nabaz-e-punjab.com

ਡੀਸੀ ਵੱਲੋਂ ‘ਸਟਾਰਟਪ ਇੰਡੀਆ ਪੰਜਾਬ ਯਾਤਰਾ’ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ

ਇਸ ਮੁਹਿੰਮ ਦਾ ਉਦੇਸ਼ ਹੈ, ਸਟਾਰਟਅਪ ਈਕੋ ਸਿਸਟਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਨਵਰੀ 16 ਤੋਂ 31 ਤੱਕ ‘ਸਟਾਰਟਪ ਇੰਡੀਆ ਪੰਜਾਬ ਯਾਤਰਾ’ ਦਾ ਆਯੋਜਨ ਕੀਤਾ ਗਿਆ ਹੈ। ਇਸ ਯਾਤਰਾ ਦਾ ਉਦੇਸ਼ ਨਵੇਂ ਸ਼ੁਰੂਆਤੀ ਉਦਯੋਗਿਕ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ, ਸਟਾਰਟਅਪ ਇੰਡੀਆ-ਸਟਾਰਟਅਪ ਪੰਜਾਬ ਨੂੰ ਪ੍ਰਫੁੱਲਤ ਕਰਨ ਵਾਲੇ ਸਰਕਾਰ ਦੇ ਉੱਦਮਾਂ, ਵਿਚਾਰਧਾਰਾ ਲਈ ਵਰਕਸ਼ਾਪ ਅਤੇ ਉਦਮਿਤਾ ਲਈ ਨਵੇਂ ਵਿਚਾਰ ਪੇਸ਼ ਕਰਨ ਵਾਲੇ ਸੈਸ਼ਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਯਾਤਰਾ ਦੇ ਤਹਿਤ ਵੈਨ ਸਟਾਪ ਅਤੇ ਬੂਟ ਕੈਂਪ ਬਣਾਏ ਗਏ ਹਨ।
ਇਹ ਯਾਤਰਾ 29 ਜਨਵਰੀ ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ ਵਿਚ ਆ ਰਹੀ ਹੈ। ਇਸ ਯਾਤਰਾ ਲਈ ਜਨਵਰੀ 29 ਨੂੰ ਸ਼ਹੀਦ ਉਧਮ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਲਾਂਡਰਾਂ ਵਿਚ ਵੈਨ ਸਟਾਪ ਬਣਾਏ ਗਏ ਹਨ ਅਤੇ 31 ਜਨਵਰੀ ਨੂੰ ਗਿਆਨ ਜਿਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬੂਟ ਕੈਂਪ ਸਥਾਪਿਤ ਕੀਤਾ ਗਿਆ ਹੈ। ਇਸ ਬੂਟ ਕੈਂਪ ਵਿਚ ਨਵੇਂ ਉੱਭਰਦੇ ਹੋਏ ਉੱਦਮੀਆਂ ਨੂੰ ਸਟਾਰਟਅਪ ਇੰਡੀਆ, ਸਟਾਰਟਅਪ ਪੰਜਾਬ ਅਤੇ ਉਤਮਿਤਾ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਸਟਾਰਟਅਪ ਇੰਡੀਆ ਯੋਜਨਾ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਕੈਂਪ ਵਿਚ ਸਟਾਰਟਅਪ ਸਬੰਧੀ ਉਦਮੀਆਂ ਦੇ ਚੰਗੇ ਵਿਚਾਰ ਸ਼ਾਰਟ ਲਿਸਟ ਕੀਤੇ ਜਾਣਗੇ ਅਤੇ ਇਨ੍ਹਾਂ ਚੁਣੇ ਹੋਏ ਵਧੀਆ ਵਿਚਾਰਾਂ ਵਾਲੇ ਉਦਮੀਆਂ ਨੂੰ ਗਰੈਂਡ ਫਿਨਾਲੇ ਦੌਰਾਨ ਇਨਕੂਬੇਸ਼ਨ ਪੇਸ਼ਕਸ਼ਾਂ ਅਤੇ ਸਰੋਤ ਭਾਈਵਾਲਾ ਦੀਆਂ ਪਹਿਲਕਦਮੀਆਂ ਲਈ ਸੱਦਾ ਦਿੱਤਾ ਜਾਵੇਗਾ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਯਾਤਰਾ ਦਾ ਉਦੇਸ਼ ਸਟਾਰਟਅਪ ਈਕੋ ਸਿਸਟਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਚਾਹਵਾਨ ਉਦਮੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਪਾਲਸੀ 2017 ਅਧੀਨ ਵੱਖ-ਵੱਖ ਤਰ੍ਹਾਂ ਦੇ ਇਨਸੈਨਟਿਵ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਚਾਹਵਾਨ ਉਦਮੀਆਂ ਨੂੰ ਸਟਾਰਟਅਪ ਇੰਡੀਆ, ਸਟਾਰਟਅਪ ਪੰਜਾਬ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟਾਰਟਅਪ ਉਦਯੋਗ ਸਥਾਪਿਤ ਕਰਨ ਲਈ ਪ੍ਰੇਰਿਤ ਵੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ, ਰਾਜ ਵਿਚ ਉਦਯੋਗ ਲਗਾਉਣ ਦੇ ਚਾਹਵਾਨ ਉਦਮੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਵੱਲੋਂ ਚਾਹਵਾਨ ਵਿਅਕਤੀਆਂ ਨੂੰ ਇਸ ਯਾਤਰਾ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵੈੱਬਸਾਈਟ http://www.startupindia.gov.in ’ਤੇ ਲਾਗਇਨ ਜਾਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਐਸ.ਏ.ਐਸ.ਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …