Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਦੋ ਸਕੇ ਬਜ਼ੁਰਗ ਭਰਾਵਾਂ ਦੀ ਮੌਤ, ਘਰ ’ਚੋਂ ਮਿਲੀਆਂ ਲਾਸ਼ਾਂ ਘਰੇਲੂ ਨੌਕਰਾਣੀ ਨੇ ਦਿੱਤੀ ਮੁਹਾਲੀ ਪੁਲੀਸ ਨੂੰ ਸੂਚਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ ਇੱਥੋਂ ਦੇ ਫੇਜ਼-11 ਵਿੱਚ ਐਤਵਾਰ ਨੂੰ ਸਵੇਰੇ ਦੋ ਸਕੇ ਬਜ਼ੁਰਗ ਭਰਾਵਾਂ ਦੀਆਂ ਭੇਤਭਰੀ ਹਾਲਤ ਵਿੱਚ ਲਾਸ਼ਾਂ ਮਿਲਣ ਕਾਰਨ ਪੂਰੇ ਸ਼ਹਿਰ ਵਿੱਚ ਸ਼ਨਸ਼ਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਦਵਿੰਦਰ ਕੁਮਾਰ ਸੇਠ (78) ਅਤੇ ਸੁਸ਼ੀਲ ਕੁਮਾਰ ਸੇਠ (75) ਵਜੋਂ ਹੋਈ ਹੈ। ਦਵਿੰਦਰ ਸੇਠ ਡੀਸੀਐਮ ਰੂਪਨਗਰ ਤੋਂ ਸੇਵਾਮੁਕਤ ਸਨ। ਉਸ ਦੀ ਪਤਨੀ ਸ੍ਰੀਮਤੀ ਸੇਠਾ ਦੀ ਕਰੀਬ ਦੋ ਦਹਾਕੇ ਪਹਿਲਾਂ ਮੌਤ ਹੋ ਗਈ ਸੀ। ਉਹ ਕੈਂਸਰ ਤੋਂ ਪੀੜਤ ਸਨ। ਇਸ ਮਗਰੋਂ ਉਹ ਦੋਵੇਂ ਭਰਾ ਫੇਜ਼-11 ਸਥਿਤ ਐਚਆਈਜੀ ਫਲੈਟ ਨੰਬਰ 647 ਵਿੱਚ ਇਕੱਠੇ ਹੀ ਰਹਿੰਦੇ ਸਨ। ਉਨ੍ਹਾਂ ਨੇ ਆਪਣੀ ਦੇਖਭਾਲ ਅਤੇ ਖਾਣਾ ਬਣਾਉਣ ਲਈ ਨੌਕਰਾਣੀ ਪ੍ਰਕਾਸ਼ ਵਤੀ ਨੂੰ ਰੱਖਿਆ ਹੋਇਆ ਸੀ। ਜਾਣਕਾਰੀ ਅਨੁਸਾਰ ਸੁਸ਼ੀਲ ਸੇਠ ਅਣਵਿਆਹਿਆ ਸੀ। ਜਦੋਂ ਕਿ ਉਨ੍ਹਾਂ ਦਾ ਤੀਜਾ ਭਰਾ ਦਿੱਲੀ ਵਿੱਚ ਰਹਿੰਦਾ ਸੀ। ਉਸ ਦੀ ਮੌਤ ਹੋ ਚੁੱਕੀ ਹੈ। ਪੁਲੀਸ ਇਹ ਦਾਅਵਾ ਕਰ ਰਹੀ ਹੈ ਕਿ ਬਜ਼ੁਰਗ ਭਰਾਵਾਂ ਦੀ ਮੌਤ ਕੁਦਰਤੀ ਹੈ। ਦੱਸਿਆ ਗਿਆ ਕਿ ਦੋਵਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਂਜ ਦਵਿੰਦਰ ਸੇਠ ਦੇ ਸਿਰ ’ਤੇ ਸੱਟ ਦਾ ਵੀ ਨਿਸ਼ਾਨ ਸੀ। ਇਸ ਬਾਰੇ ਪੁਲੀਸ ਦਾ ਮੰਨਣਾ ਹੈ ਕਿ ਉਹ ਦਿਲ ਦਾ ਦੌਰਾ ਪੈਣ ਤੋਂ ਬਾਅਦ ਘਰ ਵਿੱਚ ਜ਼ਮੀਨ ’ਤੇ ਡਿੱਗ ਗਿਆ ਸੀ। ਉਸ ਦਾ ਛੋਟਾ ਭਰਾ ਸੁਸ਼ੀਲ ਸੇਠ ਮਾਨਸਿਕ ਰੋਗੀ ਦੱਸਿਆ ਗਿਆ ਹੈ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਘਰੇਲੂ ਨੌਕਰਾਣੀ ਪ੍ਰਕਾਸ਼ਵਤੀ ਅੱਜ ਰੋਜ਼ਾਨਾ ਵਾਂਗ ਰੋਟੀ ਬਣਾਉਣ ਲਈ ਬਜ਼ੁਰਗਾਂ ਦੇ ਘਰ ਪੁੱਜੀ ਤਾਂ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ। ਉਸ ਲੇ ਕਾਫੀ ਆਵਾਜ਼ਾਂ ਵੀ ਦਿੱਤੀਆਂ ਪ੍ਰੰਤੂ ਨਾ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਨਾ ਹੀ ਅੰਦਰੋਂ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਮਗਰੋਂ ਨੌਕਰਾਣੀ ਨੇ ਗੁਆਂਢੀਆਂ ਨੂੰ ਦੱਸਿਆ ਕਿ ਸੇਠ ਹੁਰਾਂ ਦਾ ਦਰਵਾਜਾ ਅੰਦਰੋਂ ਬੰਦ ਹੈ ਅਤੇ ਕੋਈ ਕੁੰਡੀ ਵੀ ਨਹੀਂ ਖੋਲ੍ਹ ਰਿਹਾ ਹੈ ਅਤੇ ਨਾ ਹੀ ਕੋਈ ਕੁੱਝ ਬੋਲ ਰਿਹਾ ਹੈ। ਨੌਕਰਾਣੀ ਨੇ 100 ਨੰਬਰ ’ਤੇ ਫੋਨ ਕਰਕੇ ਪੁਲੀਸ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਫੇਜ਼ 11 ਥਾਣੇ ਦੇ ਐਸਐਚਓ ਅਮਰਪ੍ਰੀਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਵੀ ਮੌਕੇ ਪਹੁੰਚ ਗਏ। ਪੁਲੀਸ ਅਤੇ ਲੋਕਾਂ ਨੇ ਦੇਖਿਆ ਕਿ ਦੋਵੇਂ ਬਜ਼ੁਰਗ ਭਰਾਵਾਂ ਦੀਆਂ ਲਾਸ਼ਾਂ ਕਮਰੇ ਵਿੱਚ ਪਈਆਂ ਸਨ। ਸੇਠ ਪਰਿਵਾਰ ਦੇ ਮਕਾਨ ਦੀ ਪਹਿਲੀ ਮੰਜ਼ਲ ’ਤੇ ਫੋਰਟਿਸ ਹਸਪਤਾਲ ਦਾ ਡਾਕਟਰ ਅਰੋੜਾ ਰਹਿੰਦਾ ਹੈ। ਮੁਹੱਲੇ ਦੇ ਲੋਕਾਂ ਅਤੇ ਪੁਲੀਸ ਨੇ ਜਦੋਂ ਡਾਕਟਰ ਨੂੰ ਮੌਕੇ ’ਤੇ ਬੁਲਾਇਆ ਤਾਂ ਉਸ ਨੇ ਦੱਸਿਆ ਕਿ ਸੁਸ਼ੀਲ ਸੇਠ ਦੀ ਮੌਤ ਰਾਤ ਨੂੰ ਨੀਂਦ ਦੌਰਾਨ ਹੋਈ ਜਾਪਦੀ ਹੈ ਜਦੋਂ ਕਿ ਦਵਿੰਦਰ ਸੇਠ ਦੀ ਮੌਤ ਦਿਲ ਦਾ ਦੌਰਾ ਪੈਣ ਹੋਈ ਜਾਪਦੀ ਹੈ। ਦਵਿੰਦਰ ਨੂੰ ਪਹਿਲਾਂ ਵੀ ਕਈ ਵਾਰ ਦੌਰੇ ਪੈ ਚੁੱਕੇ ਹਨ। ਘਰੇਲੂ ਨੌਕਰਾਣੀ ਅਤੇ ਮੁਹੱਲੇ ਦੇ ਲੋਕਾਂ ਦੇ ਦੱਸਣ ਮੁਤਾਬਕ ਦੋਵਾਂ ਭਰਾਵਾਂ ਵਿੱਚ ਬਹੁਤ ਪਿਆਰ ਸੀ। ਲੋਕਾਂ ਦਾ ਕਹਿਣਾ ਸੀ ਕਿ ਛੋਟੇ ਭਰਾ ਦੀ ਲਾਸ਼ ਦੇਖ ਕੇ ਸ਼ਾਇਦ ਦਵਿੰਦਰ ਸੇਠ ਨੂੰ ਦਿਲ ਦਾ ਦੌਰਾ ਪੈ ਗਿਆ ਹੋਵੇਗਾ ਅਤੇ ਜ਼ਮੀਨ ’ਤੇ ਡਿੱਗਣ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗੀ ਹੋਵੇਗੀ। ਐਸਐਚਓ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਮ੍ਰਿਤਕਾ ਦੇ ਦਿੱਲੀ ਵਿੱਚ ਰਹਿੰਦੇ ਤੀਜੇ ਭਰਾ ਦੇ ਬੇਟੇ ਵਰੁਣ ਸੇਠ ਨੂੰ ਬਜ਼ੁਰਗਾਂ ਦੀ ਮੌਤ ਬਾਰੇ ਇਤਲਾਹ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਅਤੇ ਭਤੀਜੇ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ