ਸਿਸਵਾਂ ਨਦੀ ਵਿੱਚ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਮਾਰਚ:
ਸਥਾਨਕ ਸ਼ਹਿਰ ਦੇ ਅਧਰੇੜਾ ਰੋਡ ਤੇ ਸਿਸਵਾਂ ਨਦੀ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਗਲੀ ਸੜੀ ਹਾਲਤ ਵਿੱਚ ਪੁਲਿਸ ਨੂੰ ਮਿਲੀ ਜਿਸ ਨੂੰ ਪੁਲਿਸ ਨੇ ਮੁਰਦਾ ਘਰ ਖਰੜ ਵਿਖੇ ਪਹਿਚਾਣ ਲਈ ਰੱਖ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਰਾਲੀ ਸਦਰ ਥਾਣੇ ਦੇ ਐਸ.ਐਚ.ਓ ਸਤਨਾਮ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਅਧਰੇੜਾ ਰੋਡ ਤੇ ਸਿਸਵਾਂ ਨਦੀ ਦੇ ਪਾਣੀ ਵਿਚ ਇੱਕ ਲਾਸ਼ ਪਈ ਹੈ ਜਿਸ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਉਸ ਨੂੰ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਲਾਸ਼ ਦੀ ਪਹਿਚਾਣ ਨਹੀਂ ਹੋ ਰਹੀ ਕਿਉਂਕਿ ਲਾਸ਼ ਦੀ ਹਾਲਤ ਕਾਫੀ ਖਰਾਬ ਹੈ ਤੇ ਲਾਸ਼ ਬੁਰੀ ਤਰ੍ਹਾਂ ਗੱਲ ਸੜ ਚੁੱਕੀ ਹੈ ਤੇ ਮ੍ਰਿਤਕ ਦੀ ਉਮਰ ਲਗਭਗ 40 ਸਾਲ ਜਾਪਦੀ ਹੈ। ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 179 ਅਧੀਨ ਮਾਮਲਾ ਦਰਜ ਕਰਦਿਆਂ ਲਾਸ਼ ਨੂੰ 72 ਘੰਟੇ ਲਈ ਸਰਕਾਰੀ ਹਸਪਤਾਲ ਖਰੜ ਸਥਿਤ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਤਾਂ ਜੋ ਇਸ ਦੌਰਾਨ ਮ੍ਰਿਤਕ ਦੀ ਪਹਿਚਾਣ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…