ਜਥੇਦਾਰ ਮਨਜੀਤ ਸਿੰਘ ਮੁੰਧੋਸੰਗਤੀਆਂ ਨੂੰ ਸਦਮਾ: ਮਾਤਾ ਗੁਰਨਾਮ ਕੌਰ ਦਾ ਦੇਹਾਂਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਮਨਜੀਤ ਸਿੰਘ ਮੁੰਧੋ ਦੇ ਸਤਿਕਾਰਯੋਗ ਮਾਤਾ ਅਤੇ ਸਰਪੰਚ ਹਰਜਿੰਦਰ ਸਿੰਘ ਮੁੰਧੋ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ ਦੇ ਸਤਿਕਾਰਯੋਗ ਦਾਦੀ ਮਾਤਾ ਗੁਰਨਾਮ ਕੌਰ (98) ਅੱਜ ਤੜਕਸਾਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਮੁੰਧਂੋ ਨੇ ਦੱਸਿਆ ਕਿ ਮਾਤਾ ਗੁਰਨਾਮ ਕੌਰ ਕੁਝ ਦਿਨਾਂ ਦੀ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦਾ ਸ਼ਾਮ ਸਮੇਂ ਪਿੰਡ ਮੁੰਧੋ ਸੰਗਤੀਆਂ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰੜ, ਰਣਵੀਰ ਸਿੰਘ ਬੀਵੀਪੁਰ, ਦਵਿੰਦਰ ਸਿੰਘ ਬਾਜਵਾ, ਐਸ.ਜੀ.ਪੀ.ਸੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ, ਡਾਇਰੈਕਟਰ ਬਲਵਿੰਦਰ ਸਿੰਘ ਕਾਕਾ ਝਿੰਗੜਾਂ, ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਡਾਇਰੈਕਟਰ ਹਰਨੇਕ ਸਿੰਘ ਨੇਕੀ, ਸਰਬਜੀਤ ਸਿੰਘ ਕਾਦੀਮਾਜਰਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ ਮਾਜਰੀ, ਡਾਇਰੈਕਟਰ ਗੁਰਮੀਤ ਸਿੰਘ ਸਾਂਟੂ, ਹਰਦੀਪ ਸਿੰਘ ਖ਼ਿਜਰਾਬਾਦ, ਸਾਬੀ ਚੀਮਾ, ਚੈਨ ਸਿੰਘ ਚੀਮਾ, ਢਾਡੀ ਮਲਕੀਤ ਸਿੰਘ ਪਪਰਾਲੀ, ਪਾਲਇੰਦਰ ਸਿੰਘ ਬਾਠ, ਹਰਜੀਤ ਸਿੰਘ ਟੱਪਰੀਆਂ ਸਰਕਲ ਪ੍ਰਧਾਨ ਕੁਰਾਲੀ, ਕੌਂਸਲਰ ਦਵਿੰਦਰ ਠਾਕੁਰ, ਕੌਂਸਲਰ ਰਾਜਦੀਪ ਸਿੰਘ ਹੈਪੀ, ਗੁਰਮੇਲ ਸਿੰਘ ਪਾਬਲਾ, ਰਣਧੀਰ ਸਿੰਘ ਧੀਰਾ, ਹਰਿੰਦਰ ਸਿੰਘ ਘੜੂੰਆਂ, ਗੁਰਚਰਨ ਸਿੰਘ ਰਾਣਾ, ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਐਸ.ਸੀ ਵਿੰਗ, ਸੰਤ ਸਿੰਘ ਮੁੰਧੋਂ, ਪੰਚ ਬਲਜੀਤ ਸਿੰਘ, ਸੁਰਮੁਖ ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਮੁੰਧੋਂ ਸਮੇਤ ਇਲਾਕੇ ਦੀਆਂ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮੁੰਧੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…