
ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਪੀਟਰ ਰਿਚਰਡਸਨ ਦੀ ਮੌਤ
ਨਬਜ਼-ਏ-ਪੰਜਾਬ ਬਿਊਰੋ, ਲੰਦਨ, 18 ਫਰਵਰੀ:
ਆਪਣੇ ਸ਼ੁਰੂਆਤੀ ਟੈਸਟ ਮੈਚ ਵਿੱਚ ਹੀ 2 ਅਰਧ ਸੈਂਕੜੇ ਬਣਾਉਣ ਵਾਲੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਪੀਟਰ ਰਿਚਰਡਸਨ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਸਾਬਕਾ ਬੱਲੇਬਾਜ਼ ਦੀ ਮੌਤ ਬੀਤੀ ਸ਼ਾਮ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਵਿੱਚ ਹੋ ਗਈ। ਵੈਬਸਾਈਟ ਈ. ਐਸ. ਪੀ. ਐਨ. ਕ੍ਰਿਕਇੰਫੋ ਡਾਟ ਕਾਮ ਦੀ ਰਿਪੋਰਟ ਮੁਤਾਬਕ ਕੇਂਟ ਕਾਊਂਟੀ ਕ੍ਰਿਕਟ ਕਲੱਬ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਚਡਰਸਨ ਨੇ 34 ਅੰਤਰਾਸ਼ਟਰੀ ਟੈਸਟ ਮੈਚਾਂ ਵਿੱਚ 2000 ਦੌੜਾਂ ਬਣਾਈਆ ਸਨ। ਉਨ੍ਹਾਂ ਨੇ ਇੰਗਲੈਂਡ ਦੇ ਲਈ ਆਪਣੇ ਕੈਰੀਆਰ ਦੌਰਾਨ 34 ਟੈਸਟ ਮੈਚ ਖੇਡੇ ਸਨ। ਰਿਚਡਰਸਨ ਆਪਣੇ ਕਰਿਅਰ ਦੌਰਾਨ ਕੇਂਟ ਕਲੱਬ ਵਲੋਂ ਵੀ ਖੇਡੇ ਸੀ।
ਰਿਚਡਰਸਨ ਨੇ 1956 ਵਿੱਚ ਇੰਗਲੈਂਡ ਕ੍ਰਿਕੇਟ ਟੀਮ ਵਿੱਚ ਕਦਮ ਰੱਖਿਆ ਸੀ, ਉਨ੍ਹਾਂ ਨੇ ਇਸ ਦੌਰਾਨ ਖੇਡੇ ਗਏ 34 ਟੈਸਟ ਮੈਚਾਂ ਵਿੱਚ 5 ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਆਪਣਾ ਪਹਿਲਾਂ ਸੈਂਕੜਾ ਚੌਥੇ ਟੈਸਟ ਮੈਚ ਵਿੱਚ ਲਗਾਇਆ ਸੀ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਨੂੰ 1957 ਵਿੱਚ ਵਿਸਡੇਨ ਦੇ ਸਭ ਤੋਂ ਵਧੀਆ ਕ੍ਰਿਕਟ ਖਿਡਾਰੀ ਦੇ ਸਨਮਾਨ ਨਾਲ ਨਵਾਜ਼ਿਆ ਗਿਆ ਸੀ। 1959 ਵਿੱਚ ਉਹ ਕੇਂਟ ਕਾਊਂਟੀ ਕਲੱਬ ਵਿੱਚ ਸ਼ਾਮਲ ਹੋਏ ਸਨ, ਕੇਂਟ ਕਲੱਬ ਨੇ ਆਪਣੀ ਵੈਬਸਾਈਟ ਤੇ ਜਾਰੀ ਇਕ ਸੰਦੇਸ਼ ਵਿੱਚ ਲਿਖਿਆ, ‘ਕੇਂਟ ਅਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰਿਚਡਰਸਨ ਦੀ ਮੌਤ ਹੋ ਗਈ ਹੈ’।