nabaz-e-punjab.com

ਡੀਸੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ

ਆਮ ਲੋਕਾਂ ਨੂੰ ਅੱਖਾਂ ਤੇ ਅੰਗ ਦਾਨ ਕਰਨ ਲਈ ਆਉਣ ਦੀ ਲੋੜ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਜੇਪੀ ਆਈ ਹਸਪਤਾਲ ਅਤੇ ਰੋਟਰੀ ਕਲੱਬ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਵਿਚੋੱ ਅੰਨੇਪਣ ਨੂੰ ਖਤਮ ਕਰਨ ਲਈ ਅਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਸਿਹਤ ਵਿਭਾਗ ਦੀ ਅੱਖਾਂ ਦਾਨ ਕਰਨ ਲਈ ਜਾਗਰੂਕਤਾ ਫੈਲਾਉਣ ਵਾਲੀ ਵਿਸ਼ੇਸ਼ ਵੈਨ ਨੂੰ ਰਵਾਨਾ ਕੀਤਾ ਅਤੇ ਡੀ ਸੀ ਸ੍ਰੀਮਤੀ ਸਪਰਾ ਨੇ ਆਪਣੀਆਂ ਅੱਖਾਂ ਅਤੇ ਅੰਗ ਦਾਨ ਕਰਨ ਵਾਲੇ ਫਾਰਮ ਵੀ ਭਰੇ। ਇਸ ਤੋਂ ਇਲਾਵਾ 178 ਹੋਰ ਵਿਅਕਤੀਆਂ ਨੇ ਅੱਖਾਂ ਦਾਨ ਕਰਨ ਵਾਲੇ ਫਾਰਮ ਭਰੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਅੱਖਾਂ ਜਰੁਰ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਦੀ ਜਿੰਦਗੀ ਵਿਚ ਛਾਇਆ ਹਨੇਰਾ ਦੂਰ ਹੋ ਸਕੇ। ਉਹਨਾਂ ਕਿਹਾ ਕਿ ਆਮ ਲੋਕਾਂ ਨੁੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰ੍ਰੇਰਿਤ ਕਰਨ ਦੀ ਬ ਹੁਤ ਲੋੜ ਹੈ ਤਾਂ ਕਿ ਪੰਜਾਬ ਵਿਚੋੱ ਅੰਨੇਪਣ ਨੂੰ ਪੂਰੀ ਤਰਾਂ ਖਤਮ ਕੀਤਾ ਜਾ ਸਕੇ। ਇਸ ਮੌਕੇ ਡਾ ਮਨਜੀਤ ਸਿੰਘ ਪ੍ਰੋਗਰਾਮ ਮੈਨੇਜਰ ਆਈ ਡੋਨੇਸ਼ਨ ਜਿਲਾ ਮੁਹਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੋਰਨੀਆਂ ਲਈ ਲੋਕਾਂ ਨੂੰ ਬਹੁਤ ਉਡੀਕ ਕਰਨੀ ਪੈਂਦੀ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਰਨੀਆਂ ਦਾਨ ਕਰਨ ਵਿਚ ਅੱਗੇ ਆਉਣ। ਇਸ ਮੌਕੇ ਜੇ ਪੀ ਆਈ ਹਸਪਤਾਲ ਦੇ ਡਾਇਰੈਕਟਰ ਡਾ ਜੇ ਪੀ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…