Share on Facebook Share on Twitter Share on Google+ Share on Pinterest Share on Linkedin ਪਿੰਡ ਦੂਸਰਨਾ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਅਕਤੂਬਰ: ਇੱਥੋਂ ਦੇ ਨੇੜਲੇ ਪਿੰਡ ਦੂਸਰਨਾ ਵਿਖੇ ਖੇਤਾਂ ਵਿੱਚ ਗਏ 26 ਸਾਲਾਂ ਨੋਜਵਾਨ ਦੀ ਖੇਤਾਂ ਵਿੱਚ ਡਿਗਿਆਂ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਣ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਉਮਰ ਲਗਭਗ 26 ਸਾਲ ਹਰ ਰੋਜ ਦੀ ਤਰਾਂ ਸਵੇਰੇ ਲਗਭਗ 9 ਵਜੇ ਆਪਣੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ ਤੇ ਕੂਝ ਸਮੇਂ ਬਾਅਦ ਹੀ ਉਸਦੇ ਘਰ ਖੇਤਾਂ ਵਿੱਚ ਉਸਦੇ ਕਰੰਟ ਲੱਗਣ ਦੀ ਖ਼ਬਰ ਪਹੁਚ ਗਈ । ਕਰੰਟ ਲੱਗਣ ਦਾ ਪਤਾ ਲਗਦੀਆਂ ਹੀ ਜਸਵਿੰਦਰ ਸਿੰਘ ਦੇ ਘਰ ਵਾਲੇ ਗੁਆਂਢੀਆਂ ਦੇ ਸਹਿਯੋਗ ਨਾਲ ਉਸਨੂੰ ਕੁਰਾਲੀ ਦੇ ਸਰਕਾਰੀ ਹਸਪਤਾਲ ਵਿੱਚ ਲੈ ਆਏ। ਹਸਪਤਾਲ ਦੇ ਡਾਕਟਰ ਵੱਲੋਂ ਜਾਂਚ ਕਰਨ ਉਪਰੰਤ ਜਸਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ’ਤੇ ਪੁਲੀਸ ਨੂੰ ਮੌਕੇ ਤੇ ਇਤਲਾਹ ਕਰ ਦਿੱਤੀ । ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈਕੇ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ। ਅੱਜ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਜਸਵਿੰਦਰ ਸਿੰਘ ਦਾ ਦੂਸਰਨੇ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਧਰ, ਇਸ ਸਬੰਧੀ ਫੋਨ ’ਤੇ ਗੱਲ ਕਰਦਿਆਂ ਬਿਜਲੀ ਬੋਰਡ ਮਾਜਰਾ ਗਰਿੱਡ ਦੇ ਐਸ.ਡੀ.ਓ ਨੇ ਕਿਹਾ ਕਿ ਪਿੰਡ ਦੂਸਰਨਾ ਦੇ ਨੌਜਵਾਨ ਨੂੰ ਬਿਜਲੀ ਦਾ ਕਰੰਟ ਲੱਗਣ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਸਾਡੇ ਵੱਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜੋ ਵੀ ਉਚਿੱਤ ਮੁਆਵਜ਼ਾ ਹੋਵੇਗਾ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ