ਪ੍ਰਭ ਆਸਰਾ ਪਡਿਆਲਾ ਵਿੱਚ ਇਲਾਜ ਅਧੀਨ ਲਾਵਾਰਿਸ ਅੌਰਤ ਦੀ ਮੌਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਨਵੰਬਰ:
ਇੱਥੋਂ ਦੇ ਨੇੜਲੇ ਪਿੰਡ ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਵਿਖੇ ਦਾਖ਼ਲ ਹੋਈ ਲਾਵਾਰਿਸ ਅੌਰਤ ਦੀ ਅੱਜ ਇਲਾਜ ਅਧੀਨ ਅਚਾਨਕ ਮੌਤ ਹੋ ਗਈ। ਸੰਸਥਾ ਦੀ ਮੱੁਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇੱਕ ਲਾਵਾਰਿਸ ਅੌਰਤ ਜੋ ਕਿ ਆਪਣਾ ਨਾਮ ਕਾਜਲ ਦਸਦੀ ਸੀ, ਨੂੰ ਕੁਝ ਸਮਾਜ ਦਰਦੀ ਸੱਜਣ ਜ਼ੀਰਕਪੁਰ ਦੀਆਂ ਦੁਕਾਨਾਂ ਅੱਗੇ ਤੋਂ ਬੜੀ ਤਰਸਯੋਗ ਹਾਲਤ ’ਚੋਂ ਚੁੱਕ ਕੇ ਪ੍ਰਭ ਆਸਰਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜੋ ਕਿ ਆਪਣੇ ਵਾਰੇ ਕੁਝ ਦੱਸਣ ਤੋਂ ਅਸਮਰਥ ਸੀ ਜਿਸ ਨੂੰ ਦੌਰੇ ਪੈਂਦੇ ਸੀ ਤੇ ਹਾਲਤ ਬਹੁਤ ਨਾਜ਼ੁਕ ਸੀ ਇਲਾਜ ਸੰਸਥਾ ਵੱਲੋ ਪੀ.ਜੀ.ਆਈ ਚੰਡੀਗੜ੍ਹ ਤੋਂ ਕਰਵਾਇਆ ਜਾ ਰਿਹਾ ਸੀ ਡਾਕਟਰਾਂ ਨੇ ਕਿਹਾ ਕਿ ਇਸਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ ਇਸਦੀ ਸੇਵਾ ਸੰਭਾਲ ਸੰਸਥਾ ਵਿਚ ਰੱਖ ਕੇ ਹੀ ਕੀਤੀ ਜਾਵੇ । ਬਿਮਾਰੀ ਦੇ ਕਾਰਣ ਇਸਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਉਹ ਬੈਡ ਤੇ ਹੀ ਪਈ ਰਹਿੰਦੀ ਤੇ ਸਿਰਫ ਤਰਲ ਪਦਾਰਥ ਹੀ ਖਾ ਪਾਂਦੀ ਸੀ । ਅੱਜ ਸਵੇਰੇ ਅਚਾਨਕ 3:00 ਵਜੇ ਉਸਦੀ ਮੌਤ ਹੋ ਗਈ 9 ਉਹਨਾਂ ਦੱਸਿਆ ਕਿ ਲਾਸ਼ ਨੂੰ 48 ਘੰਟਿਆਂ ਲਈ ਸੰਸਥਾ ਵਿਖੇ ਰੱਖਿਆ ਜਾਵੇਗਾ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਇਸ ਅੌਰਤ ਸੰਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …