ਪਿੰਡ ਮੌਲੀ ਨੇੜੇ ਨਦੀ ਦੇ ਪੁਲ ਹੇਠਾਂ ਝਾੜੀਆਂ ’ਚੋਂ ਐਨਆਰਆਈ ਦੀ ਗਲੀ ਸੜੀ ਲਾਸ਼

ਮ੍ਰਿਤਕ ਦੇ ਦੋਵੇਂ ਹੱਥ ਪਿੱਛੇ ਪਿੱਠ ’ਤੇ ਬੰਨ ਕੇ, ਪੈਰ ਕੱਟ ਕੇ ਸੁੱਟੀ ਗਈ ਸੀ ਨਾਲੇ ਵਿੱਚ ਲਾਸ਼, ਗੁਪਤ ਅੰਗ ਵੀ ਕੱਟਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਮੁਹਾਲੀ ਹਵਾਈ ਅੱਡੇ ਨਾਲ ਲੱਗਦੇ ਪਿੰਡ ਮੌਲੀ ਬੈਦਵਾਨ (ਸੈਕਟਰ-80) ਦੇ ਨਾਲ ਲੱਗਦੇ ਨਾਲੇ ਦੇ ਪੁੱਲ ਹੇਠਾਂ ਅੱਜ ਸਵੇਰੇ ਇੱਕ ਅਣਪਛਾਤੀ ਲਾਸ਼ ਬਰਾਮਦ ਹੋਣ ਨਾਲ ਇਸ ਖੇਤਰ ਵਿੱਚ ਸਨਸਨੀ ਫੈਲ ਗਈ। ਇਹ ਲਾਸ਼ ਕੁਝ ਦਿਨ ਪੁਰਾਣੀ ਹੈ ਅਤੇ ਬਦਬੂ ਮਾਰ ਰਹੀ ਸੀ। ਲਾਸ਼ ਦੇ ਹੱਥ ਪਿੱਛੇ ਬੰਨੇ ਹੋਏ ਸੀ ਅਤੇ ਇਸਦੇ ਪੈਰ ਵੱਢੇ ਹੋਏ ਸਨ। ਲਾਸ਼ ਨਾਲੇ ਵਿੱਚ ਵਗਦੇ ਪਾਣੀ ਦੇ ਨਾਲ ਪਈਆਂ ਝਾੜੀਆਂ ਵਿੱਚੋੱ ਬਰਾਮਦ ਹੋਈ ਜਿਹੜੀ ਉਪਰ ਖਾਦ ਵਾਲੀ ਖਾਲੀ ਬੋਰੀ ਦੀ ਪੱਲੀ ਨਾਲ ਢੱਕੀ ਹੋਈ ਸੀ। ਮ੍ਰਿਤਕ ਦੀ ਪਛਾਣ ਐਨਆਰਆਈ ਸੁਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸੈਕਟਰ 71 ਵਜੋਂ ਹੋਈ ਹੈ। ਉਂਜ ਉਹ ਪਿੱਛੋਂ ਪਿੰਡ ਫਤਹਿਪੁਰ ਜੱਟਾਂ ਦਾ ਵਸਨੀਕ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸੇ ਰਾਹਗੀਰ ਵੱਲੋੱ ਇਸ ਥਾਂ ਤੇ ਲਾਸ਼ ਪਈ ਹੋਣ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਸੋਹਾਣਾ ਪੁਲੀਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ ਬਰਾਮਦ ਕੀਤੀ। ਇਹ ਲਾਸ਼ ਕਿਸੇ 40-45 ਸਾਲ ਦੇ ਉਮਰ ਦੇ ਵਿਅਕਤੀ ਦੀ ਹੈ ਜਿਹੜੀ ਪੁਰਾਣੀ ਹੋਣ ਕਾਰਣ ਪੂਰੀ ਤਰ੍ਹਾਂ ਫੁਲ ਚੁੱਕੀ ਹੈ। ਲਾਸ਼ ਦੀ ਪਹਿਚਾਨ ਨਹੀਂ ਹੋਈ ਹੈ ਪਰੰਤੂ ਜਿਸ ਹਾਲਤ ਵਿੱਚ ਇਹ ਲਾਸ਼ ਬਰਾਮਦ ਹੋਈ ਹੈ ਉਸ ਨਾਲ ਇਹ ਸਾਫ ਜਾਹਿਰ ਹੁੰਦਾ ਹੈ ਕਿ ਇਸ ਵਿਅਕਤੀ ਨੂੰ ਕਤਲ ਕੀਤਾ ਗਿਆ ਹੈ। ਲਾਸ਼ ਦੇ ਇੱਕ ਪੱਟ ਤੇ ਮੋਰਨੀ ਬਣੀ ਹੋਈ ਹੈ, ਜਿਹੜੀ ਆਮ ਤੌਰ ਤੇ ਪੇੱਡੂ ਲੋਕ ਗੁਦਵਾਉੱਦੇ ਹਨ ਅਤੇ ਇਹ ਵਿਅਕਤੀ ਵੀ ਕਿਸੇ ਪਿੰਡ ਦਾ ਵਸਨੀਕ ਹੋ ਸਕਦਾ ਹੈ। ਮ੍ਰਿਤਕ ਵਿਅਕਤੀ ਦੇ ਚਿਹਰੇ ਨਾਲ ਸਿਰ ਦੇ ਵਾਲ ਭਾਵੇੱ ਕਈ ਹੱਦ ਤੱਕ ਉਡੇ ਹੋਏ ਸਨ ਪਰੰਤੂ ਉਸਦੇ ਸਿਰ ਤੋੱ ਵਾਲਾਂ ਦੀ ਇੱਕ ਲੱਟ ਵੀ ਲਮਕ ਰਹੀ ਸੀ ਜਿਸ ਨਾਲ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਸਰਦਾਰ ਵੀ ਹੋ ਸਕਦਾ ਹੈ।
ਪੁਲੀਸ ਵੱਲੋਂ ਮੌਕੇ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਰੱਖਵਾ ਵਿੱਚ ਭੇਜ ਦਿੱਤਾ ਹੈ। ਲਾਸ਼ ਮਿਲਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋੱ ਲਾਸ਼ ਮਿਲਣ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਡੀਐਸਪੀ ਸਿਟੀ-2 ਰਮਨਦੀਪ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਵਿਅਕਤੀ ਦੀ ਸ਼ਿਨਾਖਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਢਲੀ ਪੜਤਾਲ ਅਨੁਸਾਰ ਇਹ ਕਤਲ ਦਾ ਮਾਮਲਾ ਲੱਗਦਾ ਹੈ ਅਤੇ ਪੁਲੀਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਥੇ ਇਹ ਜਿਕਰਯੋਗ ਹੈ ਕਿ ਸ਼ਹਿਰ ਦੇ ਵਿੱਚੋੱ ਲੰਘਣ ਵਾਲਾ ਇਹ ਨਾਲਾ ਪੂਰੀ ਤਰ੍ਹਾਂ ਉਜਾੜ ਹੈ ਅਤੇ ਇਸ ਵਿੱਚ ਕਈ ਕਈ ਫੁੱਟ ਉਚੀਆਂ ਝਾੜੀਆਂ ਹੋਣ ਕਾਰਣ ਗੈਰ-ਸਮਾਜੀ ਅਨਸਰਾਂ ਲਈ ਇੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਬਹੁਤ ਆਸਾਨ ਹੋ ਜਾਂਦਾ ਹੈ। ਪਿੰਡ ਮੌਲੀ ਦੇ ਨੇੜੇ ਪੈਂਦੇ ਇਸ ਪੁੱਲ ਦੇ ਹੇਠਾਂ ਵੀ ਬਹੁਤ ਉੱਚੀਆਂ ਝਾੜੀਆਂ ਹਨ। ਸਾਬਕਾ ਕੌਂਸਲਰਾ ਸੁਖਮਿੰਦਰ ਸਿੰਘ ਬਰਨਾਲਾ ਨੇ ਮੰਗ ਕੀਤੀ ਹੈ ਕਿ ਇਸ ਨਾਲੇ ਵਿੱਚ ਲੱਗੀਆਂ ਝਾੜੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਗੈਰ ਸਮਾਜੀ ਅਨਸਰਾਂ ਝਾੜੀਆਂ ਦੀ ਆੜ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …