ਮੁਹਾਲੀ ਵਿੱਚ ਅੱਠਵੀਂ ਮੰਜ਼ਲ ਤੋਂ ਥੱਲੇ ਡਿੱਗਣ ਕਾਰਨ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ

ਮਾਪਿਆਂ ਨੇ ਪੁਲੀਸ ’ਤੇ ਲਾਇਆ ਤੇਜ਼ੀ ਨੂੰ ਧੱਕਾ ਮਾਰ ਕੇ ਥੱਲੇ ਸੁੱਟਣ ਦਾ ਗੰਭੀਰ ਦੋਸ਼, ਪੁਲੀਸ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-105 ਵਿੱਚ ਜ਼ਿਲ੍ਹਾ ਪਟਿਆਲਾ ਪੁਲੀਸ ਦੇ ਸਿਵਲ ਵਰਦੀ ਵਿੱਚ ਅਸਲੇ ਨਾਲ ਲੈਸ ਨੇ ਮੁਲਾਜ਼ਮਾਂ ਇੱਕ ਫਲੈਟ ਵਿੱਚ ਦਾਖ਼ਲ ਹੋ ਕੇ ਇੱਕ ਨੌਜਵਾਨ ਤੇਜਿੰਦਰਪਾਲ ਸਿੰਘ ਉਰਫ਼ ਤੇਜੀ ਬਾਬਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਚਾਨਕ ਨੌਜਵਾਨ ਦੀ ਅੱਠਵੀਂ ਮੰਜ਼ਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਜਿਸ ਕਾਰਨ ਮੁਹਾਲੀ ਵਿੱਚ ਅਜੀਬ ਕਿਸਮ ਦੀ ਦਹਿਸ਼ਤ ਜਿਹੀ ਫੈਲ ਗਈ। ਜਦੋਂ ਕਿ ਪੁਲੀਸ ਕਰਮਚਾਰੀਆਂ ਨੇ ਮੌਕੇ ਤੋਂ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ। ਉਹ ਆਪਣੀ ਕਾਰਵਾਈ ਵਿਚਾਲੇ ਹੀ ਛੱਡ ਕੇ ਰਫੂ ਚੱਕਰ ਹੋ ਗਏ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਪਟਿਆਲਾ ਦੀ ਟੀਮ ਅੱਜ ਦੁਪਹਿਰ ਵੇਲੇ ਸੈਕਟਰ-105 ਵਿੱਚ ਪੁੱਜੀ। ਜਿੱਥੇ ਪਹਿਲਾਂ ਸੁਰੱਖਿਆ ਗਾਰਡ ਵੱਲੋਂ ਐਂਟਰੀ ਗੇਟ ’ਤੇ ਰਜਿਸਟਰ ਵਿੱਚ ਆਪਣਾ ਨਾਂਅ ਦਰਜ ਕਰਨ ਨੂੰ ਲੈ ਕੇ ਉਹ ਗਾਰਡ ਨਾਲ ਵੀ ਉਲਝ ਪਏ ਪ੍ਰੰਤੂ ਬਾਅਦ ਵਿੱਚ ਪੁਲੀਸ ਮੁਲਾਜ਼ਮਾਂ ਨੇ ਰਜਿਸਟਰ ਵਿੱਚ ਸਿਰਫ਼ ਸੀਆਈਏ ਪਟਿਆਲਾ ਹੀ ਦਰਜ ਕੀਤਾ ਅਤੇ ਪੁੱਛਦੇ ਪੁਛਾਉਂਦੇ ਅੱਠਵੀਂ ਮੰਜ਼ਲ ’ਤੇ ਪਹੁੰਚ ਗਏ। ਮਾਂ ਨੇ ਦਰਵਾਜਾ ਖੋਲ੍ਹਿਆ ਅਤੇ ਤੇਜਿੰਦਰ ਬਾਰੇ ਪੁੱਛਣ ਲੱਗ ਪਏ। ਘਰਦਿਆਂ ਚਾਹ ਪਾਣੀ ਪੁੱਛਿਆ ਅਤੇ ਏਨੇ ਵਿੱਚ ਬਾਥਰੂਮ ’ਚੋਂ ਤੇਜਿੰਦਰ ਵੀ ਬਾਹਰ ਆ ਗਿਆ। ਇਸ ਦੌਰਾਨ ਹੋਈ ਗੱਲਬਾਤ ਦੌਰਾਨ ਪੁਲੀਸ ਮੁਲਾਜ਼ਮ ਤੇਜਿੰਦਰ ਨਾਲ ਬਹਿਸਣ ਲੱਗ ਪਏ ਅਤੇ ਤੇਜੀ ਨੇ ਤੁਰੰਤ ਦੂਜੇ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਗਾ ਕੇ। ਇਸ ਮਗਰੋਂ ਪੁਲੀਸ ਕਰਮਚਾਰੀਆਂ ਨੇ ਲੱਤ ਮਾਰ ਕੇ ਕੁੰਡੀ ਅਤੇ ਦਰਵਾਜਾ ਤੋੜ ਦਿੱਤਾ ਅਤੇ ਉਹ ਝਗੜੇ ਹੋਏ ਬਾਹਰ ਬਾਲਕੋਨੀ ਤੱਕ ਪਹੁੰਚ ਗਏ। ਇਸ ਦੌਰਾਨ ਅਚਾਨਕ ਤੇਜਿੰਦਰਪਾਲ ਸਿੰਘ ਅੱਠਵੀਂ ਮੰਜ਼ਲ ਤੋਂ ਥੱਲੇ ਡਿੱਗ ਗਿਆ। ਹੇਠਾਂ ਖੇਡ ਰਹੇ ਤੇਜਿੰਦਰ ਦੇ ਬੇਟੇ ਨੇ ਆਪਣੇ ਦਾਦੇ ਨੂੰ ਦੱਸਿਆ ਕਿ ਪਾਪਾ ਥੱਲੇ ਡਿੱਗ ਪਏ ਹਨ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਆਪਣੀ ਕਾਰਵਾਈ ਅੱਧ ਵਿਚਾਲੇ ਛੱਡ ਕੇ ਉੱਥੋਂ ਭੱਜ ਨਿਕਲੇ।
ਇਸ ਮਗਰੋਂ ਮਾਪਿਆਂ ਨੇ ਤੇਜਿੰਦਰਪਾਲ ਨੂੰ ਤੁਰੰਤ ਚੁੱਕ ਕੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਜਿੱਥੇ ਐਮਰਜੈਂਸੀ ਦੇ ਗੇਟ ’ਤੇ ਦਾਖਲ ਹੁੰਦੇ ਹੀ ਨੌਜਵਾਨ ਨੇ ਦਮ ਤੋੜ ਦਿੱਤਾ। ਉਂਜ ਇਸ ਤੋਂ ਪਹਿਲਾਂ ਵਾਹਨ ਵਿੱਚ ਰਸਤੇ ਵਿੱਚ ਉਹ ਆਪਣੇ ਮਾਪਿਆਂ ਨਾਲ ਗੱਲਾਂ ਕਰਦਾ ਆਇਆ ਹੈ। ਉਸ ਨੇ ਦੱਸਿਆ ਕਿ ਉਹ ਬਿਲਕੁਲ ਬੇਕਸੂਰ ਹੈ ਅਤੇ ਪੁਲੀਸ ਉਸ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਨੇ ਉਕਤ ਘਟਨਾ ਬਾਰੇ ਦੱਸਿਆ ਕਿ ਅੱਜ ਚਾਰ ਬੰਦੇ ਉਨ੍ਹਾਂ ਦੇ ਘਰ ਆਏ ਸੀ ਅਤੇ ਤੇਜੀ ਬਾਰੇ ਪੁੱਛਣ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਤੇਜ਼ੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਲੱਤਾਂ ਮਾਰ ਕੇ ਉਨ੍ਹਾਂ ਦੇ ਘਰ ਦੇ ਦਰਵਾਜੇ ਅਤੇ ਕੁੰਡੀਆਂ ਵੀ ਤੋੜ ਦਿੱਤੀਆਂ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਧੱਕਾ ਮੁੱਕੀ ਕਰਦਿਆਂ ਤੇਜ਼ੀ ਨੂੰ ਅੱਠਵੀਂ ਮੰਜ਼ਲ ਤੋਂ ਥੱਲੇ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲੀਸ ਨੇ ਨੌਜਵਾਨ ਦੀ ਕੁੱਟਮਾਰ ਅਤੇ 8ਵੀਂ ਮੰਜ਼ਲ ਤੋਂ ਹੇਠਾਂ ਸੁੱਟਣ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਹੈ।
ਉਧਰ, ਵਾਰਦਾਤ ਤੋਂ ਕਾਫੀ ਦੇਰ ਬਾਅਦ ਡੀਐਸਪੀ ਸਿਟੀ-2 ਰਮਨਦੀਪ ਸਿੰਘ ਅਤੇ ਸੋਹਾਣਾ ਥਾਣੇ ਦੇ ਐਸਐਚਓ ਰਾਜਨ ਪਰਵਿੰਦਰ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸੁਸਾਇਟੀ ਦੇ ਸੁਰੱਖਿਆ ਗਾਰਡ ਅਤੇ ਪੀੜਤ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਅਤੇ ਹੋਰ ਲੋਕਾਂ ਵੀ ਪੁੱਛਗਿੱਛ ਕੀਤੀ। ਪੁਲੀਸ ਮਾਮਲੇ ਦੀ ਜਾਂਚ ਕਰ ਹੀ ਹੈ। ਉਧਰ, ਸੂਤਰ ਦੱਸਦੇ ਹਨ ਕਿ ਇਹ ਕਾਰਵਾਈ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਜਿਹੜੇ ਫਲੈਟ ’ਤੇ ਇਹ ਘਟਨਾ ਵਾਪਰੀ ਹੈ। ਪੁਲੀਸ ਉਨ੍ਹਾਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਉਤਾਰ ਆਪਣੇ ਨਾਲ ਲੈ ਗਈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …