ਮੈਡਾਗਾਸਕਰ ਵਿੱਚ ਭਾਰੀ ਤੂਫਾਨ ਨਾਲ 78 ਵਿਅਕਤੀਆਂ ਦੀ ਮੌਤ, ਢਾਈ ਲੱਖ ਲੋਕ ਹੋਏ ਬੇਘਰ

ਨਬਜ਼-ਏ-ਪੰਜਾਬ ਬਿਊਰੋ, ਐਟੋਨੇਨਾਰਿਵੋ, 15 ਮਾਰਚ:
ਮੈਡਾਗਾਸਕਰ ਵਿੱਚ ਪਿਛਲੇ ਹਫਤੇ ਆਏ ਤੂਫਾਨ ਕਾਰਨ 78 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਲੱਖ ਤੋੱ ਵਧੇਰੇ ਲੋਕ ਇਸ ਕਾਰਨ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਇਸ ਤੂਫਾਨ ਨੂੰ ‘ਰਾਸ਼ਟਰੀ ਆਫਤ’ ਦੱਸਿਆ ਗਿਆ ਹੈ। ‘ਰਾਸ਼ਟਰੀ ਆਫਤ ਵਿਭਾਗ’ ਨੇ ਇਕ ਬਿਆਨ ਵਿੱਚ ਦੱਸਿਆ ਕਿ ਚੱਕਰਵਾਤ ਕਾਰਣ ਤਕਰੀਬਨ ਢਾਈ ਲੱਖ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਪਿਆ, ਜਦੋੱਕਿ 18 ਲਾਪਤਾ ਅਤੇ 250 ਲੋਕ ਜ਼ਖਮੀ ਹੋਏ ਹਨ। ਇਸ ਤੋੱ ਪਹਿਲਾਂ ਸ਼ਨੀਵਾਰ ਨੂੰ ਚੱਕਰਵਾਤ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਘੱਟੋ-ਘੱਟ 50 ਲੋਕਾਂ ਦੀ ਮੌਤ ਅਤੇ 1,76,000 ਲੋਕਾਂ ਦੇ ਪ੍ਰਭਾਵਿਤ ਹੋਣ ਬਾਰੇ ਦੱਸਿਆ ਗਿਆ ਸੀ।
ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਪ੍ਰਾਇਦੀਪ ਦੇ ਉੱਤਰ-ਪੂਰਬ ਵਿੱਚ ਤੂਫਾਨ ਏਨਾਵੋ ਦੀ ਰਫਤਾਰ 290 ਕਿਲੋ ਮੀਟਰ ਪ੍ਰਤੀ ਘੰਟਾ ਸੀ ਜਿਸ ਕਾਰਣ ਪੂਰੇ ਇਲਾਕੇ ਵਿੱਚ ਭਾਰੀ ਮੀਂਹ ਪਿਆ। ਇਸ ਮਗਰੋੱ ਤੂਫਾਨ ਦੱਖਣ ਵੱਲ ਮੁੜ ਗਿਆ ਪਰ ਰਾਜਧਾਨੀ ਪੁੱਜਣ ਤੋੱ ਪਹਿਲਾਂ ਇਸ ਦੀਆਂ ਹਵਾਵਾਂ ਦੀ ਰਫਤਾਰ ਕਮਜ਼ੋਰ ਹੋਣ ਲੱਗ ਪਈ। ਰੈਡ ਕਰਾਸ ਮੁਤਾਬਕ ਸਾਲ 2012 ਮਗਰੋੱ ਇਸ ਟਾਪੂ ਤੇ ਆਉਣ ਵਾਲਾ ਇਹ ਸਭ ਤੋੱ ਸ਼ਕਤੀਸ਼ਾਲੀ ਤੂਫਾਨ ਸੀ। ਤੂਫਾਨ ਆਉਣ ਤੋੱ ਪਹਿਲਾਂ ਇਹ ਪ੍ਰਾਇਦੀਪ ਵਿਸ਼ੇਸ਼ ਤੌਰ ਤੇ ਇਸਦਾ ਦੱਖਣੀ ਇਲਾਕਾ ਭਿਆਨਕ ਸੋਕੇ ਅਤੇ ਖਾਧ ਸੁਰੱਖਿਆ ਨਾਲ ਜੂਝ ਰਿਹਾ ਸੀ, ਜਿਸ ਕਾਰਨ ਇੱਥੇ ਚਾਵਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਸੀ ਅਤੇ ਖਾਧ ਅਸੁਰੱਖਿਆ ਵਧ ਗਈ ਸੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…