ਲਾਇਨਜ਼ ਕਲੱਬ ਖਰੜ ਸਿਟੀ ਦੇ ਮੈਂਬਰ ਮਨੀ ਸ਼ਰਮਾ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਫਰਵਰੀ:
ਖਰੜ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਖਰੜ ਸਿਟੀ ਦੇ ਮੈਂਬਰ ਅਤੇ ਸਮਾਜ ਸੇਵੀ ਆਗੂ ਭਵਨੀਸ਼ ਸ਼ਰਮਾ ਉਰਫ਼ ਮਨੀ ਦੀ ਸੰਖੇਪ ਬਿਮਾਰੀ ਕਾਰਨ ਅਚਨਚੇਤ ਮੌਤ ਹੋ ਗਈ। ਜਿਨ੍ਹਾਂ ਦਾ ਅੱਜ ਇੱਥੋਂ ਦੇ ਰਾਮ ਬਾਗ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਅਰਜਨ ਸਿੰਘ ਕਾਂਸਲ, ਨਗਰ ਕੌਸਲ ਖਰੜ ਦੇ ਸੀਨੀਅਰ ਮੀਤ ਪ੍ਰਧਾਨ ਮਾਨ ਸਿੰਘ ਸੈਣੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸਿਵਜੋਤ, ਸੀਨੀਅਰ ਕੌਂਸਲਰ ਕਮਲ ਕਿਸੋਰ ਸ਼ਰਮਾ, ਜਗਜੀਤ ਸਿੰਘ ਲਵਲੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਸੰਧੂ, ਨਵਦੀਪ ਸਿੰਘ ਬੱਬੂ, ਟੈਗੋਰ ਨਿਕੇਤਨ ਸਕੂਲ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ, ਏਪੀਜੇ ਪਬਲਿਕ ਸਕੂਲ ਮੁੰਡੀ ਖਰੜ ਦੇ ਪਿੰ੍ਰਸੀਲ ਜਸਵੀਰ ਚੰਦਰ, ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਪਿੰ੍ਰਸੀਪਲ ਭੁਪਿੰਦਰ ਸਿੰਘ ਸਮੇਤ ਸਾਰੇ ਲਾਇਨਜ ਮੈਂਬਰ, ਵਕੀਲ ਪ੍ਰੀਤਕੰਵਲ ਸਿੰਘ, ਸਭਾਸ਼ ਅਗਰਵਾਲ, ਪ੍ਰਿਤਪਾਲ ਸਿੰਘ ਲੌਂਗੀਆਂ, ਰਾਮ ਸਰੂਪ, ਕਾਂਗਰਸੀ ਆਗੂ ਜਸਪਾਲ ਸਿੰਘ ਕਲੇਰ, ਭੁਪਿੰਦਰ ਸ਼ਰਮਾ ਪ੍ਰਧਾਨ ਗਊ ਸੇਵਾ ਦਲ, ਰਣਜੀਤ ਸਿੰਘ ਠੇਕੇਦਾਰ, ਸੋਹਨ ਸਿੰਘ ਛੱਜੂਮਾਜਰਾ ਸਮੇਤ ਪ੍ਰੈਸ ਕਲੱਬ ਖਰੜ ਦੇ ਸਮੂਹ ਅਹੁਦੇਦਾਰ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…