ਆਮ ਆਦਮੀ ਪਾਰਟੀ ਦੇ ਵਾਲੰਟੀਅਰ ਗੁਰਪ੍ਰੀਤ ਸਿੰਘ ਗੋਲਡੀ ਦੀ ਮੌਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਸਤੰਬਰ:
ਸਥਾਨਕ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਲਡੀ ਦੀ ਸੰਖੇਪ ਬਿਮਾਰੀ ਉਪਰੰਤ ਦੇਰ ਰਾਤ ਮੌਤ ਹੋ ਗਈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਜਿੰਮੀ ਨੇ ਕੰਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਲਡੀ ਲੋਕ ਸਭਾ ਚੋਣਾਂ 2014 ਤੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆ ਰਹੇ ਸਨ ਵਿਦੇਸ਼ ਤੋਂ ਪੜਾਈ ਪੂਰੀ ਕਰਕੇ ‘ਆਪ’ ਨਾਲ ਜੁੜਨ ਵਾਲੇ ਗੋਲਡੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੀਅ ਤੋੜ ਮਿਹਨਤ ਕੀਤੀ ਅਤੇ ਸਮੇਂ ਸਮੇਂ ਦੌਰਾਨ ਪਾਰਟੀ ਲਈ ਵਿਦੇਸ਼ ਤੋਂ ਫੰਡ ਵੀ ਇਕੱਤਰ ਕਰਕੇ ਦਿੰਦੇ ਰਹੇ। ਉਨ੍ਹਾਂ ਦੱਸਿਆ ਗੁਰਪ੍ਰੀਤ ਸਿੰਘ ਗੋਲਡੀ ਪਿਛਲੇ ਕੁੱਝ ਮਹੀਨੇ ਤੋਂ ਇੱਕ ਬਿਮਾਰੀ ਜੂਝ ਰਹੇ ਸਨ ਜੋ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਇਲਾਜ਼ ਅਧੀਨ ਸਨ ਤੇ ਉਹ ਬੀਤੀ ਰਾਤ ਮੌਤ ਨਾਲ ਜੰਗ ਹਰ ਗਏ ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਗੁਰਪ੍ਰੀਤ ਗੋਲਡੀ ਦੇ ਜਾਣ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ।
ਇਸ ਦੁਖ ਦੀ ਘੜੀ ਵਿਚ ਗੁਰਪ੍ਰੀਤ ਗੋਲਡੀ ਦੇ ਪਿਤਾ ਲਛਮਣ ਸਿੰਘ ਅਤੇ ਪਰਿਵਾਰ ਨਾਲ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੱਸੀ ਜਸਰਾਜ, ਜਸਵਿੰਦਰ ਸਿੰਘ ਗੋਲਡੀ, ਰਾਕੇਸ਼ ਕਾਲੀਆ, ਹਰੀਸ਼ ਕੌਂਸਲ ਪ੍ਰਧਾਨ ਬਲਾਕ ਕੁਰਾਲੀ, ਚੰਦਰ ਸ਼ੇਖਰ ਬਾਵਾ, ਸਤਨਾਮ ਸਿੰਘ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ ਨਗਰ ਕੌਂਸਲ, ਹਰਜੀਤ ਬੰਟੀ, ਗੁਰਮੇਲ ਸਿੰਘ ਪਾਬਲਾ, ਵਿਨੀਤ ਕਾਲੀਆ, ਨਰਿੰਦਰ ਸ਼ਰਮਾ, ਮੇਜਰ ਸਿੰਘ ਝਿੰਗੜਾਂ, ਕੁਲਵੰਤ ਕੌਰ ਪਾਬਲਾ, ਦਵਿੰਦਰ ਸਿੰਘ ਠਾਕੁਰ, ਲੱਕੀ ਕਲਸੀ, ਰਾਜਦੀਪ ਸਿੰਘ ਹੈਪੀ, ਨੇਤਰ ਮੁਨੀ ਗੌਤਮ, ਜੱਗੀ ਕਾਦੀਮਾਜਰਾ, ਦਲਵਿੰਦਰ ਸਿੰਘ ਬੈਨੀਪਾਲ ਸਰਕਲ ਪ੍ਰਧਾਨ ਮਾਜਰੀ,ਰਣਧੀਰ ਸਿੰਘ ਝਿੰਗੜਾਂ, ਨਰੇਸ਼ ਬਾਲਾ, ਰਘਵੀਰ ਸਿੰਘ ਚਤਾਮਲੀ, ਲਖਵੀਰ ਸਿੰਘ ਜੰਟੀ, ਬੱਬੂ ਕੌਂਸਲਰ ਖਰੜ, ਬਲਵਿੰਦਰ ਕੌਰ ਧਨੌੜਾਂ, ਹਰਜੀਤ ਸਿੰਘ ਜੀਤਾ, ਰਵੀ ਕੁਮਾਰ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਆਦਿ ਨੇ ਦੁੱਖ ਦਾ ਇਜ਼ਹਾਰ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…