Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਹੋਟਲ ਵਿੱਚ ਗੋਲੀ ਚੱਲਣ ਕਾਰਨ ਖੇਡ ਪ੍ਰਮੋਟਰ ਨੌਜਵਾਨ ਦੀ ਮੌਤ ਮ੍ਰਿਤਕ ਨੌਜਵਾਨ ਆਪਣੇ ਤਿੰਨ ਸਾਥੀਆਂ ਨਾਲ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਮੁਹਾਲੀ ਆਇਆ ਸੀ ਮੁਹਾਲੀ ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੇ ਤਿੰਨ ਦੋਸਤਾਂ, ਹੋਟਲ ਦੇ ਮੈਨੇਜਰ ਤੇ ਹਾਊਕੀਪਰ ਦੇ ਖ਼ਿਲਾਫ਼ ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ: ਇੱਥੋਂ ਦੇ ਸੈਕਟਰ-65ਏ ਵਿੱਚ ਸਥਿਤ ਇੱਕ ਹੋਟਲ ਵਿੱਚ ਆਪਣੇ ਤਿੰਨ ਦੋਸਤਾਂ ਨਾਲ ਠਹਿਰੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮਕਲਾਂ ਦੇ ਵਸਨੀਕ ਅਤੇ ਯੂਥ ਖੇਡ ਪ੍ਰਮੋਟਰਜ ਨੌਜਵਾਨ ਸਰਬਜੀਤ ਸਿੰਘ ਗਰੇਵਾਲ (25) ਦੀ ਗੋਲੀ ਲੱਗਣ ਕਾਰਨ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਉਹ ਆਪਣੇ ਤਿੰਨ ਦੋਸਤਾਂ ਜਸਕਿਰਤ ਸਿੰਘ, ਰਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ (ਮੋਗਾ) ਨਾਲ ਬੀਤੇ ਦਿਨੀਂ ਮੁਹਾਲੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਲਈ ਆਇਆ ਸੀ। ਇਸ ਸਬੰਧੀ ਫੇਜ਼-11 ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਤਿੰਨ ਸਾਥੀਆਂ ਸਮੇਤ ਹੋਟਲ ਦੇ ਮੈਨੇਜਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਉਧਰ, ਪੁਲੀਸ ਅਨੁਸਾਰ ਜਿਸ ਪਿਸਤੌਲ ’ਚੋਂ ਗੋਲੀ ਚੱਲਣ ਕਾਰਨ ਗਰੇਵਾਲ ਦੀ ਮੌਤ ਹੋਈ ਹੈ। ਪਿਸਤੌਲ ਜੋਧਾ ਨਾਂ ਦੇ ਵਿਅਕਤੀ ਦਾ ਹੈ। ਸਰਬਜੀਤ ਸਿੰਘ ਅਤੇ ਉਸਦੇ ਦੋਸਤ ਹਥਿਆਰ ਲੈ ਕੇ ਮੁਹਾਲੀ ਆਏ ਸਨ, ਜੋ ਕਿ ਗੈਰ ਕਾਨੂੰਨੀ ਹੈ। ਪੁਲੀਸ ਨੇ ਹੋਟਲ ਦੇ ਕਰਮਚਾਰੀਆਂ ਨੂੰ ਉਕਤ ਘਟਨਾਕ੍ਰਮ ਦੇ ਸਬੂਤ ਮਿਟਾਉਣ ਦਾ ਦੋਸ਼ੀ ਪਾਇਆ ਹੈ। ਅਚਾਨਕ ਰਾਤ ਨੂੰ ਸਰਬਜੀਤ ਸਿੰਘ ਕੋਲੋ ਉਕਤ ਪਿਸਤੌਲ ’ਚੋਂ ਗੋਲੀ ਚੱਲ ਗਈ, ਜੋ ਕਿ ਉਸਦੇ ਮੋਢੇ ’ਤੇ ਲੱਗੀ। ਪੀਜੀਆਈ ਦੇ ਡਾਕਟਰਾਂ ਨੇ ਸਰਬਜੀਤ ਮ੍ਰਿਤਕ ਐਲਾਨ ਦਿੱਤਾ। ਅੱਜ ਸਵੇਰੇ ਪੁਲੀਸ ਨੂੰ ਪੀਜੀਆਈ ਤੋਂ ਇਸ ਘਟਨਾ ਬਾਰੇ ਇਤਲਾਹ ਭੇਜੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਦੀ ਇੱਕ ਟੀਮ ਪੀਜੀਆਈ ਪਹੁੰਚ ਗਈ ਅਤੇ ਦੂਜੀ ਟੀਮ ਨੇ ਹੋਟਲ ਵਿੱਚ ਜਾ ਕੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਦੋਸਤਾਂ ਜਸਕਿਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ, ਹੋਟਲ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਦੇ ਖ਼ਿਲਾਫ਼ ਧਾਰਾ 304, 336, 148, 149, 201, 120ਬੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮੁਹਾਲੀ ਪੁਲੀਸ ਵੱਲੋਂ ਇਸ ਦੁਖਾਂਤ ਬਾਰੇ ਖੇਡ ਪ੍ਰਮੋਟਰਜ ਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਮੁਹਾਲੀ ਪਹੁੰਚ ਗਏ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ