ਗਜ਼ਲਗੋ ਨਰਿੰਦਰ ਮਣਕੂ ਨੂੰ ਸਦਮਾ, ਪਿਤਾ ਦਾ ਦੇਹਾਂਤ
ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 25 ਜਨਵਰੀ:
ਸਮਰਾਲਾ ਇਲਾਕੇ ਦੇ ਪ੍ਰਸਿੱਧ ਗਜ਼ਲਗੋ ਨਰਿੰਦਰ ਮਣਕੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਿਸਤਰੀ ਭਲਵਿੰਦਰ ਸਿੰਘ ਦੀ ਸੰਖੇਪ ਜਿਹੀ ਬੀਮਾਰੀ ਕਤਰਨ ਮੌਤ ਹੋ ਗਈ। ਉਹ ਕੁਝ ਦਿਨ ਬੀਮਾਰ ਚਲੇ ਆ ਰਹੇ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਨਰਿੰਦਰ ਮਣਕੂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਇਲਾਕੇ ਦੀਆਂ ਸਾਹਿਤਕ ਜਥੇਬੰਦੀਆਂ ਪੰਜਾਬੀ ਸਾਹਿਤ ਸਭਾ ਸਮਰਾਲਾ, ਲੇਖਕ ਮੰਚ ਸਮਰਾਲਾ, ਰਾਮਪੁਰ ਸਭਾ ਤੋਂ ਇਲਾਵਾ ਇਲਾਕੇ ਦੇ ਲੇਖਕਾਂ ਨੇ ਵੀ ਦੁੱਖ ਸਾਂਝਾ ਕੀਤਾ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਬਿਹਾਰੀ ਲਾਲ ਸੱਦੀ ਪ੍ਰਧਾਨ ਸਾਹਿਤ ਸਭਾ ਸਮਰਾਲਾ, ਕਹਾਣੀਕਾਰ ਸੁਖਜੀਤ, ਗਜ਼ਲਗੋ ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਸੁਖਵਿੰਦਰ ਰਾਮਪੁਰੀ, ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼, ਜਗਦੀਸ਼ ਨੀਲੋਂ, ਿਂੲੰਦਰਜੀਤ ਸਿੰਘ ਕੰਗ, ਰੰਗ ਕਰਮੀ ਰਾਜਵਿੰਦਰ ਸਮਰਾਲਾ, ਮੇਘ ਦਾਸ ਜਵੰਦਾ, ਦੀਪ ਦਿਲਬਰ, ਸੰਦੀਪ ਤਿਵਾੜੀ, ਦਰਸ਼ਨ ਸਿੰਘ ਕੰਗ, ਨੇਤਰ ਸਿੰਘ ਮੁਤਿਓਂ, ਪੁਖਰਾਜ ਸਿੰਘ ਘੁਲਾਲ ਸ਼ਾਮਲ ਹਨ। ਮਿਸਤਰੀ ਭਲਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 27 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ, ਚੰਡੀਗੜ੍ਹ ਰੋਡ ਸਮਰਾਲਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਪਾਏ ਜਾਣਗੇ। ਉਪਰੰਤ ਸ਼ਰਧਾਂਜਲੀ ਸਮਾਰੋਹ ਹੋਵੇਗਾ।