍ਹਾਂ ਵੱਲੋਂ ਬੱਚਿਆਂ ਨੂੰ ਨਸ਼ੀਹਤ ਦਿੱਤੀ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਵੀ ਪੜ ਲਿਖ ਕੇ ਬੱਚੇ ਦੇਸ਼ ਵਿਦੇਸ਼ਾਂ ਵਿੱਚ ਹਰ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਆਗੂਆਂ ਨੇ ਪ੍ਰਿੰਸੀਪਲ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ।