nabaz-e-punjab.com

ਮਿਸ਼ਨ ਤੰਦਰੁਸਤ ਪੰਜਾਬ: ਡੀਸੀ ਸ੍ਰੀਮਤੀ ਸਪਰਾ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੰਡਰ 14 ਸਾਲ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਤੇ ਸਮਾਪਤੀ ਸਮਾਗਮ ਮੌਕੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਸਕੀਮਾਂ ਦਾ ਲਾਭ ਖਿਡਾਰੀਆਂ ਨੂੰ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸਹਾਇਕ ਖੇਡ ਅਫ਼ਸਰ ਸੁਰਜੀਤ ਸਿੰਘ, ਜਸਮਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਅਤੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਹਾਜ਼ਰ ਸਨ।
ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਲੀਬਾਲ (ਲੜਕੀਆਂ) ਵਿੱਚ ਪਹਿਲਾ ਸਥਾਨ ਪੁਲਿਸ ਪਬਲਿਕ ਸਕੂਲ, ਦੂਜਾ ਸਥਾਨ ਮਨੌਲੀ ਕੋੋਚਿੰਗ ਸੈਂਟ ਅਤੇ ਤੀਜਾ ਸਥਾਨ ਸੇਂਟ ਜੇਵੀਅਰ ਸਕੂਲ ਮੁਹਾਲੀ ਨੇ ਪ੍ਰਾਪਤ ਕੀਤਾ। ਵਾਲੀਬਾਲ (ਲੜਕੇ) ਵਿੱਚ ਪਹਿਲਾ ਸਥਾਨ ਪੀਆਈਐਸ ਮੁਹਾਲੀ ਏ, ਦੂਜਾ ਸਥਾਨ ਪੀਆਈਐਸ ਮੁਹਾਲੀ ਬੀ ਅਤੇ ਤੀਜਾ ਸਥਾਨ ਪੁਲੀਸ ਪਬਲਿਕ ਸਕੂਲ ਮੁਹਾਲੀ ਨੇ ਪ੍ਰਾਪਤ ਕੀਤਾ। ਫੁੱਟਬਾਲ ਲੜਕੇ ਵਿੱੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਕੁਰਾਲੀ, ਦੂਜਾ ਸਥਾਨ ਪੀ ਮੁਹਾਲੀ ਅਤੇ ਤੀਜਾ ਸਥਾਨ ਕੋਚਿੰਗ ਸੈਂਟਰ ਖਰੜ ਨੇ ਪ੍ਰਾਪਤ ਕੀਤਾ।
ਬਾਸਕਿਟਬਾਲ ਲੜਕੇ ਵਿੱਚ ਪਹਿਲਾ ਸਥਾਨ ਸੇਂਟ ਸੋਲਜਰ ਸਕੂਲ ਮੁਹਾਲੀ, ਦੂਜਾ ਸਥਾਨ ਸਰਕਾਰੀ ਸਕੂਲ ਫੇਜ਼-3ਬੀ1 ਮੁਹਾਲੀ ਅਤੇ ਤੀਜਾ ਸਥਾਨ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਪ੍ਰਾਪਤ ਕੀਤਾ। ਬਾਸਕਿਟਬਾਲ ਲੜਕੀਆਂ ਵਿੱਚ ਪਹਿਲਾ ਸਥਾਨ ਮਾਨਵ ਮੰਗਲ ਸਕੂਲ ਮੁਹਾਲੀ, ਦੂਜਾ ਸਥਾਨ ਲਰਨਿੰਗ ਪਾਥ ਸਕੂਲ ਮੁਹਾਲੀ ਅਤੇ ਤੀਜਾ ਸਥਾਨ ਪੀਆਈਐਸ ਮੁਹਾਲੀ ਨੇ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…