Nabaz-e-punjab.com

ਡੀਸੀ ਵੱਲੋਂ ਨਵੀਂ ਏਸੀ ਮੰਡੀ ਨੂੰ ਤੁਰੰਤ ਪ੍ਰਭਾਵ ਨਾਲ ਵਰਤੋਂ ਵਿੱਚ ਲਿਆਉਣ ਦੇ ਹੁਕਮ

ਪੁਰਾਣਾ ਮੁਹਾਲੀ ਪਿੰਡ ਫੇਜ਼-1 ਦੀ ਮੰਡੀ ਵਿੱਚ ਭੀੜ ਨੂੰ ਘੱਟ ਕਰਨ ਲਈ ਚੁੱਕਿਆ ਕਦਮ

ਪੱਤਰ ਪ੍ਰੇਰਕ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 3 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਹਿੱਤਾਂ ਨੂੰ ਦੇਖਦਿਆਂ ਇੱਥੋਂ ਦੇ ਫੇਜ਼-11 ਸਥਿਤ ਨਵੀਂ ਏਸੀ ਮੰਡੀ ਨੂੰ ਤੁਰੰਤ ਪ੍ਰਭਾਵ ਨਾਲ ਵਰਤੋਂ ਵਿੱਚ ਲਿਆਉਣ ਸਬੰਧੀ ਫੈਸਲਾ ਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਕਦਮ ਪੁਰਾਣਾ ਮੁਹਾਲੀ ਪਿੰਡ ਫੇਜ਼-1 ਦੀ ਸਬਜ਼ੀ ਮੰਡੀ ਵਿੱਚ ਜ਼ਿਆਦਾ ਭੀੜ ਹੋਣ ਦੀ ਸੂਰਤ ਵਿੱਚ ਚੁੱਕਿਆ ਗਿਆ ਹੈ ਜੋ ਇਕ ਥੋਕ ਬਾਜ਼ਾਰ, ਜਿੱਥੋਂ ਪੂਰੇ ਸ਼ਹਿਰ ਨੂੰ ਫਲ ਅਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਥੇ ਸਮਾਜਿਕ ਦੂਰੀ ਬਣਾਈ ਰੱਖਣਾ ਸੰਭਵ ਨਹੀਂ ਹੈ। ਇਸ ਲਈ ਸਥਿਤੀ ਦੇ ਖਤਰੇ ਨੂੰ ਦੇਖਦਿਆਂ ਮੌਜੂਦਾ ਮੰਡੀ ਦੇ ਕੰਮ ਨੂੰ ਘੱਟ ਕਰਕੇ ਭੀੜ ਨੂੰ ਘਟਾਉਣ ਲਈ ਅਤੇ ਜਨਤਕ ਹਿੱਤਾਂ ਲਈ ਸਮਾਜਿਕ ਦੂਰੀਆਂ ਬਣਾਈ ਰੱਖਣ ਲਈ ਕੁਝ ਜਾਂ ਸਾਰੇ ਹੀ ਲਾਇਸੈਂਸੀਆਂ ਨੂੰ ਫੇਜ਼-11 ਦੀ ਨਵੀਂ ਏਸੀ ਮੰਡੀ ਵਿੱਚ ਤੁਰੰਤ ਤਬਦੀਲ ਕਰਨ ਸਬੰਧੀ ਹਦਾਇਤ ਕੀਤੀ ਗਈ। ਜ਼ਿਕਰਯੋਗ ਹੈ ਕਿ ਫੇਜ਼-11 ਵਿੱਚ ਨਵੀਂ ਮੰਡੀ ਅਧੀਨ ਲਗਭਗ 15 ਏਕੜ ਦਾ ਵਿਸ਼ਾਲ ਰਕਬਾ ਹੈ ਅਤੇ ਇਸ ਵਿਚ 95 ਦੁਕਾਨਾਂ ਹਨ ਜਿਨ੍ਹਾਂ ਨੂੰ ਕੰਮਕਾਜ ਵਿੱਚ ਤਬਦੀਲ ਕਰਨ ਲਈ ਵਰਤਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…