ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਬੀਬੀ ਪ੍ਰੇਮ ਲਤਾ ਧੀਮਾਨ ਦੀ ਮੌਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਫਰਵਰੀ:
ਕੁਰਾਲੀ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਪ੍ਰੇਮ ਲਤਾ ਧੀਮਾਨ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰੇਮ ਲਤਾ ਧੀਮਾਨ ਉਘੇ ਸਮਾਜ ਸੇਵੀ ਅਤੇ ਯੂਥ ਆਗੂ ਧੀਰਜ ਧੀਮਾਨ ਹੈਪੀ ਦੇ ਮਾਤਾ ਅਤੇ ਵਾਰਡ ਨੰਬਰ-1 ਤੋਂ ਕੌਂਸਲਰ ਸ਼ਾਲੂ ਧੀਮਾਨ ਦੀ ਸੱਸ ਸਨ। ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ, ਨਗਰ ਕੌਂਸਲ ਕੁਰਾਲੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਰਾਕੇਸ਼ ਕਾਲੀਆ, ਬਹਾਦਰ ਸਿੰਘ ਓ.ਕੇ, ਰਾਜਦੀਪ ਸਿੰਘ ਹੈਪੀ, ਬਹਾਦਰ ਸਿੰਘ ਓ.ਕੇ, ਗੁਰਚਰਨ ਸਿੰਘ ਰਾਣਾ, ਬਿੱਲਾ ਇਟਲੀ, ਰਮਾਕਾਂਤ ਕਾਲੀਆ, ਵਿਕਾਸ ਬੱਬੂ, ਸੁਰਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਮੇਹਰ ਸਿੰਘ ਪ੍ਰਧਾਨ ਕੁਰਾਲੀ ਪ੍ਰੈਸ ਕੱਲਬ, ਅਸ਼ਵਨੀ ਕੁਮਾਰ, ਤੇਜੀ ਬਾਜਵਾ, ਜਸਵੀਰ ਸਿੰਘ ਬਿੱਲਾ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।